ਪੁਸਤਕਾਂ ‘ਪਿੰਡ ਬਰ੍ਹੇ ਗੁਰੂ ਨੌਵੇਂ ਬੈਠੇ’ ਤੇ ‘ਉੱਡ ਗਈਆਂ ਕੂੰਜਾਂ’ ਲੋਕ ਅਰਪਣ

0

ਬਰਨਾਲਾ – ਬੰਧਨਤੋੜ ਸਿੰਘ
ਮਾਲਵਾ ਸਾਹਿਤ ਸਭਾ ਬਰਨਾਲਾ (ਰਜਿ.) ਵੱਲੋਂ ਪੰਜਾਬ ਆਈ ਟੀ ਆਈ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਕਵੀਸ਼ਰ ਲਾਭ ਸਿੰਘ ਗਾਮੀਵਾਲਾ ਅਤੇ ਕਮਲ ਸ਼ਰਮਾ ਬਰ੍ਹੇ ਦੀ ਪੁਸਤਕ ‘ਪਿੰਡ ਬਰ੍ਹੇ ਗੁਰੂ ਨੌਵੇਂ ਬੈਠੇ’ (ਮਾਲਵੇ ਦਾ ਦੌਰਾ) ਅਤੇ ਪਵਨਦੀਪ ਕੌਰ ਤੇ ਵੀਰਪਾਲ ਕੌਰ ਵੱਲੋਂ ਸੰਪਾਦਿਤ ਪੁਸਤਕ ‘ਉੱਡ ਗਈਆਂ ਕੂੰਜਾਂ’ ਦਾ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ‘ਪਿੰਡ ਬਰ੍ਹੇ ਗੁਰੂ ਨੌਵੇਂ ਬੈਠੇ’ ਪੁਸਤਕ ’ਤੇ ਵਿਚਾਰ ਪੇਸ਼ ਕਰਦਿਆਂ ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਇਹ ਇਕ ਇਤਿਹਾਸਕ ਪੁਸਤਕ ਹੈ, ਜਿਹੜੀ ਸਾਹਿਤਕ ਖੇਤਰ ਵਿਚ ਆਪਣੀ ਨਿਵੇਕਲੀ ਥਾਂ ਬਣਾਵੇਗੀ ਅਤੇ ਵਿਦਿਆਰਥੀ ਇਸਨੂੰ ਆਪਣੇ ਖੋਜ ਕਾਰਜਾਂ ਦਾ ਹਿੱਸਾ ਬਣਾਉਣਗੇ। ਪੁਸਤਕ ‘ਉੱਡ ਗਈਆਂ ਕੂੰਜਾਂ’ ’ਤੇ ਵਿਚਾਰ ਪੇਸ਼ ਕਰਦਿਆਂ ਸਭਾ ਦੇ ਸਰਪ੍ਰਸਤ ਜੁਗਰਾਜ ਧੌਲਾ ਨੇ ਕਿਹਾ ਕਿ ਇਹ ਪੁਸਤਕ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਅਹਿਮ ਭੂਮਿਕਾ ਨਿਭਾਵੇਗੀ। ਇਸਤੋਂ ਇਲਾਵਾ ਆਲੋਚਕ ਨਿਰੰਜਣ ਬੋਹਾ, ਤੇਜਾ ਸਿੰਘ ਤਿਲਕ, ਡਾ. ਭੁਪਿੰਦਰ ਸਿੰਘ ਬੇਦੀ, ਡਾ. ਤਰਸਪਾਲ ਕੌਰ, ਕੰਵਰਜੀਤ ਭੱਠਲ, ਦਰਸ਼ਨ ਸਿੰਘ ਗੁਰੂ, ਡਾ. ਅਮਨਦੀਪ ਸਿੰਘ ਟੱਲੇਵਾਲੀਆ ਤੇ ਸਾਗਰ ਸਿੰਘ ਸਾਗਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਕਵੀ ਦਰਬਾਰ ਵਿਚ ਕਰਮ ਸਿੰਘ ਜ਼ਖ਼ਮੀ, ਜਗਜੀਤ ਸਿੰਘ ਲੱਡਾ, ਸੁਖਵਿੰਦਰ ਸਨੇਹ, ਹਾਕਮ ਸਿੰਘ ਰੂੜੇਕੇ, ਸੁਰਜੀਤ ਸਿੰਘ ਦਿਹੜ, ਜਗਤਾਰ ਬੈਂਸ, ਡਾ. ਸੁਰਿੰਦਰ ਭੱਠਲ, ਰਾਮ ਸਰੂਪ ਸ਼ਰਮਾ, ਹਾਕਮ ਸਿੰਘ ਭੁੱਲਰ, ਜਗਜੀਤ ਕੌਰ ਢਿੱਲਵਾਂ, ਰਾਜਿੰਦਰ ਸ਼ੌਂਕੀ, ਸੁਰਜੀਤ ਸਿੰਘ ਮੌਜੀ, ਮੇਘ ਗੋਇਲ, ਸਰੂਪ ਚੰਦ ਹਰੀਗੜ੍ਹ, ਜਗਤਾਰ ਪੱਖੋ, ਰਾਜਿੰਦਰ ਸਿੰਘ ਰਾਜਨ, ਮੇਜਰ ਸਿੰਘ ਰਾਜਗੜ੍ਹ, ਹਰਜਿੰਦਰਜੀਤ ਸਿੰਘ ਮਾਨ, ਕੁਲਵੰਤ ਸਿੰਘ ਧਿੰਗੜ, ਐੱਸਪੀ ਕਾਲੇਕੇ, ਲਖਵਿੰਦਰ ਸਿੰਘ ਠੀਕਰੀਵਾਲ, ਬਲਵਿੰਦਰ ਸਿੰਘ ਠੀਕਰੀਵਾਲ, ਤੇਜਿੰਦਰ ਚੰਡਿਹੋਕ, ਬਘੇਲ ਸਿੰਘ ਧਾਲੀਵਾਲ, ਗਮਦੂਰ ਰੰਗੀਲਾ, ਜਸਪਾਲ ਕੌਰ ਸੋਹੀਆਂ ਆਦਿ ਕਵੀਆਂ ਨੇ ਆਪਣੀਆਂ ਕਵਿਤਾਵਾਂ, ਲਾਭ ਸਿੰਘ ਗਾਮੀ ਵਾਲਾ ਦੇ ਕਵੀਸ਼ਰੀ ਜਥੇ ਨੇ ਕਵੀਸ਼ਰੀ ਅਤੇ ਪਵਨਦੀਪ ਕੌਰ ਤੇ ਵੀਰਪਾਲ ਕੌਰ ਨੇ ਲੋਕ-ਬੋਲੀਆਂ ਤੇ ਲੋਕ-ਗੀਤ ਸੁਣਾ ਕੇ ਸਾਹਿਤਕ ਸਮਾਗਮ ਨੂੰ ਸਿਖ਼ਰਾਂ ’ਤੇ ਪਹੁੰਚਾ ਦਿੱਤਾ।

Share.

About Author

Leave A Reply