ਸਲਮਾਨ ਖਾਨ ਨੂੰ ਜ਼ਮਾਨਤ ਬਾਲੀਵੁੱਡ ਦੇ ਬਚੇ 600 ਕਰੋੜ

0


ਨਵੀਂ ਦਿੱਲੀ (ਆਵਾਜ਼ ਬਿਊਰੋ)-ਕਾਲਾ ਹਿਰਨ ਸ਼ਿਕਾਰ ਮਾਮਲੇ ਵਿੱਚ ਸਲਮਾਨ ਖਾਨ ਨੂੰ ਅਦਾਲਤ ਤੋਂ ਜ਼ਮਾਨਤ ਮਿਲਣ ਨਾਲ ਬਾਲੀਵੁੱਡ ਦੇ ਫਿਲਮ ਡਾਇਰੈਕਟਰਾਂ ਅਤੇ ਨਿਰਮਾਤਾਵਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ। ਉਨ੍ਹਾਂ ਦੇ ਸਲਮਾਨ ਖਾਨ ਉੱਪਰ ਫਿਲਮਾਂ ਅਤੇ ਇਸ਼ਤਿਹਾਰਾਂ ਤੋਂ ਇਲਾਵਾ ਛੋਟੇ ਪਰਦੇ ਰਾਹੀਂ 600 ਕਰੋੜ ਰੁਪਏ ਦਾਅ ਉੱਪਰ ਲੱਗ ਗਏ ਸਨ। ਸਲਮਾਨ ਖਾਨ ਨੂੰ ਜੇਲ੍ਹ ਹੋ ਜਾਂਦੀ ਤਾਂ ਉਨ੍ਹਾਂ ਦੇ ਇਹ ਪੈਸੇ ਡੁੱਬਣ ਦਾ ਖਤਰਾ ਖੜ੍ਹਾ ਹੋ ਗਿਆ ਸੀ। ਸਲਮਾਨ ਖਾਨ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਉਸ ਦੇ ਪ੍ਰਸ਼ੰਸ਼ਕਾਂ ਤੋਂ ਇਲਾਵਾ ਬਾਲੀਵੁੱਡ ਦੇ ਲੋਕਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ। ਸਲਮਾਨ ਖਾਨ ਸੋਨੀ ਟੀ.ਵੀ. ਉੱਪਰ ਇਕ ਗੇਮ ਸ਼ੋਅ ਦਸ ਕਾ ਦਮ ਹੋਸਟ ਕਰ ਰਹੇ ਹਨ। ਉਹ ਪਿਛਲੇ 8 ਸਾਲ ਤੋਂ ਇਹ ਸ਼ੋਅ ਹੋਸਟ ਕਰਦੇ ਆ ਰਹੇ ਹਨ। ਇਸ ਸ਼ੋਅ ਦੇ 26 ਐਪੀਸੋਡਾਂ ਦੇ ਉਹ 78 ਕਰੋੜ ਰੁਪਏ ਫੀਸ ਵਜੋਂ ਲੈਣਗੇ। ਇੱਕ ਸ਼ੋਅ ਦੀ ਫੀਸ 3 ਕਰੋੜ ਰੁਪਏ ਹੋਵੇਗੀ। ਇਸ ਤੋਂ ਇਲਾਵਾ ਉਸ ਦੀਆਂ ਕੁੱਝ ਫਿਲਮਾਂ ਵੀ ਰਿਲੀਜ਼ ਹੋਣ ਲਈ ਤਿਆਰ ਹਨ।

Share.

About Author

Leave A Reply