ਜਿਲ੍ਹਾ ਪ੍ਰਸ਼ਾਸਨ ਪਾਕਿਸਤਾਨੀ ਪਰਿਵਾਰ ਦੀ ਮਦਦ ਲਈ ਅੱਗੇ ਆਇਆ

0


*ਪਰਿਵਾਰ ਦੀ ਹਰ ਤਰਾਂ ਨਾਲ ਮਦਦ ਕੀਤੀ ਜਾਵੇਗੀ : ਡਿਪਟੀ ਕਮਿਸ਼ਨਰ
ਅੰਮ੍ਰਿਤਸਰ (ਮੋਤਾ ਸਿੰਘ)-ਪਿਛਲੇ ਸਾਲ ਭਾਰਤ ਦੌਰੇ ‘ਤੇ ਆਏ ਪਾਕਿਸਤਾਨ ਨਿਵਾਸੀ ਦੇਵਸੀ ਬਾਬੂ, ਜਿਸਦਾ ਪਰਿਵਾਰ ਉਸ ਨੂੰ ਲੱਭਣ ਦੀ ਕੋਸ਼ਿਸ਼ ਨਾਲ ਅੱਜਕੱਲ ਅੰਮ੍ਰਿਤਸਰ ਆਇਆ ਹੈ, ਦੀ ਮਦਦ ਲਈ ਜਿਲ੍ਹਾ ਪ੍ਰਾਸਸਨ ਅੱਗੇ ਆਇਆ ਹੈ। ਅੱਜ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਦੀ ਹਦਾਇਤ ‘ਤੇ ਸੈਕਟਰੀ ਰੈਡ ਕਰਾਸ ਸ੍ਰੀਮਤੀ ਵੈਨ ਸ਼ਰਮਾ ਅਤੇ ਰਣਧੀਰ ਸਿੰਘ ਠਾਕੁਰ ਦੀ ਅਗਵਾਈ ਹੇਠ ਉਨਾਂ ਦੇ ਪਰਿਵਾਰ ਨੂੰ ਮਿਲਣ ਸਰਾਂ ਬਾਬਾ ਦੀਪ ਸਿੰਘ ਵਿਖੇ ਪੁੱਜੀ। ਸ੍ਰੀਮਤੀ ਸ਼ਰਮਾ ਨੇ ਦੱਸਿਆ ਕਿ ਉਕਤ ਵਿਅਕਤੀ ਦੇਵਸੀ ਬਾਬੂ, ਜੋ ਕਿ 3 ਜਨਵਰੀ 2017 ਨੂੰ ਇਥੋਂ ਲਾਪਤਾ ਹੋਇਆ ਸੀ, ਦੇ ਪਤਨੀ ਲਲਿਤਾ ਬਾਬੂ, ਭਰਾ ਬਿਠਲ ਬਾਬੂ ਅਤੇ ਲੜਕੇ ਕਾਂਤੀ ਲਾਲ ਪਾਕਿਸਤਾਨ ਤੋਂ ਜਥੇ ਨਾਲ ਇਸੇ ਆਸ ਨਾਲ ਆਏ ਹਨ, ਕਿ ਸ਼ਾਇਦ ਉਹ ਦੇਵਸੀ ਬਾਬੂ ਬਾਰੇ ਕੁੱਝ ਪਤਾ ਲਗਾ ਸਕਣ। ਰੈਡ ਕਰਾਸ ਨੇ ਉਕਤ ਪਰਿਵਾਰ ਨੂੰ ਰਿਹਾਇਸ਼ ਅਤੇ ਹੋਰ ਸਹੂਲਤ ਦੀ ਪੇਸ਼ਕਸ ਵੀ ਕੀਤੀ, ਪਰ ਉਨਾਂ ਆਪਣੇ ਜਥੇ ਨਾਲ ਹੀ ਰਹਿਣ ਨੂੰ ਤਰਜੀਹ ਦਿੱਤੀ ਹੈ। ਰੈਡ ਕਰਾਸ ਵੱਲੋਂ ਵਿੱਤੀ ਮਦਦ ਕੀਤੀ ਗਈ ਹੈ ਅਤੇ ਹਰ ਤਰਾਂ ਦੀ ਮਦਦ ਦਾ ਭਰੋਸਾ ਦਿੱਤਾ ਗਿਆ। ਸ੍ਰੀਮਤੀ ਸ਼ਰਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ. ਸੰਘਾ ਵੱਲੋਂ ਰੈਡ ਕਰਾਸ ਨੂੰ ਉਕਤ ਪਰਿਵਾਰ ਦੀ ਹਰ ਤਰਾਂ ਨਾਲ ਮਦਦ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨਾਂ ਕਿਹਾ ਕਿ ਅਸੀਂ ਇਨਾਂ ਦੇ ਭਾਰਤ ਦੌਰੇ ਦੌਰਾਨ ਨਾਲ ਹਾਂ।

Share.

About Author

Leave A Reply