ਸਵ: ਡੱਡੀ ਚੋਪੜਾ ਦੀ ਯਾਦ ’ਚ ਕਿ੍ਰਕੇਟ ਐਸੋਸੀਏਸ਼ਨ ਵੱਲੋਂ ਟੂਰਨਾਮੈਂਟ ਸ਼ੁਰੂ

0

ਕੋਟਕਪੂਰਾ – ਡਾ.ਐਚ.ਐਸ.ਧੁੰਨਾਂ
ਕੋਟਕਪੂਰਾ ਕਿ੍ਰਕੇਟ ਐਸੋਸੀਏਸ਼ਨ ਵੱਲੋਂ ਸਵਰਗੀ ਡੱਡੀ ਚੋਪੜਾ ਦੀ ਯਾਦ ’ਚ ਕਰਵਾਏ ਗਏ ਿਕੇਟ ਟੂਰਨਾਮੈਂਟ ਦਾ ਉਦਘਾਟਨ ਸਾਬਾਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਸੋਸੀਏਸ਼ਨ ਦੇ ਚੇਅਰਮੈਨ ਵਿਜੈ ਅਰੋੜਾ, ਪ੍ਰਧਾਨ ਅਮਿਤ ਕਵੀਆ, ਸਲਾਹਕਾਰ ਚੰਚਲ ਮਹਿੰਦੀਰੱਤਾ ਮੌਜੂਦ ਸਨ। ਇਸ ਮੌਕੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਵਧੀਆ ਸਿਹਤ ਤੇ ਵਧੀਆ ਮਾਨਸਿਕ ਸਿਹਤ ਦੇਣ ਲਈ ਖੇਡਾਂ ਵਧੀਆ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਖੇਡਾਂ ਪ੍ਰਤੀ ਗਿਆਨ ਵਧਾਉਣ, ਵਧੀਆ ਿਕੇਟ ਮੈਦਾਨ, ਸੁਵਿਧਾਵਾਂ ਦੇਣ ਲਈ ਿਕੇਟ ਐਸੋਸੀਏਸ਼ਨ ਕੇ ਚੇਅਰਮੈਨ ਵਿਜੈ ਚੋਪੜਾ ਅਤੇ ਅਮਿਤ ਕਵੀਆ ਲਗਾਤਾਰ ਯਤਨਸ਼ੀਲ ਹਨ। ਇਨ੍ਹਾਂ ਦੀ ਅਗਵਾਈ ਵਿਚ ਐਸੋਸੀਏਸ਼ਨ ਦੁਆਰਾ ਨੌਜਵਾਨਾਂ ਦੀ ਅਗਵਾਈ ਕਰਨ ਲਈ ਿਕੇਟ ਅਕੈਡਮੀ ਚਲਾਈ ਜਾ ਰਹੀ ਹੈ। ਇਸ ਮੌਕੇ ਮੈਚਾਂ ਦੀ ਜਾਣਕਾਰੀ ਦਿੰਦੇ ਹੋਏ ਅਮਨ ਚਾਵਲਾ, ਸੰਦੀਪ ਅਰੋੜਾ ਤੇ ਗੁਰਪਿਆਰ ਟਿਡੀ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਪਹਿਲਾ ਮੈਂਚ ਸਿਮਰਨ ਇਲੈਵਲ ਅਤੇ ਫਿਰੋਜ਼ਪੁਰ ਦੀ ਐਸ ਐਸ ਇਲੈਵਲ ਦੇ ਵਿਚਕਾਰ ਹੋਇਆ, ਜਿਸ ਦੌਰਾਨ ਮੋਗਾ 5 ਵਿਕਟਾਂ ਨਾਲ ਜੇਤੂ ਰਿਹਾ। ਟੂਰਨਾਮੈਂਟ ਦਾ ਦੂਸਰਾ ਮੈਚ ਮਿੰਨੀ ਕੰਬੋਜ ਇਲੈਵਲ ਫਿਰੋਜ਼ਪੁਰ ਦਾ ਮੁਕਾਬਲਾ ਟੀ ਐਲ ਇਲੈਵਲ ਫਿਰੋਜਪੁਰ ਵਿਚਕਾਰ ਹੋਇਆ। ਇਸ ਵਿਚ ਕੰਬੋਜ ਇਲੈਵਲ ਨੇ ਟਾਸ ਜਿੱਤਿਆ ਤੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜੀ ਕਰਦਿਆਂ ਕੰਬੋਜ ਇਲੈਵਲ ਟੀਮ ਨੇ 176 ਰਨ ਦਾ ਟ੍ਰਾਗੈਟ ਦਿੱਤਾ। ਵਿਰੋਧੀ ਟੀਮ ਸਕੋਰ ਦਾ ਪਿੱਛਾ ਕਰਦੇ ਹੋਏ ਕਾਮਯਾਬ ਨਾ ਹੋ ਸਕੀ ਤੇ 20 ਰਨਾਂ ਨਾਲ ਹਾਰ ਗਈ। ਇਸ ਮੈਚ ’ਚ ਭਿੰਦੇ ਸ਼ਾਹ ਨੂੰ ਮੈਨ ਆਫ਼ ਦਾ ਮੈਚ ਘੋਸ਼ਿਤ ਕੀਤਾ ਗਿਆ। ਇਸ ਮੌਕੇ ਵੀਸ਼ੂ, ਮੁਰਲੀ ਗੁਲਾਟੀ, ਰਾਜਵੀਰ ਸਿੰਘ, ਸ਼ਕਤੀ ਸਿੰਘ, ਜੋਨੀ ਬਾਂਸਲ, ਗੁਰਮੀਤ ਸਿੰਘ ਮੀਤਾ, ਪੁਨੀਤ ਸ਼ਰਮਾ, ਰਾਜੂ ਨਾਰੰਗ, ਿਸ਼ਨ ਸ਼ਰਮਾ ਆਦਿ ਹਾਜ਼ਰ ਸਨ।

Share.

About Author

Leave A Reply