ਰੈਨਾ ਨੇ ਤੋੜਿਆ ਧੋਨੀ ਦਾ ਇਹ ਰਿਕਾਰਡ

0

ਨਵੀਂ ਦਿੱਲੀ – ਆਵਾਜ਼ ਬਿੳੂਰੋ- ਭਾਰਤੀ ਟੀਮ ਮੌਜੂਦਾ ਸਮੇਂ ਸ਼੍ਰੀਲੰਕਾ ਦੇ ਨਾਲ ਟੀ-20 ਤਿਕੋਣੀ ਸੀਰੀਜ਼ ਖੇਡ ਰਹੀ ਹੈ। ਚੌਥੇ ਮੈਚ ’ਚ ਰੈਨਾ ਨੇ 27 ਦੌੜਾਂ ਦੀ ਪਾਰੀ ਖੇਡ ਕੇ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ। ਰੈਨਾ ਟੀ-20 ਕੌਮਾਂਤਰੀ ਕਿ੍ਰਕਟ ’ਚ ਭਾਰਤ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਤੀਜੇ ਬੱਲੇਬਾਜ਼ ਬਣ ਗਏ ਹਨ। ਪਹਿਲੇ ਧੋਨੀ ਇਸ ਰਿਕਾਰਡ ’ਚ ਤੀਜੇ ਨੰਬਰ ’ਤੇ ਸੀ। ਰੈਨਾ ਨੇ ਭਾਰਤ ਦੇ ਲਈ 71 ਮੈਚ ਖੇਡੇ ਜਿਸ ’ਚ ਉਨ੍ਹਾਂ ਨੇ ਇਕ ਸੈਂਕੜਾ ਤੇ 4 ਅਰਧ ਸੈਂਕੜਾ ਲਗਾ ਕੇ 1,452 ਦੌੜਾਂ ਬਣਾਈਆਂ ਹਨ। ਇਸ ਰਿਕਾਰਡ ’ਚ ਸਭ ਤੋਂ ਪਹਿਲਾ ਕਪਤਾਨ ਵਿਰਾਟ ਕੋਹਲੀ ਹੈ। ਉਨ੍ਹਾਂ ਨੇ 57 ਮੈਚਾਂ ’ਚ 1,983 ਦੌੜਾਂ ਬਣਾਈਆਂ। ਦੂਜੇ ਨੰਬਰ ’ਤੇ ਰੋਹਿਤ ਸ਼ਰਮਾ ਹੈ ਉਨ੍ਹਾਂ ਨੇ 77 ਮੈਚਾਂ ’ਚ 1,707 ਦੌੜਾਂ ਬਣਾਈਆਂ। ਧੋਨੀ ਨੇ 89 ਟੀ-20 ਕੌਮਾਂਤਰੀ ਮੈਚਾਂ ’ਚ ਕੁਲ 1,444 ਦੌੜਾਂ ਬਣਾਈਆਂ ਹਨ। ਮੌਜੂਦਾ ਸਮੇਂ ’ਚ ਸ਼੍ਰੀਲੰਕਾ ਦੇ ਖਿਲਾਫ ਹੋ ਰਹੇ ਮੈਚ ’ਚ ਸੁਰੇਸ਼ ਰੈਨਾ ਨੇ 2 ਚੌਕਿਆਂ ਤੇ 2 ਛੱਕਿਆਂ ਦੀ ਬਦੌਲਤ 15 ਗੇਦਾਂ ’ਤੇ 27 ਦੌੜਾਂ ਬਣਾਈਆਂ ਹਨ। ਦੱਖਣੀ ਅਫਰੀਕਾ ਦੇ ਖਿਲਾਫ ਟੀ-20 ਸੀਰੀਜ਼ ਦੇ ਜਰੀਏ ਲੰਬੇ ਸਮੇਂ ਤੋਂ ਬਾਅਦ ਭਾਰਤੀ ਟੀਮ ’ਚ ਵਾਪਸੀ ਕਰ ਰਹੇ ਰੈਨਾ ਨੇ ਪਿਛਲੇ 6 ਟੀ-20 ਪਾਰੀਆਂ ’ਚ ਕੁਲ 142 ਦੌੜਾਂ ਬਣਾਈਆਂ ਹਨ।

Share.

About Author

Leave A Reply