ਥਰਮਲ ਬੰਦ ਕਰਨ ਖਿਲਾਫ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਸੈਮੀਨਾਰ ਆਯੋਜਿਤ ਕੀਤਾ

0


ਸਮਰਾਲਾ / ਕਮਲਜੀਤ
ਸਰਕਾਰੀ ਖੇਤਰ ਦੇ ਥਰਮਲ ਬੰਦ ਕਰਨ ਖਿਲਾਫ ਲੋਕ ਸੰਘਰਸ਼ ਕਮੇਟੀ ਸਮਰਾਲਾ ਵੱਲੋਂ ਬਿਜਲੀ ਖੇਤਰ ’ਚ ਸੁਧਾਰਾਂ (ਨਿੱਜੀਕਰਨ) ਦੇ ਹਕੂਮਤੀ ਹਮਲੇ ਦੀਆਂ ਪਰਤਾਂ ਫਰੋਲਣ ਸਬੰਧੀ ਸ਼ਾਹੀ ਸਪੋਰਟ ਕਾਲਜ ਝਕੜੌਦੀ (ਸਮਰਾਲਾ) ਵਿਖੇ ਸੈਮੀਨਾਰ ਅਯੋਜਿਤ ਕੀਤਾ ਗਿਆ। ਸੈਮੀਨਾਰ ’ਚ ਸੌ ਦੇ ਕਰੀਬ ਅਗਾਂਹਵਧੂ, ਲੋਕ ਪੱਖੀ ਆਗੂਆਂ, ਮੈਂਬਰਾਂ, ਵਰਕਰਾਂ ਤੇ ਹੋਰ ਲੋਕਾਂ ਨੇ ਵੱਧ ਚੜ੍ਹਕੇ ਸਮੂਲੀਅਤ ਕੀਤੀ ਸੈਮੀਨਾਰ ਦੀ ਪ੍ਰਧਾਨਗੀ ਐਡਵੋਕੇਟ ਐਨ.ਕੇ. ਜੀਤ (ਮੁਖ ਬੁਲਾਰਾ) ਮੁਲਾਗਰ ਸਿੰਘ, ਸਿਕੰਦਰ ਸਿੰਘ, ਕੁਲਵੰਤ ਸਿੰਘ ਤਰਕ ਨੇ ਕੀਤੀ, ਸ਼ੁਰੂ ਵਿਚ ਕੁਲਵੰਤ ਸਿੰਘ ਤਰਕ ਵੱਲੋਂ ਸੈਮੀਨਾਰ ’ਚ ਸ਼ਾਮਲ ਲੋਕਾਂ ਨੂੰ ਜੀ ਆਇਆ ਕਹਿੰਦੇ ਹੋਏ ਵਿਸ਼ੇ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਸਭ ਤੋਂਂ ਪਹਿਲਾਂ ਸੈਮੀਨਾਰ ’ਚ ਸ਼ਾਮਲ ਸਾਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਐਡਵੋਕੇਟ ਐਨ.ਕੇ. ਜੀਤ ਨੇ ਕਿਹਾ ਕਿ ਲੋਕ ਵਿਰੋਧੀ ਹਾਕਮਾਂ ਨੇ ਦੇਸ਼ੀ-ਵਿਦੇਸ਼ੀ ਮੁਨਾਫਾਖੋਰ ਕੰਪਨੀਆਂ ਦੇ ਹਿੱਤ ਪੂਰਨ ਲਈ ਬਿਜਲੀ ਬਿੱਲ 2003 ਲਾਗੂ ਕਰਕੇ ਬਿਜਲੀ ਖੇਤਰ ਦਾ ਨਿੱਜੀਕਰਨ ਕਰਨ ਲਈ ਜਨਤਕ ਖੇਤਰ ਦੇ ਥਰਮਲ ਪਲਾਂਟ ਬੰਦ ਕਰਨ ਦਾ ਲੋਕਾਂ ਤੇ ਮਾਰੂ ਹਮਲਾ ਕੀਤਾ ਹੈ। ਇਸ ਫੈਸਲੇ ਨਾਲ ਹਜ਼ਾਰਾਂ ਠੇਕਾ ਮੁਲਾਜ਼ਮਾਂ ਦੇ ਰੋਜ਼ਗਾਰ ਖੋਹੇ ਜਾਣੇ ਹਨ ਤੇ ਸਰਕਾਰੀ ਮੁਲਾਜ਼ਮਾਂ ਦੀਆਂ ਪ੍ਰੇਸ਼ਾਨੀਆਂ ਵਧਣਗੀਆਂ। ਉਹਨਾਂ ਕਿਹਾ ਕਿ ਸਰਕਾਰੀ ਥਰਮਲ ਬੰਦ ਹੋਣ ਨਾਲ ਸਰਕਾਰ ਨੂੰ ਪ੍ਰਾਈਵੇਟ ਥਰਮਲਾਂ ਤੋਂਂ ਮਹਿੰਗੀ ਬਿਜਲੀ ਖਰੀਦਣੀ ਪਵੇਗੀ ਜਿਸ ਦਾ ਵਾਧੂ ਆਰਥਿਕ ਬੋਝ ਆਮ ਲੋਕਾਂ ’ਤੇ ਲੱਦਿਆਂ ਜਾਣਾ ਹੈ ਤੇ ਕਿਸਾਨਾਂ, ਮਜ਼ਦੂਰਾਂ ਨੂੰ ਦਿੱਤੀਆਂ ਰਾਹਤਾਂ ਦਾ ਭੋਗ ਪਾਇਆ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਥਰਮਲ ਬੰਦ ਹੋਣ ਨਾਲ ਪ੍ਰਾਈਵੇਟ ਥਰਮਲਾਂ ਨਾਲ ਹੋਏ ਬਿਜਲੀ ਖਰੀਦ ਸਮਝੌਤਿਆਂ ਅਨੁਸਾਰ ਬਿਨ੍ਹਾਂ ਬਿਜਲੀ ਖਰੀਦੇ ਸਰਕਾਰ ਨੂੰ ਫਿਕਸ ਚਾਰਜ ਦੇਣੇ ਪੈਂਣਗੇ। ਉਨ੍ਹਾਂ ਕਿਹਾ ਕਿ ਸਰਕਾਰਾਂ ਝੂਠ ਬੋਲਦੀਆਂ ਹਨ ਕਿ ਬਿਜਲੀ ਖੇਤਰ ਘਾਟੇ ’ਚ ਜਾ ਰਿਹਾ ਹੈ ਜਦਕਿ ਥਰਮਲਾਂ ਦੇ ਨਵੀਨੀ ਕਰਨ ਹੋਣ ਤੇ 715 ਕਰੋੜ ਰੁਪੈ ਕੇਂਦਰੀ ਬਿਜਲੀ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਲਾਏ ਗਏ ਹਨ। ਨਵੀਨੀ ਕਰਨ ਹੋਣ ਤੇ ਇਹਨਾਂ ਥਰਮਲਾਂ ਦੀ ਸਮਰੱਥਾ 2022 ਅਤੇ 2029 ਤੱਕ ਵਧ ਗਈ ਹੈ। ਉਹਨਾਂ ਕਿਹਾ ਕਿ ਥਰਮਲ ਬੰਦ ਹੋਣ ਤੇ ਪੀੜਤ ਮੁਲਾਜਮਾਂ ਨੇ ਬਠਿੰਡਾ ਵਿਖੇ ਪੱਕਾ ਮੋਰਚਾ ਲਗਾਇਆ ਹੋਇਆ ਹੈ।

Share.

About Author

Leave A Reply