ਪੰਜਾਬ ਦੇ ਗੇਟਵੇਅ ਵਜੋਂ ਜਾਣੇ ਜਾਂਦੇ ਜੀਰਕਪੁਰ ਨੂੰ ਨਵੀਂ ਦਿਖ ਪ੍ਰਦਾਨ ਕੀਤੀ ਜਾਵੇਗੀ : ਡੀ.ਸੀ.

0


ਜੀਰਕਪੁਰ / ਦੇਵਰਾਜ
ਪੰਜਾਬ ਦੇ ਗੇਟਵੇਅ ਵਜੋਂ ਜਾਣੇ ਜਾਂਦੇ ਜੀਰਕਪੁਰ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਜਾਵੇਗੀ। ਇਸ ਸਬੰਧੀ ਨੈਸ਼ਨਲ ਹਾਈਵੇ ਅਥਾਰਟੀ ਦੇ ਪ੍ਰੋਜੈਕਟ ਡਾਇਰੈਕਟਰ ਸ੍ਰੀ ਕੇ.ਐਲ.ਸੱਚਦੇਵਾ ਅਤੇ ਪ੍ਰੋਜੈਕਟ ਹੈਡ ਜੀ.ਐਮ.ਆਰ. ਸ੍ਰੀ ਇਕਬਾਲ ਸਿੰਘ ਨੂੰ ਇੱਕ ਹਫਤੇ ਦੇ ਅੰਦਰ-ਅੰਦਰ ਜੀਰਕਪੁਰ ਦੇ ਸੁੰਦਰੀਕਰਨ ਸਬੰਧੀ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਅਪ੍ਰੈਲ ਦੇ ਪਹਿਲੇ ਹਫਤੇ ਇਸ ਪ੍ਰੋਜੇਕਟ ਤੇ ਕੰਮ ਦੀ ਸ਼ੁਰੂਆਤ ਹੋ ਸਕੇ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਜੀਕਰਪੁਰ ਵਿਖੇ ਨਗਰ ਕੌਂਸਲ, ਨੈਸ਼ਨਲ ਹਾਈਵੇ ਅਥਾਰਟੀ, ਜੀ.ਐਮ.ਆਰ., ਐਸ.ਡੀ.ਐਮ.ਡੇਰਾਬਸੀ ਸ੍ਰੀਮਤੀ ਅਮਨਿੰਦਰ ਕੌਰ ਬਰਾੜ,ਤਹਿਸੀਲਦਾਰ ਸ੍ਰੀ ਪ੍ਰਵੀਨ ਕੁਮਾਰ, ਸਮੇਤ ਕਾਰਜਸਾਧਕ ਅਫਸਰ ਸ੍ਰੀ ਮਨਵੀਰ ਸਿੰਘ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਦੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਸ੍ਰੀਮਤੀ ਸਪਰਾ ਨੇ ਇਸ ਮੌਕੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਜੀਰਕਪੁਰ ਦੇ ਦੁਕਾਨਦਾਰਾਂ ਨਾਲ ਉਨ੍ਹਾਂ ਦਾ ਸਹਿਯੋਗ ਲੈਣ ਲਈ ਮੀਟਿੰਗ ਕਰਨ ਲਈ ਵੀ ਆਖਿਆ ਅਤੇ ਇਸ ਸਮੁੱਚੇ ਪ੍ਰੋਜੈਕਟ ਲਈ ਐਸ.ਡੀ.ਐਮ.ਡੇਰਾਬਸੀ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਵੀ ਕੀਤਾ ਗਿਆ। ਜਿਸ ਵਿਚ ਪ੍ਰਧਾਨ ਨਗਰ ਕੌਂਸਲ ਜੀਰਕਪੁਰ ਸ੍ਰੀ ਕੁਲਵਿੰਦਰ ਸਿੰਘ ਸੋਹੀ, ਕਾਰਜ਼ਸਾਧਕ ਅਫਸਰ ਮਨਵੀਰ ਸਿੰਘ, ਤਹਿਸੀਲਦਾਰ ਡੇਰਾਬਸੀ ਸ੍ਰੀ ਪ੍ਰਵੀਨ ਕੁਮਾਰ, ਨੈਸ਼ਨਲ ਹਾਈਵੇ ਅਤੇ ਜੀ.ਐਮ.ਆਰ. ਦੇ ਨੁਮਾਇੰਦਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਚੰਡੀਗੜ ਬਾਰਡਰ ਤੋਂਂ ਲੈ ਕੇ 2.7 ਕਿਲੋਮੀਟਰ ਤੱਕ ਦੀ ਜੀਰਕੁਪਰ (ਅੰਬਾਲਾ ਰੋਡ) ਜੋ ਕਿ ਨਗਰ ਕੌਂਸਲ ਦੇ ਖੇਤਰ ਵਿਚ ਪੈਂਦੀ ਹੈ ਦੇ ਆਲੇ ਦੁਆਲੇ ਸ਼ਾਨਦਾਰ ਰੁੱਖ ਅਤੇ ਫੁੱਲਦਾਰ ਪੌਦੇ ਲਗਾਏ ਜਾਣਗੇ। ਉਨਾਂ ਦੱਸਿਆ ਕਿ ਰਾਜਧਾਨੀ ਦਿੱਲੀ ਦੀ ਤਰਜ਼ ਤੇ ਫਲਾਈਓਵਰ ਹੇਠਲੇ ਹਿੱਸੇ ਦਾ ਸੁੰਦਰੀਕਰਨ ਕਰਨ ਦੇ ਨਾਲ-ਨਾਲ ਸੜਕ ਦੁਆਲੇ ਬਣੀਆਂ ਦੁਕਾਨਾਂ ਨੂੰ ਇੱਕੋਂ ਦਿੱਖ ਪ੍ਰਦਾਨ ਕੀਤੀ ਜਾਵੇਗੀ।

Share.

About Author

Leave A Reply