ਜੀਵਨ ਜੋਤ ਪਬਲਿਕ ਸਕੂਲ ਦਾ ਸਾਲਾਨਾ ਸਮਾਗਮ ਕਰਵਾਇਆ

0

ਖਮਾਣੋਂ – ਬਲਬੀਰ ਸਿੰਘ ਸਿੱਧੂ
ਜੀਵਨ ਜੋਤ ਪਬਲਿਕ ਸਕੂਲ ਕੋਟਲਾ ਬਡਲਾ ਦਾ ਸਾਲਾਨਾ ਸਮਾਗਮ ਸਕੂਲ ਪਿ੍ਰੰਸੀਪਲ ਮਨਪ੍ਰੀਤ ਸਿੰਘ ਦੀ ਅਗਵਾਈ ’ਚ ਕਰਵਾਇਆ ਗਿਆ । ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਉਪਰੰਤ ਨਤੀਜੇ ਐਲਾਨੇ ਗਏ । ਇਸ ਸਮਾਗਮ ’ਚ ਸੀ੍ਰ ਪਦਮੇਂਦਰ ਸਿੰਘ ਵਿਸ਼ਟ ਉੱਪ ਮੁੱਖ ਮੰਤਰੀ ਉਤਰਾਖੰਡ ਅਤੇ ਸਿੱਖ ਪ੍ਰਚਾਰਕ ਬਾਬਾ ਮਹਿੰਦਰ ਸਿੰਘ ਜੀ ਖਾਲਸਾ ਭੜ੍ਹੀ ਵਾਲੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦੇਣ ਲਈ ਉਚੇਚੇ ਤੌਰ ’ਤੇ ਪਹੁੰਚੇ । ਇਸ ਮੌਕੇ ਸਕੂਲ ਵੱਲੋ ਮੈਡਮ ਹਿਮਾਨੀ ਸ਼ਰਮਾ ਚੇਅਰਮੈਨ , ਸ੍ਰੀ ਸੰਜੇ ਸ਼ਰਮਾ ਡਾਇਰੈਕਟਰ ਨੇ ਆਏ ਪਤਵੰਤਿਆ ਅਤੇ ਹੋਰਨਾਂ ਨੂੰ ਜੀ ਆਇਆ ਕਹਿੰਦੇ ਹੋਏ ਉਹਨਾਂ ਦਾ ਨਿੱਘਾ ਸੁਆਗਤ ਕੀਤਾ । ਇਸ ਮੌਕੇ ਖੇਡਾਂ ‘ਚ ਵਿਸ਼ੇਸ਼ ਉੱਪਲੱਬਧੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥਂੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਾਮਿਨਤ ਕੀਤਾ ਗਿਆ । ਇਸ ਸਮਾਗਮ ’ਚ ਸਿੱਖਿਆ ਖੇਤਰ ਦੀਆ ਵੱਡੀਆਂ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕਰਦੇ ਹੋਏ ਆਪਣੇ ਤਜਰਬੇ ਸਾਂਝੇ ਕੀਤੇ ਜਿਹਨਾਂ ’ਚ ਪਿੰਸੀਪਲ ਸੁਰਜੀਤ ਸਿੰਘ , ਮਹਿੰਦਰ ਸਿੰਘ ਮਾਨੂੰਪੁਰੀ,ਪਿ੍ਰੰਸੀਪਲ ਧਰਮਪਾਲ ਸਿੰਘ ਆਦਿ ਦੇ ਨਾਂ ਸ਼ਾਮਲ ਹਨ । ਇਸ ਮੌਕੇ ਸਮਾਗਮ ’ਚ ਪਹੁੰਚੀਆਂ ਵੱਖ ਵੱਖ ਸ਼ਖਸ਼ੀਅਤਾਂ ਅਤੇ ਇਲਾਕੇ ਦੇ ਪੰਚਾਂ ਸਰਪੰਚਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਪਿ੍ਰੰਸੀਪਲ ਮਨਪ੍ਰੀਤ ਸਿੰਘ ਵੱਲੋ ਵਿਸ਼ੇਸ਼ ਧੰਨਵਾਦ ਕੀਤਾ ਗਿਆ । ਮੰਚ ਸੰਚਾਲਨ ਸ੍ਰੀ ਸ਼ੰਕਰ ਮਹਿਰਾ ਨੇ ਕੀਤਾ । ਇਸ ਮੌਕੇ ਹੋਰਨਾਂ ਤੋ ਬਿਨ੍ਹਾਂ ਸ੍ਰ ਜਗਤਾਰ ਸਿੰਘ , ਸ੍ਰੀਮਤੀ ਊਸ਼ਾਂ ਰਾਣੀ ਵਾਈਸ ਪਿ੍ਰੰਸੀਪਲ , ਸਰਬਜੀਤ ਕੌਰ , ਜਗਦੀਸ਼ ਕੌਰ ਆਦਿ ਹਾਜ਼ਰ ਸਨ।

Share.

About Author

Leave A Reply