ਝਿੰਗੜ ਕਲਾਂ ਸਪੋਰਟਸ ਕਲੱਬ ਵੱਲੋਂ ਕਰਵਾਏ ਜਾ ਰਹੇ ਫੁੱਟਬਾਲ ਟੂਰਨਾਮੈਂਟ ਸਬੰਧੀ ਕੀਤੀ ਵਿਸ਼ੇਸ਼ ਮੀਟਿੰਗ

0

ਦਸੂਹਾ – ਨਵਦੀਪ ਗੌਤਮ
ਦਸੂਹਾ ਦੇ ਮਸ਼ਹੂਰ ਪਿੰਡ ਝਿੰਗੜ ਕਲਾਂ ਵਿਖੇ ਝਿੰਗੜ ਕਲਾਂ ਸਪੋਰਟਸ ਕਲੱਬ ਦੇ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਪਿੰਡ ਦੀ ਖੇਡ ਗਰਾਊਂਡ ਵਿਖੇ ਹੋਈ। ਜਿਸ ਵਿਚ ਕਲੱਬ ਵੱਲੋਂ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਝਿੰਗੜ ਕਲਾਂ ਸਪੋਰਟਸ ਕਲੱਬ,ਸਮੂਹ ਗ੍ਰਾਮ ਪੰਚਾਇਤ ਝਿੰਗੜ ਕਲਾਂ, ਸਮੂਹ ਪਿੰਡ ਵਾਸੀ ਅਤੇ ਐਨ.ਆਰ.ਆਈ.ਵੀਰਾਂ ਦੇ ਸਹਿਯੋਗ ਨਾਲ  ਕਰਵਾਏ ਜਾਣ ਸਬੰਧੀ ਵਿਚਾਰ ਵਟਾਂਟਰਾ ਕੀਤਾ ਗਿਆ। ਇਸ ਮੌਕੇ ਸਮੂਹ ਮੈਂਬਰਾਂ ਦੀ ਹਾਜਰੀ ਵਿੱਚ ਫੈਸਲਾ ਲਿਆ ਗਿਆ ਕਿ ਇਹ ਟੂਰਨਾਮੈਂਟ 20 ਤੋਂ 22 ਅਪ੍ਰੈਲ 2018 ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਸ. ਦੀਪਗਗਨ ਸਿੰਘ ਹਨੀ ਗਿੱਲ , ਪਿੰਡ ਦੇ ਸਰਪੰਚ ਸ. ਕੁਲਤਾਰ ਸਿੰਘ ਗਿੱਲ ਨੇ ਸਾਝੇ ਤੌਰ ‘ਤੇ ਦੱਸਿਆ ਕਿ 22 ਅਪ੍ਰੈਲ ਦਿਨ ਐਤਵਾਰ ਨੂੰ ਫੁੱਟਬਾਲ ਦੇ ਫਾਈਨਲ ਮੈਚ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪ੍ਰਸਿੱਧ ਟੀਮਾ ਹਿੱਸਾ ਲੈ ਰਹੀਆ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾਂ ਮਾ.ਕੁਲਦੀਪ ਸਿੰਘ ਗਿੱਲ, ਰਿਟਾ. ਸਪੋਰਟਸ ਅਸਫਰ ਗੁਰਮੀਤ ਸਿੰਘ, ਰੁਪਿੰਦਰਜੀਤ ਸਿੰਘ ਗਿੱਲ, ਡਿਪਟੀ ਕੁਲੈਕਟਰ ਅਮਨਪ੍ਰੀਤ ਸਿੰਘ ਮੰਨਾ, ਜਰਨੈਲ ਸਿੰਘ ਕੋਚ, ਪੰਚ ਸੁਰਿੰਦਰ ਸਿੰਘ, ਪੰਚ ਜਸਵੰਤ ਸਿੰਘ, ਪੰਚ ਮਨਜਿੰਦਰ ਸਿੰਘ ਗਿੱਲ, ਹਰਜਿੰਦਰ ਸਿੰਘ ਬੱਬੀ ਫੁੱਟਬਾਲ ਕੋਚ, ਜਗਦੀਪ ਸਿੰਘ ਸੋਨੀ ਬੇਈ, ਗੌਤਮ ਪ੍ਰੈਸ ਸਕੱਤਰ, ਜਸਪਾਲ ਸਿੰਘ ਕੋਚ, ਅਮ੍ਰਿਤਪਾਲ, ਸਤਨਾਮ  ਸਿੰਘ ਨਿੱਕੂ, ਸਤਨਾਮ ਸਿੰਘ,ਰਾਕੇਸ਼ ਕੁਮਾਰ, ਮੋਹਿਤ, ਗੁਰਨਾਮ ਸਿੰਘ, ਮਨਜੋਤ ਸਿੰਘ, ਮਨਿੰਦਰ ਸਿੰਘ, ਲਵੀ ਗਿੱਲ, ਗੁਰਤੇਗ ਸਿੰਘ ਗਿੱਲ, ਪਿੱਕੀ ਗਿੱਲ, ਆਦਿ ਜੂਨੀਅਸ ਸਪੋਰਟਸ ਦੇ ਖਿਡਾਰੀ ਹਾਜ਼ਰ ਸਨ।

Share.

About Author

Leave A Reply