ਲੰਡਨ ’ਚ ਸ਼ਹੀਦ ਹੋਏ ਸਿੱਖ ਨੌਜਵਾਨ ਦੀ ਸ਼ਹੀਦੀ ਸਮਾਰਕ ਢਹਿ-ਢੇਰੀ

0


ਮੇਹਰਬਾਨ / ਬਲਵਿੰਦਰ ਸਿੰਘ ਭਮਾਂ ਖੁਰਦ
ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਢੋਲਣਵਾਲ ਦਾ ਸਿੱਖ ਨੌਜਵਾਨ ਸੁਖਵਿੰਦਰ ਸਿੰਘ ਜੋ ਕਿ 8-1-2010 ਨੂੰ ਇੰਗਲੈਂਡ ਵਿਖੇ ਇੱਕ ਲੁਟੇਰੇ ਤੋਂਂ ਲੜਕੀ ਦੀ ਇੱਜ਼ਤ ਬਚਾਉਂਦੇ ਹੋਏ ਸ਼ਹੀਦ ਹੋ ਗਿਆ ਸੀ ਉਸਦੇ ਪਿੰਡ ਵਿਚ ਬਣਾਈ ਜਾ ਰਹੀ ਨਿਰਮਾਣ ਅਧੀਨ ਸ਼ਹੀਦੀ ਸਮਾਰਕ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਅਤੇ ਉਸਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ’ਤੇ ਪੁਲਿਸ ਨੇ 17 ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸ਼ਹੀਦੀ ਸਮਾਰਕ ਦੀ ਬੇਅਦਬੀ ਅਤੇ ਇਸ ਨੂੰ ਢਹਿ-ਢੇਰੀ ਕਰਨ ਵਾਲੇ ਵਿਅਕਤੀ ਉਥੋਂ ਸਾਰਾ ਸਰੀਆ, ਇੱਟਾਂ, ਟਾਕੀਆਂ, ਦਰਵਾਜ਼ੇ ਚੁੱਕ ਕੇ ਲੈ ਗਏ। ਪਾਖਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਬੇਸ਼ੱਕ ਸ਼ਹੀਦੀ ਸਮਾਰਕ ਨੂੰ ਢਹਿ-ਢੇਰੀ ਅਤੇ ਬੇਅਦਬੀ ਕਰਨ ਵਾਲਿਆਂ ਉਪਰ ਮਾਮਲਾ ਤਾਂ ਦਰਜ਼ ਕਰ ਲਿਆ ਹੈ ਪਰ ਉਨ੍ਹਾਂ ਨੂੰ ਸਿਆਸੀ ਦਬਾਅ ਹੇਠ ਗਿ੍ਰਫ਼ਤਾਰ ਨਹੀਂ ਕੀਤਾ ਜਾ ਰਿਹਾ।

Share.

About Author

Leave A Reply