ਹਨੀ ਜੱਸੀ ਦੀ 67 ਦੌੜਾਂ ਦੀ ਤੂਫਾਨੀ ਪਾਰੀ ਬਣੀ ਪੱਤਰਕਾਰ ਇਲੈਵਨ ’ਤੇ ਭਾਰੀ

0

ਕਲਾਨੌਰ – ਇੰਦਰ ਮੋਹਨ ਸਿੰਘ ਸੋਢੀ
ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਲੋਕ ਨਾਇਕ ਸ਼ਹੀਦ ਏ – ਆਜ਼ਮ ਸ੍ਰ. ਭਗਤ ਸਿੰਘ ਨੰੂ ਸਮਰਪਿਤ ਇੱਕ ਿਕਟ ਸ਼ੋਅ ਮੈਚ ਕੈਂਬਰਿਜ ਸਕੂਲ ਪਲਾਹੀ ਰੋਡ ਵਿਖੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖ ਰੇਖ ਹੇਠ ਪੱਤਰਕਾਰ ਇਲੈਵਨ ਤੇ ਪ੍ਰਸ਼ਾਸ਼ਨ ਇਲੈਵਨ ਵਿਚਕਾਰ ਖੇਡਿਆ ਗਿਆ। ਪੱਤਰਕਾਰ ਇਲੈਵਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਦਿਆਂ ਨਿਰਧਾਰਿਤ 16 ਉਵਰਾਂ ’ਚ 7 ਵਿਕਟਾਂ ’ਤੇ 116 ਦੌੜਾਂ ਬਣਾਈਆਂ ਤੇ 117 ਦੌੜਾਂ ਦਾ ਟੀਚਾ ਪ੍ਰਸ਼ਾਸ਼ਨ ਇਲੈਵਨ ਨੰੂ ਦਿੱਤਾ। ਟੀਚੇ ਦਾ ਪਿੱਛਾ ਕਰਦਿਆਂ ਪ੍ਰਸ਼ਾਸ਼ਨ ਦੀ ਟੀਮ ਨੇ ਇਹ ਟੀਚਾ 9.4 ਉਵਰਾਂ ’ਚ 117 ਦੌੜਾਂ ਬਣਾ ਕੇ ਇਹ ਮੈਚ 8 ਵਿਕਟਾਂ ਨਾਲ ਜਿੱਤ ਲਿਆ ਤੇ ਹਨੀ ਜੱਸੀ ਨੇ ਤੂਫ਼ਾਨੀ ਪਾਰੀ ਖੇਡਦੇ ਹੋਏ 29 ਬਾਲਾਂ ’ਚ 67 ਦੌੜਾਂ ਬਣਾਈਆਂ ਤੇ ਮੈਨ ਆਫ਼ ਦਾ ਮੈਚ ਦਾ ਸਨਮਾਨ ਪ੍ਰਾਪਤ ਕੀਤਾ। ਇਸ ਮੈਚ ’ਚ ਅੰਪਾਇਰ ਦੀ ਭੂਮਿਕਾ ਸ੍ਰ. ਜ਼ੋਰਾਵਰ ਸਿੰਘ ਪਿ੍ਰੰਸੀਪਲ ਕੈਂਬਰਿਜ ਸਕੂਲ ਤੇ ਅਸ਼ੋਕ ਕੁਮਾਰ ਡੀ.ਪੀ. ਨੇ ਬਾਖ਼ੂਬੀ ਨਿਭਾਈ।ਸ੍ਰ. ਧਾਲੀਵਾਲ ਨੇ ਕਿਹਾ ਕਿ ਖੇਡਾਂ ਆਪਸੀ ਭਾਈਚਾਰਕ ਸਾਂਝ ਨੰੂ ਮਜ਼ਬੂਤ ਕਰਦੀਆਂ ਹਨ। ਇਸ ਮੌਕੇ ਪ੍ਰਵਾਸੀ ਭਾਰਤੀ ਤੇ ਸਮਾਜ ਸੇਵਕ ਬੀ.ਆਰ.ਕਟਾਰੀਆ ਯੂ.ਕੇ. ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਇਸ ਮੌਕੇ ਸੁਖਵਿੰਦਰਪਾਲ ਬਿੱਲੂ ਖੇੜਾ ਕਨਵੀਨਰ ਐਸ.ਸੀ. ਮੋਰਚਾ ਕਾਂਗਰਸ, ਸੀਨੀਅਰ ਪੱਤਰਕਾਰ ਟੀ.ਡੀ. ਚਾਵਲਾ, ਬੰਟੀ ਵਾਲੀਆ ਕਾਂਗਰਸੀ ਆਗੂ, ਬੀਬੀ ਪਿ੍ਰਤਪਾਲ ਕੌਰ ਤੁੱਲੀ, ਸੌਰਭ ਖੁੱਲਰ ਯੂਥ ਕਾਂਗਰਸ ਆਗੂ,ਡਾ. ਕੁਲਦੀਪ ਸਿੰਘ, ਦੀਪਕ ਭਾਰਦਵਾਜ ਹਿੰਦੂ ਸੁਰੱਖਿਆ ਸੰਮਤੀ, ਇੰਦਰਜੀਤ ਕਰਵਲ ਸ਼ਿਵ ਸੈਨਾ, ਤਰਲੋਚਨ ਸਿੰਘ ਡੀ.ਐਸ.ਪੀ. ਐਕਸਾਈਜ, ਰਜਿੰਦਰ ਸਿੰਘ ਏ.ਐਸ.ਆਈ. ਪੰਜਾਬ ਪੁਲਿਸ, ਪ੍ਰਦੀਪ ਚੁਟਾਨੀ ਐਸ.ਡੀ.ਓ. ਸੀਵਰੇਜ ਬੋਰਡ, ਪ੍ਰਵੀਨ ਕੁਮਾਰ ਰਾਣਾ ਹਲਕਾ ਪਟਵਾਰੀ, ਦਵਿੰਦਰ ਸਿੰਘ ਐਸ.ਐਮ.ਓ., ਸੁਨੀਲ ਕੁਮਾਰ ਜੀ.ਐਸ.ਟੀ., ਸੁਖਵਿੰਦਰ ਸਿੰਘ ਜੇ.ਈ. ਸੀਵਰੇਜ ਬੋਰਡ, ਸ਼ਿਵ ਹਾਂਡਾ ਆਰ.ਐਸ.ਐਸ., ਰੋਹਿਤ ਪ੍ਰਭਾਕਰ ਆਰ.ਐਸ.ਐਸ., ਅਮਿਤ ਕੁਮਾਰ, ਡਾ. ਰਮਨ ਸ਼ਰਮਾ, ਮੀਕਾ ਪੰਡਵਾ, ਨਿਖਿਲ ਕੋਛੜ, ਸਿਧਾਂਤ ਸ਼ਰਮਾ, ਅਮਰ ਪਾਸੀ, ਪ੍ਰਮੋਦ ਕੌਸ਼ਲ, ਪਵਨ ਪਿੰਕਾ, ਹੇਮੰਤ ਬੱਸੀ, ਅਸ਼ੋਕ ਵਾਲੀਆ,ਕਰਮਵੀਰ ਕਰਮ,ਪਰਵਿੰਦਰਜੀਤ ਸਿੰਘ, ਵਿਜੇ ਸੋਨੀ, ਯਤਿਨ ਸ਼ਰਮਾ, ਜਸਵਿੰਦਰ ਭਗਤਪੁਰਾ, ਸੁਰਿੰਦਰ ਬੱਧਣ,ਆਰ.ਪੀ. ਸ਼ਰਮਾ, ਹੈਪੀ ਬਰੋਕਰ,ਵਿਸ਼ਾਲ ਵਿੱਜ, ਪ੍ਰਮਜੀਤ ਰਾਏ, ਨੀਰਜ ਭੱਲਾ,ਗੁਰਦੀਪ ਤੁਲੀ,ਕਰਮਜੀਤ ਸਿੰਘ,ਹਰਵਿੰਦਰ ਸੈਣੀ,ਦਮਨਜੀਤ ਸਿੰਘ,ਚਰਨਪ੍ਰੀਤ ਸਿੰਘ, ਗਗਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

Share.

About Author

Leave A Reply