ਸੱਚੀ ਮਿਹਨਤ ਅਤੇ ਲਗਨ ਦੇ ਨਾਲ ਹਰ ਮੰਜਿਲ ਪ੍ਰਾਪਤ ਕੀਤੀ ਜਾ ਸਕਦੀ ਹੈ : ਡਾ. ਗੁਰਪ੍ਰੀਤ ਸਿੰਘ

0


ਜੀਰਕਪੁਰ / ਦੇਵਰਾਜ
ਯੂਨੀਵਰਸਲ ਗਰੁੱਪ ਦੀਆਂ ਪ੍ਰਾਪਤੀਆਂ ਵਿੱਚ ਇੱਕ ਪ੍ਰਾਪਤੀ ਉਦੋਂ ਹੋਰ ਜੁੜ ਗਈ ਜਦੋਂ ਇਸ ਗਰੁੱਪ ਦੀ ਏ.ਐਨ.ਐਮ ਨਰਸਿੰਗ ਭਾਗ-ਦੂਜਾ ਦੀ ਵਿਦਿਆਰਥਣ ਨੇ ਪੂਰੇ ਜਿਲ੍ਹੇ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਦੱਸਣਯੋਗ ਹੈ ਕਿ ਹਾਲ ਹੀ ਵਿੱਚ ਘੋਸ਼ਿਤ ਹੋਏ ਨਤੀਜਿਆਂ ਦੋਰਾਨਵਿਦਿਆਰਥਣ ਅੰਜਲੀ ਵਰਮਾ ਮੋਹਾਲੀ ਜਿਲ੍ਹੇ ਵਿੱਚ ਅਵੱਲ ਰਹੀ। ਯੂਨੀਵਰਸਲ ਗਰੁੱਪ ਦੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਦੇ ਨਾਲ-ਨਾਲ ਅੰਜਲੀ ਵਰਮਾ ਨੇ ਪੂਰੇ ਪੰਜਾਬ ਵਿੱਚੋਂ ਚੋਥਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਅੰਜਲੀ ਵਰਮਾ ਨੂੰ ਇਸ ਉਪਲੱਬਧੀ ਲਈ ਵਧਾਈ ਦਿੰਦਿਆ ਕਿਹਾ ਕਿ ਸੱਚੀ ਮਿਹਨਤ ਅਤੇ ਲਗਨ ਦੇ ਨਾਲ ਹਰ ਮੰਜਿਲ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਅੰਜਲੀ ਵਰਮਾ ਨੇ ਇਸ ਗੱਲ ਨੂੰ ਸੱਚ ਸਾਬਿਤ ਕਰ ਦਿਖਾਇਆ ਹੈ। ਇਸ ਉਪਲੱਬਧੀ ਤੇ ਕਾਲਜ ਦੀ ਮੈਨੇਜ਼ਮੈਂਟ ਅਤੇ ਡਾ. ਗੁਰਪ੍ਰੀਤ ਸਿੰਘ ਵੱਲੋਂ ਇਸ ਵਿਦਿਆਰਥਣ ਨੂੰ 51 ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਲਜ ਦਾ ਨਤੀਜਾ 100% ਰਿਹਾ ਹੈ।

Share.

About Author

Leave A Reply