ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ ਵਿਖੇ ਗਾਇਕ ਵੀਤ ਬਲਜੀਤ ਵਿਦਿਆਰਥੀਆਂ ਦੇ ਹੋਏ ਰੂ-ਬਰੂ

0


ਬਰੇਟਾ / ਗੋਬਿੰਦ ਸ਼ਰਮਾ
ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ ਵਿਖੇ ਪੰਜਾਬੀ ਗਾਇਕ ਵੀਤ ਬਲਜੀਤ ਵਿਦਿਅਰਥੀਆਂ ਦੇ ਰੂ ਬਰੂ ਹੋਏ ।ਇਸ ਮੌਕੇ ਉਹਨਾਂ ਵਿਦਿਅਰਥੀਆਂ ਨੂੰ ਸੱਭਿਆਚਾਰਕ ਰੰਗ ਵਿੱਚ ਬੰਨਦਿਆਂ ਆਪਣੇ ਗੀਤ ਸੁਣਾਏ ਅਤੇ ਵਿਦਿਅਰਥੀਆਂ ਨੂੰ ਚੰਗੇ ਗੀਤ ਸੁਣਨ ਲਈ ਪ੍ਰੇਰਿਤ ਕੀਤਾ ।ਉਹਨਾਂ ਵਿਦਿਆਰਥੀਆਂ ਨਾਲ਼ ਆਪਣੇ ਯਾਦਗਰੀ ਪਲ ਵੀ ਸਾਂਝੇ ਕੀਤੇ ਅਤੇ ਗੀਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਅਜਿਹਾ ਲਿਖਣ ਜਿਸ ਤੋਂ ਸਮਾਜ ਨੂੰ ਸੇਧ ਮਿਲ ਸਕੇ ।ਇਸ ਮੌਕੇ ਗਾਇਕ ਵੀਤ ਬਲਜੀਤ ਨੂੰ ਸਕੂਲ ਚੇਅਰਮੈਨ ਰਾਮਪਾਲ ਸਿੰਘ ਸੇਖੋਂ ਅਤੇ ਸਕੂਲ ਪਿ੍ਰੰਸੀਪਲ ਅਨੀਤਾ ਸ਼ਰਮਾ ਵੱਲੋਂ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਸਮੂਹ ਸਕੂਲ ਸਟਾਫ ਮੌਜੂਦ ਸੀ ।

Share.

About Author

Leave A Reply