ਕੇਂਦਰੀ ਕੈਬਨਿਟ ਵੱਲੋਂ ਕਈ ਸੂਬਿਆਂ ‘ਚ ਇੰਡੀਅਨ ਮੈਡੀਕਲ ਇੰਸਟੀਚਿਊਟ ਸਮੇਤ ਵੱਡੇ ਪ੍ਰਾਜੈਕਟਾਂ ਨੂੰ ਹਰੀ ਝੰਡੀ

0


ਨਵੀਂ ਦਿੱਲੀ (ਆਵਾਜ਼ ਬਿਊਰੋ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਅੱਜ ਹੋਈ ਕੈਬਨਿਟ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ ਲੈਂਦਿਆਂ ਕਈ ਸੂਬਿਆਂ ਵਿੱਚ ਨਵੇਂ ਮੈਡੀਕਲ ਇੰਸਟੀਚਿਊਟ ਸਥਾਪਤ ਕਰਨ, ਕਈ ਸੂਬਿਆਂ ਵਿੱਚ ਸੌ ਸੌ ਬਿਸਤਰਿਆਂ ਵਾਲੇ ਹਸਪਤਾਲ ਬਣਾਉਣ, ਲਖਨਊ, ਚੇਨਈ ਅਤੇ ਗੋਹਾਟੀ ਦੇ ਏਅਰਪੋਰਟਾਂ ਨੂੰ ਅਪਗਰੇਡ ਕਰਨ, ਕਾਰੋਬਾਰੀਆਂ ਦੇ ਲਟਕਦੇ ਮਸਲੇ ਹੱਲ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।
ਇਸੇ ਦੌਰਾਨ ਹੀ ਕੇਂਦਰੀ ਕੈਬਨਿਟ ਨੇ ਇੱਕ ਮਹੱਤਵਪੂਰਨ ਫੈਸਲਾ ਲੈਂਦਿਆਂ ਗੰਨਾ ਉਤਪਾਦਕ ਕਿਸਾਨਾਂ ਨੂੰ ਰਾਹਤ ਦੇਣ ਲਈ ਪ੍ਰਤੀ ਕੁਇੰਟਲ 5.5 ਰੁਪਏ ਸਬਸਿਡੀ ਦੇਣ ਦਾ ਫੈਸਲਾ ਲਿਆ ਹੈ। ਇਸ ਨਾਲ ਵਿੱਤੀ ਸੰਕਟ ਵਿੱਚੋਂ ਲੰਘ ਰਹੀਆਂ ਖੰਡ ਮਿੱਲਾਂ ਨੂੰ ਗੰਨਾ ਬਕਾਏ ਦੇ ਭੁਗਤਾਨ ਕਰਨ ਵਿੱਚ ਮੱਦਦ ਮਿਲੇਗੀ। ਸਰਕਾਰ ਕਿਸਾਨਾਂ ਦੇ ਖੰਡ ਮਿੱਲਾਂ ਵੱਲ ਵੱਧਦੇ ਜਾ ਰਹੇ ਬਕਾਇਆਂ ਤੋਂ ਪ੍ਰੇਸ਼ਾਨ ਹੈ। ਕੈਬਨਿਟ ਵੱਲੋਂ ਗੰਨਾ ਉਤਪਾਦਕਾਂ ਨੂੰ ਸਬਸਿਡੀ ਦੇਣ ਦੇ ਕੀਤੇ ਐਲਾਨ ਤੋਂ ਬਾਅਦ ਖੰਡ ਮਿੱਲਾਂ ਅਤੇ ਇਨ੍ਹਾਂ ਨਾਲ ਜੁੜੀਆਂ ਹੋਰ ਕੰਪਨੀਆਂ ਦੇ ਸ਼ੇਅਰਾਂ ਵਿੱਚ 4.44 ਫੀਸਦੀ ਤੱਕ ਦਾ ਵਾਧਾ ਦੇਖਿਆ ਗਿਆ।

Share.

About Author

Leave A Reply