ਦੁਆਬਾ ਅਕਾਦਮੀ ਵੱਲੋਂ ਪਿਆਰੇ ਲਾਲ ਵਡਾਲੀ ਅਤੇ ਇੰਦੂ ਬਾਲੀ ਨੂੰ ਸ਼ਰਧਾਂਜਲੀ

0

ਫਗਵਾੜਾ ਕਮਲ ਰਾਏ
ਦੁਆਬਾ ਸਾਹਿਤ ਅਤੇ ਕਲਾ ਅਕੈਡਮੀ ਦੀ ਇੱਕ ਖਾਸ ਮੀਟਿੰਗ ਅਕੈਡਮੀ ਦੇ ਪ੍ਰਧਾਨ ਡਾ. ਜਵਾਹਰ ਧੀਰ ਦੇ ਗ੍ਰਹਿ ਵਿਖੇ ਹੋਈ, ਜਿਸ ਵਿੱਚ ਸੂਫੀ ਗਾਇਕ ਪਿਆਰੇ ਲਾਲ ਵਡਾਲੀ, ਗਾਇਕ ਸਾਬਰਕੋਟੀ ਅਤੇ ਹਿੰਦੀ ਦੀ ਮਸ਼ਹੂਰ ਕਹਾਣੀਕਾਰ ਡਾ. ਇੰਦੂ ਬਾਲੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ’ਤੇ ਉਨ੍ਹਾਂ ਨੂੰ ਇੱਕ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਪੰਜਾਬ ਹਿੰਦੀ ਸਾਹਿਤ ਅਕੈਡਮੀ ਦੇ ਪ੍ਰਧਾਨ ਡਾ. ਕੈਲਾਸ਼ ਨਾਥ ਭਾਰਦਵਾਜ ਨੇ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਡਾ. ਇੰਦੂ ਬਾਲੀ ਨੇ ਆਪਣੀਆਂ ਲਿਖੀਆਂ ਕਹਾਣੀਆਂ ਵਿੱਚ ਅੱਜ ਦੇ ਸਮੇਂ ਦੀ ਔਰਤ ਦਾ ਸਹੀ ਚਿਹਰਾ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ ਅਤੇ ਉਨ੍ਹਾਂ 26 ਕਿਤਾਬਾਂ ਲਿਖ ਕੇ ਸਾਹਿਤ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਪਿਆਰੇ ਲਾਲ ਵਡਾਲੀ ਦੇ ਚਲੇ ਜਾਣ ਨੂੰ ਸੂਫੀ ਗਾਇਕੀ ਨੂੰ ਲੱਗਾ ਵੱਡਾ ਧੱਕਾ ਦੱਸਿਆ। ਅਕੈਡਮੀ ਦੇ ਪ੍ਰਧਾਨ ਡਾ. ਜਵਾਹਰ ਧੀਰ ਨੇ ਕਿਹਾ ਕਿ ਇਨ੍ਹਾਂ ਸਖਸ਼ੀਅਤਾਂ ਦਾ ਤੁਰ ਜਾਣਾ ਸੰਗੀਤ, ਸਾਹਿਤ ਅਤੇ ਸਮਾਜ ਦਾ ਨਾ ਪੂਰਾ ਹੋਣ ਵਾਲਾ ਘਾਟਾ ਹੈ। ਅਜਿਹੇ ਲੋਕ ਅਮਰ ਹੋ ਜਾਂਦੇ ਹਨ ਜਿਨ੍ਹਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਕਰਨਗੀਆਂ। ਐਡਵੋਕੇਟ ਸੰਤੋਖ ਲਾਲ ਵਿਰਦੀ ਅਤੇ ਅਕੈਡਮੀ ਦੇ ਸਕੱਤਰ ਡਾ. ਯਸ਼ ਚੋਪੜਾ ਨੇ ਇਨ੍ਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਲੋਕ ਸਮਾਜ ਨੂੰ ਬਹੁਤ ਕੁਝ ਦੇ ਕੇ ਗਏ ਹਨ ਜਿਨ੍ਹਾਂ ਨੂੰ ਕਦੇ ਵੀ ਭੁਲਿਆ ਨਹੀਂ ਜਾ ਸਕਦਾ। ਕਲਾਕਾਰ ਸੀ. ਡੀ. ਸੇਠੀ, ਗੀਤਕਾਰ ਹਰਚਰਨ ਭਾਰਤੀ, ਟੀ. ਡੀ. ਚਾਵਲਾ, ਰਵਿੰਦਰ ਸਿੰਘ ਚੋਟ, ਸ਼ਾਇਰ ਮਨੋਜ ਫਗਵਾੜਵੀ, ਸਟੇਜ ਕਲਾਕਾਰ ਜਤਿੰਦਰ ਗੁਪਤਾ, ਕਵਿ ਸੁਖਦੇਵ ਸਿੰਘ ਗੰਡਵਾਂ ਅਤੇ ਕੁਲਦੀਪ ਹੋਰਾਂ ਵੀ ਆਪਣੇ ਢੰਗ ਨਾਲ ਵਿਛੜੀਆਂ ਰੂਹਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ।

Share.

About Author

Leave A Reply