ਰਾਮ ਮੰਦਿਰ ਬਾਰੇ ਆਰਡੀਨੈਂਸ ਜਾਰੀ ਹੋਵੇ : ਸਵਾਮੀ

0


ਨਵੀਂ ਦਿੱਲੀ (ਆਵਾਜ਼ ਬਿਊਰੋ)-ਭਾਜਪਾ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸੁਬਰਾਮਨੀ ਸਵਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਸਰਕਾਰ ਰਾਮ ਜਨਮ ਭੂਮੀ ਤੇ ਮੰਦਿਰ ਉਸਾਰੀ ਬਾਰੇ ਆਰਡੀਨੈਂਸ ਲਿਆ ਸਕਦੀ ਹੈ ਅਤੇ ਇਸ ਸਬੰਧੀ ਜ਼ਮੀਨ ਸੌਂਪਣ ਲਈ ਕਾਨੂੰਨ ਵੀ ਪਾਸ ਕਰ ਸਕਦੀ ਹੈ। ਸਵਾਮੀ ਨੇ ਕਿਹਾ ਕਿ ਜ਼ਮੀਨ ਦੇ ਮੌਜੂਦਾ ਦਾਅਵੇਦਾਰਾਂ ਨੂੰ ਮੁਆਵਜ਼ੇ ਦੇ ਕੇ ਨੁਕਸਾਨ ਦੀ ਪੂਰਤੀ ਕੀਤੀ ਜਾ ਸਕਦੀ ਹੈ। ਸਵਾਮੀ ਨੇ ਇਹ ਵੀ ਕਿਹਾ ਕਿ ਕਾਂਗਰਸੀ ਪ੍ਰਭਾਵ ਵਾਲੇ ਵਕੀਲ ਮੰਦਿਰ ਨਿਰਮਾਣ ਮਾਮਲੇ ਦਾ ਹੱਲ ਨਹੀਂ ਹੋਣ ਦੇਣਾ ਚਾਹੁੰਦੇ। ਇਸ ਲਈ ਕਾਨੂੰਨ ਨੂੰ ਹਥਿਆਰ ਬਣਾਉਂਦਿਆਂ ਆਰਡੀਨੈਂਸ ਲਿਆਉਣਾ ਚਾਹੀਦਾ ਹੈ।

Share.

About Author

Leave A Reply