ਦਰੱਖਤਾਂ ਦੇ ਤਣਿਆਂ ਵਿਚ ਕਿਲ ਮਾਰ-ਮਾਰ ਕੇ ਲਗਾਏ ਜਾ ਰਹੇ ਹਨ ਫਲੈਕਸ ਬੋਰਡ

0


*ਇਕ ਪਾਸੇ ਦਰੱਖਤਾਂ ਲਗਾਉਣ ਦੀਆਂ ਗੱਲਾਂ ਦੂਜੇ ਪਾਸੇ ਦਰੱਖਤਾਂ ਨੂੰ ਕੀਤਾ ਜਾ ਰਿਹਾ ਬਰਬਾਦ
ਜੰਡਿਆਲਾ ਗੁਰੂ (ਸ਼ਿੰਦਾ ਲਹੌਰੀਆ )-ਆਮ ਵੇਖਣ ਵਿੱਚ ਆਓਦਾ ਹੈ ਵੋਟਾਂ ਵਿੱਚ ਜਿੱਤਣ ਤੋਂ ਬਾਅਦ ਵੋਟਾਂ ਲੈਣ ਵਾਲੇ ਨਜਰ ਨਹੀ ਆਓੁਦੇ ਪਰ ਜਦੋਂ ਵੀ ਕੋਈ ਦਿਨ ਤਿਓੁਹਾਰ ਆਓੁਦਾ ਹੈ ਓੁਦੋਂ ਹੀ ਵੱਖ ਵੱਖ ਸਿਆਸੀ ਪਾਰਟੀਆ ਦੇ ਵਰਕਰਾਂ ਵੱਲੋਂ ਵਧਾਈਆਂ ਦੇਣ ਦਾ ਸਿਲਸਲਾ ਸ਼ੁਰੂ ਹੋ ਜਾਦਾ ਹੈ । ਪਾਰਟੀਆਂ ਦੇ ਵਰਕਰਾਂ ਵੱਲੋਂ ਫੇਸਬੁੱਕ ,ਵਟਸਅੱਪ ਗਰੁੱਪਾਂ ਵਿੱਚ ਵੀ ਵਧਾਈਆਂ ਦੇ ਸੰਦੇਸ਼ ਦਿੱਤੇ ਜਾਦੇਂ ਹਨ । ਇਸ ਦੇ ਨਾਲ-ਨਾਲ ਚੌਂਕਾਂ,ਚੋਰਾਹਿਆਂ ,ਕੰਧਾ ਤੇ ਵੀ ਫਲੈਕਸ ਬੋਰਡ ਲਗਾ ਕੇ ਵਧਾਈਆਂ ਦਿੱਤੀਆਂ ਜਾਂਦੀਆਂ ਹਨ । ਪਰ ਇਹ ਫਲੈਕਸ ਬੋਰਡ ਕਿੰਦਾਂ ਲੱਗਣੇ ਚਾਹੀਦੇ ਹਨ ਕਿੱਥੇ ਲੱਗਣੇ ਚਾਹੀਦੇ ਹਨ ਇਸ ਵੱਲ ਕੋਈ ਵੀ ਧਿਆਨ ਨਹੀ ਦਿੰਦਾ ਭਾਵੇਂ ਕੋਈ ਧਾਰਮਿਕ ਸੰਸਥਾ ਹੋਵੇ , ਸਕੂਲ , ਕਾਲਜ , ਕੰਪਨੀਆਂ ਹੋਣ ਇਹਨਾਂ ਕਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕੋਈ ਵੀ ਕਨੂੰਨੀ ਕਾਰਵਾਈ ਨਹੀ ਹੋ ਰਹੀ । ਕੋਈ ਵੀ ਚੌਂਕ ,ਚੋਰਾਹਾ , ਸਰਕਾਰੀ ਖੰਭਾ,ਹੋਵੇ ਜਾ ਕੋਈ ਵੀ ਫਲਾਈਓੁਵਰ ਵੇਖ ਲਵੋ ਜਾਂ ਸ਼ਹਿਰਾਂ ਨੂੰ ਜਾਣ ਵਾਲੇ ਰਸਤਿਆਂ ਦੀ ਦੂਰੀ ਨੂੰ ਦੱਸਣ ਵਾਲੇ ਸਾਇਨ ਬੋਰਡ ਵੀ ਤੁਹਾਨੂੰ ਫਲੈਕ ਬੋਰਡਾਂ ਨਾਲ ਹੀ ਢੱਕੇ ਨਜਰ ਆਓੁਣਗੇ ਜਿਸ ਨਾਲ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਦੂਰੀਆਂ ਅਤੇ ਸ਼ਹਿਰਾਂ ਦੇ ਨਾਮ ਪੜਣ ਵਿਚ ਮੁਸ਼ਕਿਲ ਆਉਦੀ ਹੈ । ਵੱਖ ਵੱਖ ਲੋਕਾਂ ਵੱਲੋਂ ਫਲੈਕਸ ਬੋਰਡ ਕੰਧਾਂ ਉੱਤੇ ਲਗਾਓੁਣ ਦੇ ਨਾਲ- ਨਾਲ ਹੁਣ ਰੁੱਖ ਵੀ ਫਲੈਕਸ ਬੋਰਡਾਂ ਨਾਲ ਭਰੇ ਨਜਰ ਆਓੁਦੇ ਹਨ ਉਹਨਾਂ ਵਿੱਚ ਲੰਬੇ ਲੰਬੇ ਕਿਲ ਮਾਰ ਕੇ ਫਲੈਕਸ ਬੋਰਡ ਲਗਾਏ ਜਾਦੇ ਹਨ ਜਿਸ ਨਾਲ ਰੁੱਖਾਂ ਦੇ ਤਣੇ ਨੂੰ ਭਾਰੀ ਨੁਕਸਾਨ ਹੁੰਦਾ ਹੈ ਅਤੇ ਰੁੱਖ ਕਮਲਾ ਜਾਂਦੇ ਹਨ । ਇੱਕ ਪਾਸੇ ਵਾਤਾਵਰਨ ਦੇ ਹੋ ਰਹੇ ਵਿਨਾਸ਼ ਨੂੰ ਵੇਖਦਿਆਂ ਰੁੱਖ ਲਗਾਓੁਣ ਦੀਆਂ ਗੱਲਾ ਕੀਤੀਆਂ ਜਾ ਰਹੀਆਂ ਹਨ ਤੇ ਦੂਸਰੇ ਪਾਸੇ ਇਹਨਾਂ ਰੁੱਖਾਂ ਵਿੱਚ ਕਿੱਲ ਮਾਰ ਕੇ ਇਹਨਾਂ ਨੂੰ ਜਖਮੀ ਕੀਤਾ ਜਾ ਰਿਹਾ ਹੈ ਜਿਸ ਨਾਲ ਇਹ ਗੱਲਾਂ ਬੱਸ ਵਿਖਾਵੇ ਤੱਕ ਹੀ ਸੀਮਤ ਹਨ । ਤਿਓਹਾਰਾਂ ਦੇ ਦਿਨਾਂ ਤੇ ਆਪੋ- ਆਪਣੇ ਫਲੈਕਸ ਬੋਰਡ ਲਗਾ ਕਿ ਵਧਾਈਆਂ ਜਰੂਰ ਦਿੱਤੀਆਂ ਜਾਣ ਪਰ ਕਨੂੰਨ ਦੀ ਓੁਲੰਘਣਾ ਨਹੀ ਹੋਣੀ ਚਾਹੀਦੀ ਫਲੈਕਸ ਬੋਰਡ ਕਿਸੇ ਤਰੀਕੇ ਨਾਲ ਲਗਾਏ ਜਾਣ ਕਿਓੁ ਕਿ ਕਈ ਵਾਰ ਗਲਤ ਤਰੀਕੇ ਨਾਲ ਲੱਗੇ ਬੋਰਡ ਤੇਜ ਹਨੇਰੀ ਨਾਲ ਓੁੱਡ ਕੇ ਲੋਕਾਂ ਦੇ ਸਿਰਾਂ ਤੇ ਵੀ ਵੱਜਦੇ ਹਨ ਅਤੇ ਹੋਰ ਵੀ ਕਈ ਤਰਾਂ ਦੇ ਨੁਕਸਾਨ ਕਰਦੇ ਹਨ । ਸਾਰੇ ਵੱਖ ਵੱਖ ਪਾਰਟੀਆਂ ਦੇ ਲੋਕਾਂ ਨੂੰ , ਸਕੂਲਾਂ , ਕਾਲਜਾਂ , ਕੰਪਨੀਆਂ ਵਾਲਿਆਂ ਨੂੰ ਬੇਨਤੀ ਹੈ ਕਿ ਅੰਨੇ ਵਾਹ ਸੜਕਾ ਦੇ ਓੱਤੇ , ਫਲਾਈਉਵਰਾਂ ਦੇ ਉੱਤੇ , ਦਰੱਖਤਾਂ ਦੇ ਉੱਤੇ , ਸਰਕਾਰੀ ਖੰਭਿਆਂ ਉੱਤੇ ਵੱਡੇ ਵੱਡੇ ਫਲੈਕਸ ਬੋਰਡ ਲਗਾ ਕੇ ਪੈਸਾ ਬਰਬਾਦ ਨਾਂ ਕਰਨ ਕਿਓੁਕਿ ਇਹ ਫਲੈਕਸ ਬੋਰਡ ਮੂਧੇ ਮੂੰਹ ਡਿੱਗ ਜਾਦੇਂ ਹਨ ਅਤੇ ਇਹ ਕਿਸੇ ਕੰਮ ਨਹੀ ਆਓੁਦੇ । ਇਹਨਾਂ ਫਲੈਕਸ ਬੋਰਡਾਂ ਰਾਹੀ ਵਧਾਈਆ ਦੇ ਕੇ ਨਾਮ ਬਣਾਓੁਣ ਨਾਲੋਂ ਚੰਗਾ ਹੈ ਕਿਸੇ ਲੋੜਵੰਦ ਗਰੀਬ ਦੀ ਮਦਦ ਕੀਤੀ ਜਾਵੇ ਫਲੈਕਸ ਬੋਰਡਾਂ ਤੇ ਪੈਸਾ ਬਰਬਾਦ ਨਾ ਕੀਤਾ ਜਾਵੇ । ਸਬੰਧਤ ਪ੍ਰਸ਼ਾਸ਼ਨ ਨੂੰ ਵੀ ਚਾਹੀਦਾ ਹੈ ਕਿ ਨਜਾਇਜ ਥਾਵਾਂ ਤੇ ਲੱਗਣ ਵਾਲੇ ਫਲੈਕਸ ਬੋਰਡ ਲਾਗਾਉਣ ਵਾਲਿਆਂ ਦੇ ਖਿਲਾਫ ਸਖਤੀ ਨਾਲ ਪੇਸ਼ ਆਇਆ ਜਾਵੇ । ਦਰੱਖਤਾਂ ਉੱਤੇ ਕਿਲਾਂ ਮਾਰ-ਮਾਰ ਕੇ ਫਲੈਕਸ ਬੋਰਡ ਲਗਾਉਣ ਵਾਲਿਆਂ ਖਿਲਾਫ ਤਾਂ ਖਾਸ ਕਰਕੇ ਸਖਤੀ ਨਾਲ ਪੇਸ਼ ਆਇਆ ਜਾਵੇ ਕਿਉਕਿ ਦਰੱਖਤਾਂ ਦੀ ਸਾਨੂੰ ਆਉਣ ਵਾਲੇ ਸਮੇਂ ਵਿਚ ਬਹੁਤ ਲੋੜ ਹੈ ਇਸ ਦੀ ਕਿਉ ਲੋੜ ਹੈ ਇਹ ਸਬ ਲੋਕ ਜਾਣਦੇ ਹਨ ਕਿਉਕਿ ਸਾਡਾ ਵਾਤਾਵਰਨ ਗੰਦਲਾ ਹੋ ਰਿਹਾ ਹੈ ਤੇ ਕਈ ਤਰਾਂ ਦੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ । ਇਸ ਕਰਕੇ ਵਾਤਾਵਰਨ ਨੂੰ ਬਚਾਉਣ ਦੀਆਂ ਦੁਹਾਈਆਂ ਪਾਉਣ ਵਾਲੇ ਸਕੂਲ, ਕਾਲਜ , ਹੋਰ ਕੰਪਣੀਆਂ ਅਤੇ ਭਾਸ਼ਨ ਦੇਣ ਵਾਲੇ ਲੋਕ ਵੀ ਧਿਆਣ ਦੇਣ ਅਤੇ ਸਹੀ ਤਰੀਕੇ ਨਾਲ ਫਲੈਕਸ ਬੋਰਡ ਲਗਾਉੁਣ ਅਤੇ ਸਹੀ ਥਾਵਾਂ ਤੇ ਲਾਉਣ।

Share.

About Author

Leave A Reply