ਜ਼ੀਰਕਪੁਰ ਕੌਂਸਲ ਇੰਪਲਾਇਜ਼ ਯੂਨੀਅਨ ਨੇ ਐਮ.ਈ ’ਤੇ ਲਗਾਏ ਮਨਮਾਨੀ ਦੇ ਦੋਸ਼

0


ਜਿਰਕਪੁਰ / ਦੇਵਰਾਜ
ਜ਼ੀਰਕਪੁਰ ਨਗਰ ਕੌਂਸਲ ਵਿੱਚ ਪਿਛਲੇ ਲੱਬੇ ਸਮੇਂ ਤੋਂਂ ਤਾਇਨਾਤ ਠੇਕਾ ਆਧਾਰਿਤ ਕਰਮਚਾਰੀਆਂ ਨੇ ਪਿਛਲੇ ਲੱਬੇ ਸਮੇਂ ਤੋਂਂ ਤਨਖਾਹ ਨਾ ਮਿਲਣ ਕਾਰਨ ਪਰੇਸ਼ਾਨ ਹੋਕੇ ਅੱਜ ਇੱਕ ਦਿਨ ਦੀ ਸੰਕੇਤਕ ਕਲਮ ਛੱਡ ਹੜਤਾਲ ਰੱਖੀ ਸੀ ਜਿਸ ਵਿੱਚ ਨਗਰ ਕੌਂਸਲ ਇੰਪਲਾਇਜ ਯੂਨੀਅਨ (ਏਟਕ) ਨੂੰ ਸਾਰੇ ਕਰਮਚਾਰੀਆਂ ਦਾ ਭਰਪੂਰ ਸਮਰਥਨ ਮਿਲਿਆ। ਅੱਜ ਯੂਨੀਅਨ ਦੇ ਪ੍ਰਧਾਨ ਰਵਿੰਦਰਪਾਲ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ ਜਨਰਲ ਬਾਡੀ ਮੀਟਿੰਗ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਪਿਛਲੇ ਲੱਬੇ ਸਮੇਂ ਤੋਂਂ ਨਗਰ ਕੌਂਸਲ ਜ਼ੀਰਕਪੁਰ ਠੇਕਾ ਆਧਾਰਿਤ ਕਰਮਚਾਰੀਆਂ ਨੂੰ ਉਨ੍ਹਾਂ ਦੀ ਬਣਦੀ ਤਨਖਾਹ ਸਮੇਂ ਸਿਰ ਨਹੀਂ ਦੇ ਰਹੀ ਜਿਸ ਕਾਰਨ ਕਰਮਚਾਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ ਉੱਪਰੋਂ ਅਗਲੇ ਮਹੀਨੇ ਤੋਂਂ ਬੱਚੀਆਂ ਦੀ ਐਡਮਿਸ਼ਨ ਸ਼ੁਰੂ ਹੈ । ਉਨ੍ਹਾਂ ਨਗਰ ਕੌਂਸਲ ਜ਼ੀਰਕਪੁਰ ਵਿੱਚ ਤਾਇਨਾਤ ਐਮ.ਈ ਗੁਰਪ੍ਰਤਾਪ ਸਿੰਘ ਉੱਤੇ ਗਭਿਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਬਿਨਾਂ ਕਿਸੇ ਸਰਕਾਰੀ ਮਨਜੂਰੀ, ਯੂਨੀਅਨ ਦੀ ਸਹਿਮਤੀ ਲਏ ਬਿਨਾਂ ਆਪਣੀ ਮਰਜੀ ਨਾਲ ਸ਼ਰਨਜੀਤ ਸਿੰਘ, ਰਾਜਦੀਪ ਸਿੰਘ ਅਤੇ ਗੁਰਪ੍ਰੀਤ ਕੌਰ ਤਿੰਨਾਂ ਨੂੰ ਨਗਰ ਕੌਂਸਲ ਜ਼ੀਰਕਪੁਰ ਵਿੱਚ ਬਤੋਂਰ ਕਲੈਰਿਕਲ ਕਰਮਚਾਰੀ ਰੱਖ ਲਿਆ ਹੈ । ਜਿਸਦਾ ਕਿਸੇ ਵੀ ਅਖਬਾਰ ਵਿੱਚ ਨਾ ਤਾਂ ਕੋਈ ਇਸ਼ਤਿਹਾਰ ਦਿੱਤਾ ਗਿਆ ਅਤੇ ਨਾ ਹੀ ਕੋਈ ਟੈਂਡਰ ਕਾਲ ਕੀਤਾ ਗਿਆ ਜਦਕੀ ਨਗਰ ਕੌਂਸਲ ਜ਼ੀਰਕਪੁਰ ਪੁਰਾਣੇ ਕਰਮਚਾਰੀਆਂ ਨੂੰ ਸਮੇਂ ਸਿਰ ਤਨਖ਼ਾਹ ਤੱਕ ਨਹੀ ਦੇ ਰਹੀ। ਇਸ ਮੌਕੇ ਰਾਮ ਸਵਰੂਪ, ਨਛੱਤਰ ਸਿੰਘ, ਭਰਤ ਭੂਸ਼ਣ, ਜਗਤਾਰ ਸਿੰਘ, ਰਣ ਸਿੰਘ, ਤਰਸੇਮ ਸਿੰਘ ਆਦੀ ਮੌਜੂਦ ਸਨ।
ਇਨ੍ਹਾਂ ਦੋਸ਼ਾਂ ਬਾਰੇ ਜਦੋਂ ਐਮ.ਈ ਗੁਰਪ੍ਰਤਾਪ ਸਿੰਘ ਨਾਲ਼ ਗੱਲ ਕੀਤੀ ਤਾਂ ਉਨ੍ਹਾਂਨੇ ਕਿਹਾ ਕਿ ਕਿਸੇ ਵੀ ਕਰਮਚਾਰੀ ਨੂੰ ਰੱਖਣ ਜਾਂ ਨਾਂ ਰੱਖਣ ਦੇ ਬਾਰੇ ਵਿੱਚ ਤੁਸੀ ਪ੍ਰਧਾਨ ਜੀ ਨਾਲ ਗੱਲ ਕਰੋ, ਜਦੋਂ ਪ੍ਰਧਾਨ ਕੁਲਵਿੰਦਰ ਸੋਹੀ ਨਾਲ ਗੱਲ ਹੋਈ ਤਾਂ ਉਨ੍ਹਾਂਨੇ ਕਿਹਾ ਕਿ ਕੌਂਸਲ ਵਿੱਚ ਜਰੂਰਤ ਦੇ ਹਿਸਾਬ ਨਾਲ ਨਵੇਂ ਕਰਮਚਾਰੀ ਠੇਕੇਦਾਰ ਰਾਹੀਂ ਰੱਖੇ ਜਾਂਦੇ ਹਨ। ਉਨ੍ਹਾਂਨੇ ਦੱਸਿਆ ਕਿ ਹਜੇ ਨਗਰ ਕੌਂਸਲ ਦੇ ਵਾਟਰ ਸਪਲਾਈ ਅਤੇ ਸੀਵਰੇਜ ਸਿਸਟਮ ਵਿੱਚ ਹੋਰ ਵੀ ਕਰਮਚਾਰੀਆਂ ਦੀ ਜਰੂਰਤ ਹੈ । ਠੇਕਾ ਆਧਾਰਿਤ ਕਰਮਚਾਰੀਆਂ ਦੇ ਸਮੇਂ ਸਿਰ ਤਨਖਾਹ ਨਾ ਮਿਲਣ ਦੇ ਬਾਰੇ ਪੁੱਛੇ ਸਵਾਲ ਵਿੱਚ ਉਨ੍ਹਾਂਨੇ ਕਿਹਾ ਦੀ ਇਸ ਬਾਰੇ ਨਾ ਤਾਂ ਕੋਈ ਜਾਣਕਾਰੀ ਹੈ ਨਾ ਹੀ ਇਸ ਬਾਰੇ ਵਿੱਚ ਉਨ੍ਹਾਂਨੂੰ ਕਿਸੇ ਨੇ ਕੋਈ ਸ਼ਿਕਾਇਤ ਦਿੱਤੀ ਹੈ ।

Share.

About Author

Leave A Reply