ਮਿਸ਼ੇਲ ਜਾਨਸਨ ਨੂੰ ਲੱਗੀ ਗੰਭੀਰ ਸੱਟ

0

ਨਵੀਂ ਦਿੱਲੀ ਆਵਾਜ਼ ਬਿਊਰੋ
ਆਪਣੀ ਘਾਤਕ ਗੇਂਦਬਾਜ਼ੀ ਨਾਲ ਬੱਲੇਬਾਜ਼ਾਂ ਦੇ ਦਿਲ ’ਚ ਡਰ ਪੈਦਾ ਕਰਨ ਵਾਲੇ ਆਸਟ੍ਰੇਲੀਆ ਦੇ ਸਾਬਕਾ ਦਿੱਗਜ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਦੇ ਸਿਰ ’ਚ ਗੰਭੀਰ ਸੱਟ ਲੱਗੀ ਹੈ। ਸੂਤਰਾਂ ਮੁਤਾਬਕ ਜਾਨਸਨ ਨੂੰ ਜਿਮ ’ਚ ਵਰਕਆਊਟ ਕਰਨ ਦੌਰਾਨ ਸੱਟ ਲਗੀ ਹੈ। ਜਾਨਸਨ ਦੇ ਸਿਰ ’ਚ 16 ਟਾਂਕੇ ਲੱਗੇ ਹਨ।
ਇਸ ਦੌਰਾਨ ਜਾਨਸਨ ਨੇ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਪੋਸਟ ਕੀਤੀ ਅਤੇ ਇਸ ਗਲ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਜਾਨਸਨ ਨੇ ਲਿਖਿਆ ਕਿ ਉਹ ਪੂਰੀ ਤਰ੍ਹਾਂ ਠੀਕ ਹਨ ਅਤੇ ਜਲਦੀ ਹੀ ਠੀਕ ਹੋ ਜਾਣਗੇ। ਉਮੀਦ ਇਹ ਲਗਾਈ ਜਾ ਰਹੀ ਹੈ ਕਿ ਇਸ ਸਾਲ ਆਈ.ਪੀ.ਐਲ. ’ਚ ਕੋਲਕਾਤਾ ਵਲੋਂ ਖੇਡ ਰਹੇ ਜਾਨਸਨ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾ ਠੀਕ ਹੋ ਜਾਣਗੇ। ਖੱਬੇ ਹਥ ਦੇ ਇਸ 36 ਸਾਲਾਂ ਆਸਟ੍ਰੇਲੀਆਈ ਦਿੱਗਜ ਗੇਂਦਬਾਜ਼ ਨੇ 73 ਟੈਸਟ, 153 ਵਨਡੇ ਅਤੇ 30 ਟੀ-20 ਮੈਚ ਖੇਡੇ ਹਨ। ਟੈਸਟ ਕਿ੍ਰਕਟ ’ਚ ਜਾਨਸਨ ਨੇ 3.33 ਦੀ ਬਿਹਤਰੀਨ ਇਕਾਨਮੀ ਰੇਟ ਨਾਲ 313 ਵਿਕਟਾਂ ਹਾਸਲ ਕੀਤੀਆਂ ਹਨ। ਟੈਸਟ ਮੈਚਾਂ ’ਚ 12 ਵਾਰ 5 ਵਿਕਟਾਂ ਲੈਣ ਦਾ ਕਾਰਨਾਮਾ ਇਸ ਦਿੱਗਜ ਦੇ ਨਾਂ ਹੈ। ਉਥੇ ਵੀ ਵਨਡੇ ਕਿ੍ਰਕਟ ’ਚ 4.83 ਦੀ ਇਕਾਨਮੀ ਰੇਟ ਨਾਲ ਜਾਨਸਨ ਦੇ ਨਾਂ 239 ਵਿਕਟਾਂ ਹਨ, ਜਦਕਿ ਟੀ-20 ’ਚ ਜਾਨਸਨ ਦੇ ਨਾਂ 38 ਵਿਕਟਾਂ ਹਨ। ਦੱਸ ਦਈਏ ਕਿ ਆਈ.ਪੀ.ਐਲ. ਸੀਜ਼ਨ 11 ’ਚ ਜਾਨਸਨ ਕੋਲਕਾਤਾ ਦੀ ਟੀਮ ਵਲੋਂ ਖੇਡਣਗੇ। ਪਿਛਲੇ ਸੀਜ਼ਨ ’ਚ ਮੁੰਬਈ ਵਲੋਂ ਖੇਡ ਚੁਕੇ ਜਾਨਸਨ ਨੂੰ ਉਸ ਦੇ ਬੇਸ ਪ੍ਰਾਈਜ 2 ਕਰੋੜ ’ਚ ਕੋਲਕਾਤਾ ਦੀ ਟੀਮ ਨੇ ਖਰੀਦਿਆ ਹੈ। ਅਜਿਹੇ ’ਚ ਕੋਲਕਾਤਾ ਦੀ ਟੀਮ ਚਾਹੇਗੀ ਕਿ ਜਾਨਸਨ ਜਲਦੀ ਠੀਕ ਹੋ ਕੇ ਮੈਦਾਨ ’ਤੇ ਵਾਪਸੀ ਕਰਨ।

Share.

About Author

Leave A Reply