ਘਰ ਘਰ ਜਾ ਕੇ ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ

0

ਗੱਗੋਮਾਹਲ ਸਤਵਿੰਦਰ ਸਿੰਘ ਘੁੰਮਣ
ਵਿਸ਼ਵ ਸਿਹਤ ਸੰਗਠਨ ਵੱਲੋਂ ਪੋਲੀਓ ਮੁਕਤ ਭਾਰਤ ਬਣਾਉਣ ਤੇ ਖੁਸ਼ਹਾਲ ਜੀਵਣ ਵਾਸਤੇ ਪੋਲੀਓ ਵਿਰੁੱਧ ਆਰੰਭੇ ਯਤਨਾਂ ਤਹਿਤ ਸਿਵਲ ਸਰਜਨ ਅੰਮਿ੍ਰਤਸਰ ਡਾ. ਨਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ ਹੇਠ ਐਸ.ਐਮ.ਓ ਡਾ.ਬਲਜੀਤ ਸਿੰਘ ਪੀ.ਐਸ.ਸੀ.ਰਮਦਾਸ, ਡਾ. ਪਰਮਬੀਰ ਸੋਨੀ ਮਿੰਨੀ ਪੀ.ਐਸ.ਸੀ ਗੱਗੋਮਾਹਲ ਦੀ ਅਗਵਾਈ ਹੇਠ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਕਸਬਾ ਗੱਗੋਮਾਹਲ,ਸੂਫੀਆਂ,ਚਾਹੜਪੁਰ,ਕੋਟ ਰਜ਼ਾਦਾ,ਡਿਆਲ ਭੱਟੀ,ਸੁਲਤਾਨ ਮਾਹਲ,ਲੰਗੋਮਾਹਲ,ਅੱਬੂਸੈਦ,ਨਾਸਰ,ਅਤੇ ਗਾਲਿਬ ਆਦਿ ਪਿੰਡਾਂ ਕਸਬਿਆਂ ਵਿੱਚ ਵੱਖ ਵੱਖ ਟੀਮਾਂ ਬਣਾ ਕੇ ਪੋਲੀਓ ਬੂਥ ਕੈਂਪਾਂ ਰਾਹੀ ਅਤੇ ਘਰ ਘਰ ਜਾ ਕੇ ਪਲਸ ਪੋਲੀਓ ਮੁਹਿੰਮ ਤਹਿਤ ਬੱਚਿਆਂ ਨੂੰ ਪੋਲੀਓ ਰੋਗ ਤੋਂ ਬਚਾਉਣ ਲਈ 0 ਤੋਂ 5 ਸਾਲ ਦੇ ਬੱਚਿਆਂ ਨੂੰ ਸਰਕਾਰੀ ਹਸਪਤਾਲ ਦੀਆਂ ਵੱਖ ਵੱਖ ਟੀਮਾਂ ਵੱਲੋਂ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਇਸ ਮੁਹਿੰਮ ਤਹਿਤ ਡਾ. ਮਨਜੀਤ ਸਿੰਘ (ਸਿਹਤ ਵਰਕਰ), ਏ.ਐਨ.ਐਮਜ ਕਿਰਨਦੀਪ ਕੌਰ, ਮੰਜੂ ਬਾਲਾ, ਤੇ ਹਰਪੀ੍ਰਤ ਕੌਰ, ਪ੍ਰਭਜੋਤ ਕੌਰ, ਤਨਵੀਰ ਕੌਰ, ਸਰਬਜੀਤ ਕੌਰ, ਪਲਵਿੰਦਰ ਕੌਰ,ਵੀਨਾ, ਹਰਜੀਤ ਕੌਰ( ਆਸ਼ਾ ਵਰਕਰ) ਸਮੂਹ ਸਟਾਫ਼ ਹਾਜ਼ਰ ਸਨ।

Share.

About Author

Leave A Reply