ਬਿ੍ਰਟਿਸ਼ ਸਰਕਾਰ ਦਾ ਸਿਹਤ ਕਰਮਚਾਰੀਆਂ ਨੂੰ ਅਜੀਬ ਆਫਰ

0

ਲੰਡਨ – ਆਵਾਜ਼ ਬਿੳੂਰੋ
ਜੇਕਰ ਤੁਹਾਨੂੰ ਇਕ ਦਿਨ ਦੀ ਐਲਾਨੀ ਛੁੱਟੀ ਦੇ ਬਦਲੇ ਤਨਖਾਹ ‘ਚ ਵਾਧੇ ਦਾ ਪ੍ਰਸਤਾਵ ਦਿੱਤਾ ਜਾਵੇ ਤਾਂ ਸ਼ਾਇਦ ਤੁਸੀਂ ਤੁਰੰਤ ਮੰਨ ਜਾਵੋਗੇ। ਅਜਿਹਾ ਹੀ ਇਕ ਪ੍ਰਸਤਾਵ ਬਿ੍ਰਟੇਨ ਦੀ ਰਾਸ਼ਟਰੀ ਸਿਹਤ ਸੇਵਾ (ਐੱਨ. ਐੱਚ. ਐੱਸ.) ਨਾਲ ਜੁੜੇ ਕਰਮਚਾਰੀਆਂ ਨੂੰ ਦਿੱਤਾ ਗਿਆ ਹੈ। ਰਾਸ਼ਟਰੀ ਸਿਹਤ ਸੇਵਾ ਨਾਲ ਜੁੜੇ ਕਰਮਚਾਰੀਆਂ ਨੂੰ ਦਿੱਤੇ ਗਏ ਅੰਦਰੂਨੀ ਪੱਤਰ ਵਿਚ ਅਜੀਬ ਪ੍ਰਸਤਾਵ ਦਿੱਤਾ ਗਿਆ ਹੈ। ਇਸ ਵਿਚ ਸਾਫ ਲਿਖਿਆ ਹੈ ਕਿ ਜੇਕਰ ਉਹ ਸਾਲ ਵਿਚ ਇਕ ਦਿਨ ਦੀ ਐਲਾਨੀ ਛੁੱਟੀ ਨਹੀਂ ਲੈਂਦੇ ਹਨ, ਤਾਂ ਬਦਲੇ ਵਿਚ ਉਨ੍ਹਾਂ ਦੀ ਤਨਖਾਹ ’ਚ 3 ਸਾਲ ਵਿਚ 6.5 ਫੀਸਦੀ ਦਾ ਭਾਰੀ ਵਾਧਾ ਕੀਤਾ ਜਾਵੇਗਾ ਪਰ ਡਾਕਟਰ ਅਤੇ ਦੰਦਾਂ ਦੇ ਡਾਕਟਰਾਂ ਨੂੰ ਇਸ ਪ੍ਰਸਤਾਵ ਤੋਂ ਬਾਹਰ ਰੱਖਿਆ ਗਿਆ ਹੈ, ਕਿਉਂਕਿ ਉਨ੍ਹਾਂ ਦੇ ਤਨਖਾਹ ਦਾ ਨਿਰਧਾਰਨ ਵੱਖਰੀ ਕਮੇਟੀ ਕਰਦੀ ਹੈ। ਬਿ੍ਰਟੇਨ ਦੀ ਐੱਨ. ਐੱਚ. ਐੱਸ. ਕਰਮਚਾਰੀਆਂ ਨੂੰ ਅਜਿਹਾ ਪ੍ਰਸਤਾਵ ਇਸ ਲਈ ਦਿੱਤਾ ਹੈ, ਕਿਉਂਕਿ ਐੱਨ. ਐੱਚ. ਐੱਸ. ’ਚ 9 ਪੱਧਰੀ ਤਨਖਾਹ ਪ੍ਰਣਾਲੀ ਹੈ। ਹੇਠਲੇ ਕ੍ਰਮ ਵਾਲੇ ਕੁਝ ਕਰਮਚਾਰੀਆਂ ਦੀ ਤਨਖਾਹ ਬਹੁਤ ਘੱਟ ਹੈ। ਸਰਕਾਰ ਉਨ੍ਹਾਂ ਦੀ ਤਨਖਾਹ ਵਿਚ ਵਾਧਾ ਕਰਨ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ ਐੱਨ. ਐੱਚ. ਐੱਸ. ਨੂੰ ਪ੍ਰਸਤਾਵ ਵਿਚ ਇਕ ਹੋਰ ਰਸਤਾ ਸੁਝਾਇਆ ਗਿਆ ਹੈ। ਇਸ ਦੇ ਮੁਤਾਬਕ ਉਹ ਦੋ ਦਿਨ ਦੇ ਵੀਕੈਂਡ ਨੂੰ ਛੱਡ ਕੇ ਐਲਾਨੀ ਛੁੱਟੀ ਵਾਲੇ ਦਿਨ ’ਚੋਂ ਕਿਸੇ ਇਕ ਦਾ ਤਿਆਗ ਕਰ ਸਕਦੇ ਹਨ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਇਕ ਦਿਨ ਵੀ ਵਾਧੂ ਕੰਮ ਕਰਨ ਦੀ ਮਨਾਹੀ ਹੈ ਯਾਨੀ ਕਿ ਇਕ ਦਿਨ ਜ਼ਿਆਦਾ ਕੰਮ ਕਰਨ ਨੂੰ ਉੱਥੇ ‘ਰੈਡ ਲਾਈਨ’ ਐਲਾਨ ਕਰ ਦਿੱਤਾ ਗਿਆ ਹੈ। ਓਧਰ ਸਿਹਤ ਕਰਮਚਾਰੀਆਂ ਨੇ ਸਰਕਾਰ ਦੇ ਇਸ ਪ੍ਰਸਤਾਵ ’ਤੇ ਅਜੇ ਕੁਝ ਨਹੀਂ ਕਿਹਾ ਹੈ। ਉਨ੍ਹਾਂ ਦੀਆਂ 14 ਯੂਨੀਅਨਾਂ ਹਨ, ਉਹ ਸਰਕਾਰ ਨਾਲ ਇਸ ਪ੍ਰਸਤਾਵ ੍ਟ’ਤੇ ਗੱਲਬਾਤ ਕਰ ਰਹੀ ਹੈ। ਇਸ ਤੋਂ ਬਾਅਦ ਹੀ ਉਹ ਇਸ ਨੂੰ ਮਨਜ਼ੂਰੀ ਦੇ ਸਕਦੀ ਹੈ। ਜੇਕਰ ਉਹ ਇਹ ਪ੍ਰਸਤਾਵ ਨਹੀਂ ਮੰਨਦੇ ਤਾਂ ਸਰਕਾਰ ਆਪਣੀ ਇੱਛਾ ਮੁਤਾਬਕ ਵੀ ਉਨ੍ਹਾਂ ਦੀ ਤਨਖਾਹ ਵਿਚ ਵਾਧਾ ਕਰ ਸਕਦੀ ਹੈ।

Share.

About Author

Leave A Reply