ਖ਼ਾਲਸਾ ਕਾਲਜ ਐਜੂਕੇਸ਼ਨ ਵਿਖੇ ਅੰਤਰ ਰਾਸ਼ਟਰੀ ਖੁਸ਼ਹਾਲੀ ਦਿਵਸ ਮਨਾਇਆ

0


ਅੰਮਿ੍ਰਤਸਰ / ਮੋਤਾ ਸਿੰਘ
ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਅੰਤਰ ਰਾਸ਼ਟਰੀ ਖੁਸ਼ਹਾਲੀ ਦਿਵਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਕਾਲਜ ਪਿ੍ਰੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਆਯੋਜਿਤ ਇਸ ਸੈਮੀਨਾਰ ’ਚ ਡਾ. ਰੂਪਨ ਢਿੱਲੋਂ ਅਸਿਸਟੈਂਟ ਪ੍ਰੋਫੈਸਰ, ਸਾਈਕਾਲੋਜੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਭਾਸ਼ਣ ’ਚ ਡਾ. ਰੂਪਨ ਢਿੱਲੋਂ ਨੇ ਖੁਸ਼ੀ ਨੂੰ ਮਨੋਵਿਗਿਆਨਿਕ ਪੱਖ ਨਾਲ ਜੋੜਦੇ ਹੋਏ ਕਿਹਾ ਕਿ ਅਜਿਹੇ ਤੱਤ ਜਿਹੜੇ ਕਿ ਸਾਡੀ ਖੁਸ਼ੀ ਦੇ ਰਾਹ ’ਚ ਰੁਕਾਵਟਾਂ ਪਾਉਂਦੇ ਹਨ ਉਨ੍ਹਾਂ ਨੂੰ ਆਪਣੀ ਸਖਸ਼ੀਅਤ ਨਾਲੋਂ ਵੱਖ ਕਰਕੇ ਹਮੇਸ਼ਾਂ ਜ਼ਿੰਦਗੀ ’ਚ ਖੁਸ਼ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਭਾਵੇਂ ਕਿ ਜੀਵਨ ਦੀ ਭੱਜ-ਦੌੜ ’ਚ ਕਾਫ਼ੀ ਮੁਸ਼ਕਿਲਾਂ ਅਤੇ ਚਿੰਤਾਵਾਂ ਹਨ ਪਰ ਖੁਸ਼ੀ-ਖੁਸ਼ੀ ਹਰੇਕ ਅੜਚਨਾਂ ਨੂੰ ਚੁਣੌਤੀ ਵਜੋਂ ਲੈਂਦਿਆਂ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕਾਲਜ ਪੁੱਜਣ ’ਤੇ ਵਾਈਸ ਪਿ੍ਰੰਸੀਪਲ ਡਾ. ਹਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾ ਦਾ ਸਵਾਗਤ ਕਰਦੇ ਹੋਏ ਆਪਣੇ ਸਵਾਗਤੀ ਭਾਸ਼ਣ ’ਚ ਕਿਹਾ ਕਿ ਜੀਵਨ ਦੀਆਂ ਸਮੱਸਿਆਵਾਂ ਨਾਲ ਜੂਝਨ ਲਈ ਖੁਸ਼ ਰਹਿਣਾ ਅੱਜ ਦੇ ਮਨੁੱਖ ਦੀ ਮੁੱਢਲੀ ਲੋੜ ਬਣ ਗਿਆ ਹੈ।

Share.

About Author

Leave A Reply