ਬਲਾਕ ਪੱਧਰੀ ਜਾਗਰੂਕਤਾ ਕੈਂਪ ਲਗਾਇਆ

0

ਟਾਂਡਾ ਉੜਮੁੜ ਰਵੀ ਲਖਨਪਾਲ
ਸਰਕਾਰੀ ਹਸਪਤਾਲ ਟਾਂਡਾ ਵਿਖੇ ਬਲਾਕ ਪੱਧਰੀ ਜਾਗਰੂਕਤਾ ਕੈਂਪ ਲਗਾਇਆ ਗਿਆ। ਹਸਪਤਾਲ ਦੇ ਐਸ.ਐਮ.ਓ ਡਾਕਟਰ ਕੇਵਲ ਸਿੰਘ ਦੀ ਅਗਵਾਈ ਹੇਠ ਲੱਗੇ ਇਸ ਕੈਂਪ ਦੌਰਾਨ ਹਸਪਤਾਲ ਦੇ ਬਾਕੀ ਸਟਾਫ ਅਤੇ ਬਲਾਕ ਦੇ ਪ੍ਰਾਇਮਰੀ ਹੈੱਲਥ ਸੈਂਟਰਾਂ ਦੇ ਸਟਾਫ ਨੇ ਭਾਗ ਲਿਆ। ਇਸ ਮੌਕੇ ਹਾਜ਼ਰ ਸਟਾਫ ਅਤੇ ਨਰਸਿੰਗ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏੇ ਐਸ.ਐਮ.ਓ ਟਾਂਡਾ ਡਾ. ਕੇਵਲ ਸਿੰਘ ਨੂੰ ਦੱਸਿਆ ਕਿ ਜ਼ਿਲ੍ਹੇ ਅੰਦਰ 12 ਮਾਰਚ ਤੋਂ 18 ਮਾਰਚ 2018 ਤੱਕ ਗਲੂਕੋਮਾਂ, ਜਿਸ ਨੂੰ ਆਮ ਭਾਸ਼ਾ ਵਿੱਚ ਕਾਲਾ ਮੋਤੀਆ ਵੀ ਕਿਹਾ ਜਾਂਦਾ ਹੈ। ਇਸ ਦੇ ਇਲਾਜ ਅਤੇ ਬਚਾਅ ਲਈ ਜਾਗਰੂਕ ਕਰਨ ਦੇ ਉਦੇਸ਼ ਹਿੱਤ ਜ਼ਿਲ੍ਹੇ ਅਤੇ ਬਲਾਕ ਪੱਧਰ ’ਤੇ ਗਲੂਕੋਗਾ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ। ਡਾ. ਕੇਵਲ ਨੇ ਦੱਸਿਆ ਕਿ ਸਿਰ ਦਰਦ ਹੋਣਾ, ਰੌਸ਼ਨੀ ਦੇ ਆਲੇ-ਦੁਆਲੇ ਰੰਗਦਾਰ ਚੱਕਰ ਦਾ ਨਜ਼ਰ ਆਉਣਾ, ਅੱਖਾਂ ਵਿੱਚ ਦਰਦ ਅਤੇ ਲਾਲੀ ਆਉਣੀ ਆਦਿ ਲੱਛਣ ਪ੍ਰਗਟ ਹੋਣ ’ਤੇ ਤੁਰੰਤ ਅੱਖਾਂ ਦੇ ਮਾਹਰ ਡਾਕਟਰ ਕੋਲ ਜਾ ਕੇ ਅੱਖਾਂ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ। ਇਸ ਮੌਕੇ ਡਾ. ਕੇ.ਆਰ ਬਾਲੀ ਡਾ. ਕਰਮਜੀਤ, ਡਾ. ਗਿੱਲ, ਡਾ. ਨਵਜੋਤ, ਜਸਵਿੰਦਰ ਕੁਮਾਰ ਅਫਸਰ ਅਤੇ ਕੁਲਵੀਰ ਸਿੰਘ, ਵਿਨੋਦ ਕੁਮਾਰ ਆਦਿ ਹਾਜ਼ਰ ਸਨ।

Share.

About Author

Leave A Reply