ਤਮਗੇ ਹਾਸਿਲ ਕਰਨ ਵਾਲੀਆਂ ਆਈ.ਟੀ.ਆਈ ਗਾਜੇਵਾਸ ਦੀਆਂ ਵਿਦਿਆਰਥਣਾਂ ਸਨਮਾਨਿਤ

0

 


ਸਮਾਣਾ / ਸਾਹਿਬ ਸਿੰਘ
ਸਰਕਾਰੀ ਤਕਨੀਕੀ ਸੰਸਥਾ ਗਾਜੇਵਾਸ ਵਿਖੇ ਹੋਏ ਇਕ ਸਮਾਗਮ ਵਿਚ ਵੱਖ-2 ਖੇਡਾਂ ਦੌਰਾਨ ਤਗਮੇ ਹਾਸਿਲ ਕਰਨ ਵਾਲੀਆਂ 10 ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਪਿ੍ਰੰਸੀਪਲ ਅਵਤਾਰ ਸਿੰਘ ਨੇ ਦੱਸਿਆ ਕਿ ਜੋਨਲ ਮੁਕਾਬਲਿਆ ਵਿਚ ਕੋਚ ਮਨਦੀਪ ਕੌਰ ਅਤੇ ਸੁਨੀਤਾ ਸ਼ਰਮਾ ਦੀ ਅਗਵਾਈ ਵਿਚ 20 ਵਿਦਿਆਰਥਣਾਂ ਨੇ ਹਿੱਸਾ ਲਿਆ ਸੀ ਜਿੰਨ੍ਹਾਂ ਵਿਚੋਂ 10 ਵਿਦਿਆਰਥਣਾਂ ਨੇ ਸਖ਼ਤ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਹੋਏ ਤਗਮੇ ਹਾਸਿਲ ਕੀਤੇ। ਉਨ੍ਹਾਂ ਸੰਸਥਾ ਦੀ ਇਸ ਪ੍ਰਾਪਤੀ ਨੂੰ ਵਿਦਿਆਥੀਆਂ ਦੀ ਮਿਹਨਤ ਅਤੇ ਅਭਿਆਸ ਦਾ ਸਿੱਟਾ ਦੱਸਿਆ ਅਤੇ ਕਿਹਾ ਕਿ ਪੜ੍ਹਾਈ ਦੇ ਨਾਲ ਖੇਡਾਂ ਵੀ ਜ਼ਰੂਰੀ ਹਨ। ਜੋ ਵਿਦਿਆਰਥੀ ਜਿੱਤ ਹਾਰ ਤੋਂ ਉਪਰ ਉੱਠ ਕੇ ਖੇਡਾਂ ਵਿਚ ਹਿੱਸਾ ਲੈਂਦੇ ਹਨ, ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਨਸੀਬ ਹੁੰਦੀ ਹੈ। ਉਨ੍ਹਾਂ ਤਗਮੇ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਜ਼ਿਲ੍ਹਾ ਅਤੇ ਪੰਜਾਬ ਪੱਧਰ ’ਤੇ ਖੇਡਣ ਲਈ ਹੋਰ ਮਿਹਨਤ ਕਰਨ ਦੀ ਲੋੜ ਹੈ। ਸਵਰਨਜੀਤ ਕੌਰ ਨੇ ਸ਼ਾਟਪੁੱਟ ਵਿਚ ਪਹਿਲਾ, ਵੀਰਪਾਲ ਕੌਰ ਨੇ ਉੱਚੀ ਛਾਲ ਵਿਚ ਦੂਜਾ, 400 ਮੀਟਰ ਦੀ ਦੌੜ ਵਿਚ ਕਰਮਜੀਤ ਕੌਰ ਨੇ ਦੂਜਾ ’ਤੇ ਸੁਖਵਿੰਦਰ ਕੌਰ ਨੇ ਤੀਜਾ, 1500 ਮੀਟਰ ਦੌੜ ਵਿਚ ਅਮਨਦੀਪ ਕੌਰ ਨੇ ਤੀਜਾ ਲੰਮੀ ਛਾਲ ਵਿਚ ਮਨਪ੍ਰੀਤ ਕੌਰ ਨੇ ਤੀਜਾ ਅਤੇ 400 ਮੀਟਰ ਰੀਲੇਅ ਦੌੜ ਵਿਚ ਬੀਰਪਾਲ ਕੌਰ, ਸੁਖਵਿੰਦਰ ਕੌਰ, ਅਮਨਦੀਪ ਕੌਰ ’ਤੇ ਕਰਮਜੀਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ। ਸਮਾਗਮ ਵਿਚ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਅਮਨਦੀਪ ਕੌਰ, ਪੂਨਮ ਰਾਣੀ, ਰਵਿੰਦਰ ਕੌਰ, ਸੁਖਵਿੰਦਰ ਕੌਰ, ਅਮਨਦੀਪ ਕੌਰ ਸੋਹਲ, ਮਨਦੀਪ ਕੌਰ, ਸੁਨੀਤਾ ਸ਼ਰਮਾ, ਰਵਿੰਦਰ ਸ਼ਰਮਾ, ਰਣਜੀਤ ਸਿੰਘ ਭੁਲਰ, ਸਰਬਜੀਤ ਜੋਸ਼ੀ, ਕੁਲਵਿੰਦਰ ਕੁਮਾਰ ਅਤੇ ਵਿਕਰਮ ਕੁਮਾਰ ਵੀ ਹਾਜ਼ਰ ਸਨ।

Share.

About Author

Leave A Reply