ਬੇਅੰਤ ਸਿੰਘ ਕਤਲ ਦੇ ਦੋਸ਼ ‘ਚ ਭਾਈ ਜਗਤਾਰ ਸਿੰਘ ਤਾਰਾ ਨੂੰ ਉਮਰ ਕੈਦ

0


*ਭਾਈ ਭਿਓਰੇ ਦੀ ਪੈਰੋਲ ਉਸਦਾ ਬਣਦਾ ਹੱਕ ਹੈ ਜੋ ਨਾ ਦੇਕੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ : ਭਿਓਰਾ ਪਰਿਵਾਰ
ਚੰਡੀਗੜ੍ਹ/ਨਵੀਂ ਦਿੱਲੀ (ਆਵਾਜ਼ ਬਿਊਰੋ, ਮਨਪ੍ਰੀਤ ਸਿੰਘ ਖਾਲਸਾ)-ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਜਗਤਾਰ ਸਿੰਘ ਤਾਰਾ ਨੂੰ ਸੀ.ਬੀ.ਆਈ. ਅਦਾਲਤ ਨੇ ਉਮਰ ਕੈਦ ਸਜ਼ਾ ਸੁਣਾਈ ਹੈ। ਤਾਰਾ ਨੂੰ ਕੁਦਰਤੀ ਮੌਤ ਹੋਣ ਤਕ ਜੇਲ੍ਹ ਵਿੱਚ ਹੀ ਕੈਦ ਰਹਿਣਗੇ। ਕੈਦ ਦੇ ਨਾਲ ਤਾਰਾ ਨੂੰ ਕੁੱਲ ਪੈਂਤੀ ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਹਾਲਾਂਕਿ, ਜਾਂਚ ਏਜੰਸੀ ਸੀ.ਬੀ.ਆਈ. ਵੱਲੋਂ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ ਸੀ। ਇਸ ਮੌਕੇ ਤਾਰਾ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਇੱਥੋਂ ਦੀ ਵਿਸ਼ੇਸ਼ ਅਦਾਲਤ ਨੇ ਬੀਤੇ ਕੱਲ੍ਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਜਗਤਾਰ ਸਿੰਘ ਤਾਰਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ। 31 ਅਗਸਤ 1995 ਨੂੰ ਪੰਜਾਬ ਅਤੇ ਹਰਿਆਣਾ ਸਕੱਤਰੇਤ ਦੇ ਬਾਹਰ ਹੋਏ ਬੰਬ ਧਮਾਕੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਮੌਤ ਹੋ ਗਈ ਸੀ। ਪੰਜਾਬ ਅਤੇ ਹਰਿਆਣਾ ਸਕੱਤਰੇਤ ਦੇ ਬਾਹਰ ਹੋਏ ਇਸ ਬੰਬ ਧਮਾਕੇ ‘ਚ 17 ਹੋਰ ਵਿਅਕਤੀ ਮਾਰੇ ਗਏ ਸਨ। ਜਗਤਾਰ ਸਿੰਘ ਤਾਰਾ ਨੇ ਜਨਵਰੀ ਵਿੱਚ ਬੇਅੰਤ ਸਿੰਘ ਦੇ ਕਤਲ ਵਿੱਚ ਸ਼ਮੂਲੀਅਤ ਕਬੂਲ ਕੀਤੀ ਸੀ। ਆਪਣੇ ਕਬੂਲਨਾਮੇ ‘ਚ ਜਗਤਾਰਾ ਸਿੰਘ ਤਾਰਾ ਨੇ ਕਿਹਾ ਸੀ ਕਿ ਉਸਨੂੰ ਕੀਤੇ ‘ਤੇ ਕੋਈ ਪਛਤਾਵਾ ਨਹੀਂ ਹੈ। ਅਦਾਲਤ ਵੱਲੋਂ ਕੇਸ ਦੇ ਅੱਠ ਦੋਸ਼ੀਆਂ ਬਾਰੇ ਫ਼ੈਸਲਾ ਪਹਿਲਾਂ ਹੀ ਸੁਣਾਇਆ ਜਾ ਚੁੱਕਿਆ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਕੇਸ ‘ਚ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਅਤੇ ਉਹ ਕੇਂਦਰੀ ਜੇਲ੍ਹ ਪਟਿਆਲਾ ‘ਚ ਬੰਦ ਹੈ। ਜਗਤਾਰ ਸਿੰਘ ਹਵਾਰਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਹੋ ਚੁੱਕੀ ਹੈ ਅਤੇ ਉਹ ਤਿਹਾੜ ਜੇਲ੍ਹ ਵਿੱਚ ਕੈਦ ਹੈ। ਪਰਮਜੀਤ ਸਿੰਘ ਭਿਓਰਾ, ਲਖਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਮਾਡਲ ਜੇਲ੍ਹ ਬੁੜੈਲ ‘ਚ ਸਜ਼ਾ ਕੱਟ ਰਹੇ ਹਨ। ਤਿੰਨ ਹੋਰ ਦੋਸ਼ੀਆਂ ਨਵਜੋਤ ਸਿੰਘ, ਨਸੀਬ ਸਿੰਘ ਅਤੇ ਸ਼ਮਸ਼ੇਰ ਸਿੰਘ ਦੀ ਰਿਹਾਈ ਹੋ ਚੁੱਕੀ ਹੈ। ਇਨ੍ਹਾਂ ਵਿਰੁੱਧ ਅਦਾਲਤ ਵੱਲੋਂ ਜੁਲਾਈ 2005 ਨੂੰ ਫ਼ੈਸਲਾ ਸੁਣਾਇਆ ਗਿਆ ਸੀ। ਬੇਅੰਤ ਸਿੰਘ ਕਤਲ ਕੇਸ ਦੇ ਤਿੰਨ ਮੁਲਜ਼ਮ ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ ਅਤੇ ਜਗਤਾਰ ਸਿੰਘ ਹਵਾਰਾ ਇੱਕ ਹੋਰ ਕੈਦੀ ਨਾਲ 21 ਅਤੇ 22 ਜਨਵਰੀ 2003 ਦੀ ਰਾਤ ਨੂੰ ਮਾਡਲ ਜੇਲ੍ਹ ‘ਚੋਂ ਫ਼ਰਾਰ ਹੋ ਗਏ ਸਨ। ਭਿਓਰਾ ਅਤੇ ਹਵਾਰਾ ਪੁਲੀਸ ਦੇ ਹੱਥ ਛੇਤੀ ਲੱਗ ਗਏ ਸਨ ਪਰ ਜਗਤਾਰ ਸਿੰਘ ਤਾਰਾ ਨੂੰ ਪੁਲੀਸ ਨੇ ਜਨਵਰੀ 2016 ‘ਚ ਥਾਈਲੈਂਡ ਤੋਂ ਫੜਿਆ ਸੀ। ਇਸ ਕਰਕੇ ਕੇਸ ‘ਚ ਜਗਤਾਰ ਸਿੰਘ ਤਾਰਾ ਦੀ ਸੁਣਵਾਈ ਵੱਖਰੇ ਤੌਰ ‘ਤੇ ਹੋ ਰਹੀ ਸੀ।
ਪੇਸ਼ੀਆਂ ਤੇ ਲੈਕੇ ਜਾਣ ਲਈ ਸੁਰਖਿਆ ਪ੍ਰਬੰਧ ਹਨ ਪਰ ਮਾਤਾ ਨਾਲ ਮੁਲਾਕਾਤ ਲਈ ਨਹੀ
ਬੇਅੰਤ ਸਿੰਘ ਕਤਲ ਕੇਸ ਵਿਚ ਬੂਡੈਲ ਜੇਲ੍ਹ ਅੰਦਰ ਬੰਦ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਭਾਈ ਪਰਮਜੀਤ ਸਿੰਘ ਭਿਓਰਾ ਨੂੰ ਬੀਤੇ ਦੋ ਦਿਨ ਪਹਿਲਾ ਪੰਜਾਬ ਹਰਿਆਣਾ ਹਾਈ ਕੋਰਟ ਵਲੋਂ ਉਨ੍ਹਾਂ ਦੀ ਮਾਤਾ ਪ੍ਰੀਤਮ ਕੌਰ ਨਾਲ ਮੁਲਾਕਾਤ ਲਈ ਦੋ ਘੰਟੇਆਂ ਦੀ ਪੈਰੋਲ ਨਾ ਦਿੱਤੇ ਜਾਣ ਦਾ ਪਰਿਵਾਰ ਵਲੋਂ ਸਖਤ ਨਰਾਜ਼ਗੀ ਪ੍ਰਗਟ ਕੀਤੀ ਗਈ ਹੈ ।
ਜ਼ਿਕਰਯੋਗ ਹੈ ਕਿ ਭਾਈ ਭਿਓਰਾ ਦੇ ਮਾਤਾ ਜੀ ਜੋ ਕਿ ਬਿਮਾਰ ਚਲ ਰਹੇ ਹਨ ਤੇ ਉਨ੍ਹਾਂ ਨੇ ਅਪਣੇ ਪੁੱਤਰ ਪਰਮਜੀਤ ਸਿੰਘ ਨਾਲ ਇੱਛਾ ਪ੍ਰਗਟ ਕੀਤੀ ਸੀ ਜਿਸ ਲਈ ਹਾਈ ਕੋਰਟ ਵਲੋਂ ਉਨ੍ਹਾਂ ਨੂੰ ਜੇਲ੍ਹ ਅੰਦਰ ਮਿਲਣ ਲਈ ਆਗਿਆ ਦੇ ਦਿੱਤੀ ਸੀ ਪਰ ਡਾਕਟਰਾਂ ਦੀ ਮਾਹਿਰ ਟੀਮ ਦੋ ਵਾਰੀ ਉਨ੍ਹਾਂ ਦੀ ਸਿਹਤ ਦਾ ਮੁਆਇਨਾ ਕਰਦਿਆਂ ਉਨ੍ਹਾਂ ਵਲੋਂ ਸਫਰ ਨਾ ਕਰ ਸਕਣ ਦੀ ਰਿਪੋਰਟ ਹਾਈ ਕੋਰਟ ਅੰਦਰ ਦਾਖਿਲ ਕੀਤੀ ਗਈ ਸੀ । ਬੂਡੈਲ ਜੇਲ਼੍ਹ ਦੇ ਸੁਰਖਿਆ ਅਧਿਕਾਰੀਆਂ ਨੇ ਸੁਰਖਿਆ ਕਰਮੀਆਂ ਦੀ ਘਾਟ ਹੋਣ ਦੀ ਰਿਪੋਰਟ ਹਾਈ ਕੋਰਟ ਅੰਦਰ ਦਾਖਿਲ ਕੀਤੀ ਸੀ ਜਿਸ ਨੂੰ ਦੇਖਦਿਆਂ ਹਾਈ ਕੋਰਟ ਵਲੋਂ ਦੋ ਘੰਟੇ ਦੀ ਪੈਰੋਲ ਨਾ ਦਿੱਤੇ ਜਾਣ ਦੇ ਆਦੇਸ਼ ਕੀਤੇ ਸਨ । ਪਰਿਵਾਰ ਵਲੋਂ ਕਿਹਾ ਗਿਆ ਹੈ ਕਿ ਪਰਮਜੀਤ ਸਿੰਘ ਨੂੰ ਲੁਧਿਆਣਾਂ ਅਤੇ ਹੋਰ ਥਾਵਾਂ ਤੇ ਲੈ ਕੇ ਜਾਣ ਲਈ ਜੇਲ੍ਹ ਕੋਲ ਸੁਰਖਿਆ ਕਰਮੀਆਂ ਦੀ ਭਾਰੀ ਭਰਕਮ ਫੌਜ ਆ ਜਾਦੀਂ ਹੈ ਪਰ ਬਿਮਾਰ ਮਾਤਾ ਲਈ ਮਿਲਵਾਣ ਲਈ ਇਹ ਫੌਜ ਗਾਇਬ ਹੋ ਜਾਦੀ ਹੈ । ਉਨ੍ਹਾਂ ਨੇ ਤਲਖ ਲਹਿਜੇ ਵਿਚ ਕਿਹਾ ਕਿ ਸਮੇਂ ਦੀ ਸਰਕਾਰ ਜਾਣਬੂਝ ਕੇ ਸਿੱਖਾਂ ਨੂੰ ਗੁਲਾਮੀਅਤ ਦਾ ਅਹਿਸਾਸ ਕਰਵਾ ਰਹੀ ਹੈ । ਉਨ੍ਹਾਂ ਕਿਹਾ ਕਿ ਅਸੀਮਾਨੰਦ, ਪ੍ਰਗਿਆ ਠਾਕੁਰ, ਦੇਵਾ ਠਾਕੁਰ ਅਤੇ ਹੋਰ ਬੇਅੰਤ ਆਰਐਸਐਸ ਵਰਕਰਾਂ ਨੂੰ ਬਿਨਾ ਸ਼ਰਤ ਜਮਾਨਤਾਂ ਦਿੱਤੀਆ ਜਾ ਰਹੀਆਂ ਹਨ ਤੇ ਦੂਜੇ ਪਾਸੇ ਅਦਾਲਤਾਂ ਵਲੋਂ ਦਿੱਤੀਆਂ ਸਜਾਵਾਂ ਤੋਂ ਵੀ ਵੱਧ ਸਮਾਂ ਜੇਲ੍ਹਾਂ ਕੱਟ ਚੁੱਕੇ ਸਿੱਖਾਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਦਾ ਵਰਤਾਵ ਕਰਦੇ ਹੋਏ ਰਿਹਾਈ ਤੇ ਦੂਰ ਪੈਰੋਲ ਵੀ ਨਹੀ ਦਿੱਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਸਾਡੀ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਇਸ ਗਲ ਦਾ ਸਖਤ ਨੋਟਿਸ ਲੈਦੇਂ ਹੋਏ ਇਕ ਸੰਘਰਸ਼ ਛੇੜਕੇ ਸੰਸਾਰ ਪੱਧਰ ਦੇ ਹਿੰਦੁਸਤਾਨ ਦੀ ਦੋਗਲੀ ਨੀਤੀਆਂ ਨੂੰ ਜਗਜਾਹਿਰ ਕਰਕੇ ਸਿੱਖਾਂ ਨੂੰ ਬਣਦੇ ਹੱਕ ਦਿਵਾਏ ਜਾਣ।

Share.

About Author

Leave A Reply