ਘੱਲੂਘਾਰਾ ਦੇ ਸ਼ਹੀਦ ਸਿੰਘਾਂ ਦੀ ਯਾਦ ‘ਚ ਗੁਰਮਤਿ ਸਮਾਗਮਾਂ ਦੀ ਅਰੰਭਤਾ ਹੋਈ

0


ਜੰਡਿਆਲਾ ਗੁਰੂ (ਰਾਮ ਸ਼ਰਨਜੀਤ ਸਿੰਘ)-ਘੱਲੂਘਾਰਾ 6 ਜੂਨ 1984 ਨੂੰ ਸ੍ਰੀ ਆਕਾਲ ਤਖਤ ਸਾਹਿਬ ਵਿਖੇ ਸਿੱਖ ਕੌਮ ਆਪਣੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜਾ ਮਾਨਾ ਰਹੇ ਸਨ ਉਸ ਸਮੇਂ ਦੀ ਹਕੂਮਤ ਸਰਕਾਰ ਨੇ ਤੋਪਾਂ ਟੈਂਕਾਂ ਨਾਲ ਲੈਸ ਹੋ ਕੇ ਸ੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਤੇ ਅਟੈਕ ਕਰਤਾ ਜਿਸ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਵਾਲੇ ਅਤੇ ਹੋਰ ਵੀ ਸਿੰਘ ਸ਼ਹੀਦ ਹੋ ਗਏ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਬਾਬਾ ਹਰਨਾਮ ਸਿੰਘ ਖਾਲਸਾ ਜੀ ਭਿੰਡਰਾਵਾਲੇ ਮੁੱਖੀ ਦਮਦਮੀ ਟਕਸਾਲ ਮਹਿਤਾ ਚੌਂਕ ਅਤੇ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾ ਇਸ ਵਾਰ ਵੀ ਇੱਕ ਮਈ ਤੋਂ ਲੈਕੇ 31ਮਈ ਤੱਕ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਕਸਬਿਆਂ ਵਿੱਚ ਗੁਰਮਤਿ ਸਮਾਗਮ ਹੋ ਰਹੇ ਹਨ ਜਿਸ ਦੀ ਸ਼ੁਰੂਆਤ ਅੱਜ ਪਿੰਡ ਮਾਂਗੇ ਸਰਾਏ ਦੇ ਗੁਰਦੁਆਰਾ ਸਾਹਿਬ ਤੋਂ ਅਰੰਭ ਹੋਈ । ਇਸ ਮੌਕੇ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਜੀ ਭਿੰਡਰਾਵਾਲੇ ਨੇ ਕਾਥਾ ਵਿਚਾਰਾਂ ਰਹੀ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੌੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੰਗਤ ਹਾਜ਼ਰੀ ਲਗਵਾਉਣ ਲਈ ਉਚੇਚੇ ਤੌਰ ਤੇ ਇੰਟਰਨੈਸ਼ਨਲ ਪੰਥਕ ਦਲ ਧਾਰਮਿਕ ਵਿੰਗ ਦੇ ਜਰਨਲ ਸਕੱਤਰ ਬਾਬਾ ਸੁੱਖਾ ਸਿੰਘ ਜੀ ਮੁੱਖੀ ਤੱਪ ਅਸਥਾਨ ਸੰਤ ਬਾਬਾ ਗੁਰਬਖ਼ਸ਼ ਸਿੰਘ ਜੀ ਗੁਰੂਦੁਆਰਾ ਜੋਤੀਸਰ ਸਾਹਿਬ ਜੰਡਿਆਲਾ ਗੁਰੂ, ਬਾਬਾ ਗੁਰਭੇਜ ਸਿੰਘ ਜੀ ਮੁੱਖ ਬੁਲਾਰੇ ਸੰਤ ਸਮਾਜ, ਡਾਕਟਰ ਅਵਤਾਰ ਸਿੰਘ ਬੁੱਟਰ, ਭਾਈ ਹਰਸਦੀਪ ਸਿੰਘ ਭਾਈ ਸਤਨਾਮ ਸਿੰਘ, ਭਾਈ ਗੁਰਬਖ਼ਸ਼ ਸਿੰਘ, ਪੱਤਰਕਾਰ ਕੈਪਟਨ ਮਹਿਤਾ, ਪੱਤਰਕਾਰ ਬੱਲੀ ਰੰਧਾਵਾ,ਪੱਤਰਕਾਰ ਰਾਮ ਸਰਨਜੀਤ ਸਿੰਘ, ਰਣਜੀਤ ਸਿੰਘ ਮਲੋਟ, ਗੁਰਮੀਤ ਸਿੰਘ, ਬਲਜੀਤ ਸਿੰਘ, ਸਾਹਿਬ ਸਿੰਘ ਚਾਹਲ, ਗੁਰਸ਼ਰਨ ਸਿੰਘ ਖੁਜਾਲਾ, ਮਨਮੋਹਨ ਸਿੰਘ, ਜਸਪਾਲ ਸਿੰਘ, ਆਦਿ ਹਾਜਰ ਹੋਏ ਅਤੇ ਗੁਰੂ ਕੇ ਅਤੁੱਟ ਲੰਗਰ ਵੀ ਵਰਤਾਏ ਗਾਏ ।

Share.

About Author

Leave A Reply