ਭਾਜਪਾ ਸੰਸਦ ਮੈਂਬਰ ਵੱਲੋਂ ਮੋਦੀ ਨੂੰ ਪੱਤਰ-ਅਦਾਲਤਾਂ ਵਿੱਚ ਦਲਿਤਾਂ ਦਾ ਕੋਈ ਨਹੀਂ, ਇਸੇ ਲਈ ਵੱਜ ਰਹੇ ਹਨ ਹੱਕਾਂ ‘ਤੇ ਡਾਕੇ

0


ਲਖਨਊ (ਆਵਾਜ਼ ਬਿਊਰੋ)-ਭਾਰਤੀ ਜਨਤਾ ਪਾਰਟੀ ਵਿੱਚ ਦਲਿਤ ਨੇਤਾਵਾਂ ਦਾ ਆਪਣੀ ਕੇਂਦਰ ਸਰਕਾਰ ਅਤੇ ਪਾਰਟੀ ਵਿਰੁੱਧ ਰੋਹ ਵੱਧਦਾ ਜਾ ਰਿਹਾ ਹੈ। ਅੱਜ ਫਿਰ ਇੱਕ ਸੰਸਦ ਮੈਂਬਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਰੋਸ ਪ੍ਰਗਟਾਇਆ ਹੈ ਕਿ ਭਾਰਤੀ ਅਦਾਲਤਾਂ ਵਿੱਚ ਦਲਿਤ ਵਰਗ ਦਾ ਕੋਈ ਮਜ਼ਬੂਤ ਪ੍ਰਤੀਨਿਧੀ ਨਹੀਂ ਹੈ। ਇਸੇ ਲਈ ਅਦਾਲਤਾਂ ਵੱਲੋਂ ਗਲਤ ਫੈਸਲੇ ਦੇ ਕੇ ਦਲਿਤਾਂ ਦੇ ਹੱਕਾਂ ਉੱਪਰ ਡਾਕੇ ਮਾਰੇ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਇੱਕ ਦਲਿਤ ਸੰਸਦ ਮੈਂਬਰ ਛੋਟੇ ਲਾਲ ਖਰਵਾਰ ਅਤੇ ਅਸ਼ੋਕ ਦੂਹਰੇ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਦਲਿਤਾਂ ਨਾਲ ਹੋ ਰਹੇ ਵਿਤਕਰਿਆਂ ਪ੍ਰਤੀ ਰੋਸ ਪ੍ਰਗਟਾਇਆ ਹੈ। ਹੁਣ ਜੋ ਪੱਤਰ ਲਿਖਿਆ ਗਿਆ ਹੈ , ਉਹ ਨਗੀਨਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਡਾ. ਯਸ਼ਵੰਤ ਸਿੰਘ ਦਾ ਹੈ। ਉਨ੍ਹਾਂ ਪੱਤਰ ਵਿੱਚ ਕਿਹਾ ਕਿ ਦੇਸ਼ ਦੇ ਦਲਿਤਾਂ ਵਿੱਚ ਰੋਸ ਹੈ ਕਿ ਮੋਦੀ ਸਰਕਾਰ ਦਾ 4 ਸਾਲ ਤੋਂ ਵੱਧ ਸਮਾਂ ਪੂਰਾ ਹੋ ਗਿਆ ਹੈ। ਪਰ 30 ਕਰੋੜ ਦਲਿਤਾਂ ਲਈ ਸੰਸਦ ਵਿੱਚ ਕੋਈ ਬਿੱਲ ਪੇਸ਼ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਭਾਜਪਾ ਦੇ ਦਲਿਤ ਸੰਸਦ ਮੈਂਬਰ ਤੱਕ ਵੀ ਸਮਾਜ ਦੇ ਤਸੀਹਿਆਂ ਦੇ ਸ਼ਿਕਾਰ ਹਨ।

Share.

About Author

Leave A Reply