ਸਿਖਿਆ ਵਿਕਾਸ ਮੰਚ ਮਾਨਸਾ ਵੱਲੋਂ ਸ਼ਹੀਦ ਸੁਖਵਿੰਦਰ ਸਿੰਘ ਚੱਕ ਭਾਈਕੇ ਨੂੰ ਸਪਰਪਿਤ ਲਾਇਬਰੇਰੀ ਸ਼ੁਰੂ

0

 


ਮਾਨਸਾ / ਤਰਸੇਮ ਸਿੰਘ ਫਰੰਡ
ਸਿੱਖਿਆ ਵਿਕਾਸ ਮੰਚ ਮਾਨਸਾ ਵੱਲੋਂ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਸ਼ਹੀਦਾਂ ਦੇ ਨਾਂ ਤੇ ਖੋਲੀਆਂ ਜਾ ਰਹੀਆਂ ਲਾਇਬਰੇਰੀਆਂ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਭਾਈਕੇ ਵਿਖੇ ਉੱਥੋ ਦੇ ਸ਼ਹੀਦ ਸੁਖਵਿੰਦਰ ਸਿੰਘ ਦੀ ਯਾਦ ਵਿੱਚ ਲਾਇਬਰੇਰੀ ਖੋਲੀ ਗਈ, ਜਿਸ ਦਾ ਆਗਾਜ਼ ਸ਼ਹੀਦ ਦੇ ਮਾਪਿਆਂ ਨੇ ਕਰਦਿਆਂ ਕਿਹਾ ਕਿ ਮੰਚ ਵੱਲੋਂ ਸ਼ਹੀਦਾਂ ਦੇ ਨਾਂ ਤੇ ਸਕੂਲਾਂ ਵਿੱਚ ਖੋਲੀਆਂ ਜਾ ਰਹੀਆਂ ਲਾਇਬਰੇਰੀਆਂ ਪੰਜਾਬ ਭਰ ਵਿੱਚ ਇਹ ਅਨੋਖੀ ਮਿਸਾਲ ਹੈ, ਜਿਸ ਨਾਲ ਸਾਡੇ ਵਿਦਿਆਰਥੀ ਵਿੱਚ ਜਿੱਥੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਦੇਸ਼ ਪ੍ਰਤੀ ਜਜਬਾ ਪੈਦਾ ਹੋਵੇਗਾ ਉੱਥੇ ਉਹਨਾਂ ਦਾ ਚੇਤਨਤਾ ਦਾ ਪੱਧਰ ਵੀ ਹੋਰ ਉੱਚਾ ਹੋਵੇਗਾ। ਸ਼ਹੀਦ ਦੇ ਪਿਤਾ ਜਗਜੀਤ ਸਿੰਘ, ਮਾਤਾ ਬਲਵੰਤ ਕੌਰ, ਭਰਾ ਗੁਰਚਰਨ ਸਿੰਘ ਤੇ ਨਛੱਤਰ ਸਿੰਘ, ਪੀ.ਟੀ.ਆਈ. ਅਧਿਆਪਕ ਬਲਵਿੰਦਰ ਸਿੰਘ ਅਤੇ ਉਸ ਦੇ ਫੋਜੀ ਸਾਥੀਆਂ ਨਿਰਮਲਜੀਤ ਸਿੰਘ, ਜਸਪਾਲ ਸਿੰਘ, ਪਰਮਿੰਦਰ ਸਿੰਘ ਪਿੰਦੀ, ਸੁਖਵਿੰਦਰ ਸਿੰਘ, ਜਗਤਾਰ ਸਿੰਘ, ਮਨਪ੍ਰੀਤ ਸਿੰਘ ਮਨੀ, ਰਾਮ ਸਿੰਘ ਰਾਮੂ, ਬਲਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਸ਼ਹੀਦ ਸੁਖਵਿੰਦਰ ਸਿੰਘ ਨੇ ਛੋਟੀ ਉਮਰ ਵਿੱਚ ਆਪਣੀ ਜ਼ਿੰਦ ਦੇਸ਼ ਦੇ ਨਾਂ ਕਰ ਦਿੱਤੀ, ਜਿਸ ਦਾ ਉਹਨਾਂ ਨੂੰ ਹਮੇਸ਼ਾ ਮਾਣ ਰਹੇਗਾ। ਇਸ ਕੁਰਬਾਨੀ ਨਾਲ ਇਲਾਕੇ ਦੇ ਹੋਰਨਾਂ ਨੌਜਵਾਨਾਂ ਵਿੱਚ ਵੀ ਦੇਸ਼ ਭਗਤੀ ਦਾ ਜਜਬਾ ਪੈਦਾ ਹੋਵੇਗਾ। ਇੱਥੇ ਜ਼ਿਕਰਯੋਗ ਹੈ ਕਿ ਸ਼ਹੀਦ ਸੁਖਵਿੰਦਰ ਸਿੰਘ ਦੇ ਇਹਨਾਂ ਸਾਥੀ ਅਤੇ ਸਾਬਕਾ ਫੋਜੀਆਂ ਦਾ ਲਾਇਬਰੇਰੀ ਖੋਲਣ ਵਿੱਚ ਵਿਸ਼ੇਸ਼ ਯੋਗਦਾਨ ਰਿਹਾ। ਮੰਚ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਇਸ ਮੌਕੇ ਸ਼ਹੀਦ ਸੁਖਵਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਿੱਖਿਆ ਵਿਕਾਸ ਮੰਚ ਮਾਨਸਾ ਵੱਲ਼ੋਂ ਜ਼ਿਲ੍ਹੇ ਵਿੱਚ ਸ਼ਹੀਦਾਂ ਦੇ ਨਾਂ ਤੇ ਲਾਇਬਰੇਰੀਆਂ ਖੋਲੀਆਂ ਜਾ ਰਹੀਆਂ ਹਨ। ਜਿਸ ਦੀ ਸ਼ੁਰੂਆਤ ਪਿੰਡ ਕੱਲ਼ੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸ਼ਹੀਦ ਅਮਨਦੀਪ ਸਿੰਘ ਕੱਲੋਂ ਦੇ ਨਾਂ ਤੇ ਲਾਇਬਰੇਰੀ ਖੋਲ ਕੇ ਕੀਤੀ ਗਈ ਸੀ। ਇਸ ਤੋਂ ਪਹਿਲਾਂ ਮੰਚ ਵੱਲੋਂ ਮਹਾਨ ਨਾਟਕਕਾਰ ਪ੍ਰੋ. ਅਜਮੇਰ ਸਿੰਘ ਅੋਲਖ ਨੂੰ ਸਪਰਪਿਤ ਵੀ ਸਕੂਲ ਲਾਇਬਰੇਰੀਆਂ ਖੋਲੀਆਂ ਜਾ ਰਹੀਆਂ ਹਨ।

Share.

About Author

Leave A Reply