ਯਮਨ ਵਿਚ ਆਈ.ਐਸ. ਦੇ ਹਮਲੇ ਵਿਚ 6 ਮਰੇ

0

ਅਦਨ – ਆਵਾਜ਼ ਬਿੳੂਰੋ
ਯਮਨ ਦੇ ਅਦਨ ਵਿਚ ਯੂ.ਏ.ਈ.-ਟ੍ਰੇਂਡ ਫੌਜੀਆਂ ਨੂੰ ਨਿਸ਼ਾਨਾ ਬਣਾ ਕੇ ਇਸਲਾਮਿਕ ਸਟੇਟ (ਆਈ.ਐਸ.) ਵਲੋਂ ਕੀਤੇ ਗਏ ਇਕ ਆਤਮਘਾਤੀ ਹਮਲੇ ਵਿਚ ਮੰਗਲਵਾਰ ਨੂੰ ਇਕ ਬੱਚੇ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ਕਈ ਲੋਕ ਜਖਮੀ ਹੋ ਗਏ। ਇਕ ਸੁਰੱਖਿਆ ਸੂਤਰ ਨੇ ਦੱਸਿਆ ਕਿ ਇਹ ਹਮਲਾ ਬੰਦਰਗਾਹ ਸ਼ਹਿਰ ਦੇ ਉੱਤਰ ਵਿਚ ਇਕ ਫੌਜੀ ਮੈਸ ਹਾਲ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿਚ ਘੱਟੋ-ਘੱਟ 6 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ, ਜਿਸ ਵਿਚ ਇਕ ਬੱਚਾ ਵੀ ਸ਼ਾਮਲ ਹੈ। ਹਮਲੇ ਵਿਚ 30 ਲੋਕ ਜਖਮੀ ਹੋਏ ਹਨ। ਮੌਕੇ ਉੱਤੇ ਖੜੀਆਂ ਕਈ ਕਾਰਾਂ ਨੁਕਸਾਨੀਆਂ ਗਈਆਂ। ਆਈ.ਐਸ. ਨੇ ਇਸ ਹਮਲੇ ਦੀ ਜਿੰਮੇਵਾਰੀ ਲੈਂਦਿਆਂ ਕਿਹਾ ਕਿ ਕਾਰ ਬੰਬਾਰੀ ਨਾਲ ਸ਼ਹਾਦਤ ਦੀ ਇਸ ਕਾਰਵਾਈ ਵਿਚ ਅਦਨ ਵਿਚ ਮੰਸੌਰਾ ਜ਼ਿਲ੍ਹੇ ਦੇ ਡਾਰਿਨ ਖੇਤਰ ਵਿਚ ਸਕਿਓਰਿਟੀ ਬੈਲਟ ਰਾਹੀਂ ਚੱਲਣ ਵਾਲਾ ਮੁੱਖ ਭੋਜਨ ਹਾਲ ਨੂੰ ਨਿਸ਼ਾਨਾ ਬਣਾਇਆ ਗਿਆ। ਜਕਿਰਯੋਗ ਹੈ ਕਿ ਬੀਤੀ 24 ਫਰਵਰੀ ਨੂੰ ਆਈ.ਐਸ. ਵੱਲੋਂ ਕੀਤੇ ਗਏ ਦੋ ਆਤਮਘਾਤੀ ਹਮਲਿਆਂ ਵਿਚ ਪੰਜ ਲੋਕਾਂ ਦੀ ਮੌਤ ਹੋਈ ਸੀ। ਇਹ ਹਮਲੇ ਅਦਨ ਅੱਤਵਾਦ ਰੋਕੂ ਯੁਨਿਟ ਦੇ ਇਕ ਅੱਡੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸਨ।

Share.

About Author

Leave A Reply