ਗੁਰੂ ਨਾਨਕ ਕਾਲਜ ਨੇ ਇਕ ਰੋਜ਼ਾ ਵਿਦਿਅਕ ਟੂਰ ਲਗਾਇਆ

0

ਬੁਢਲਾਡਾ – ਦਵਿੰਦਰ ਸਿੰਘ ਕੋਹਲੀ
ਗੁਰੂ ਨਾਨਕ ਕਾਲਜ ਬੁਢਲਾਡਾ ਦੇ ਕੰਪਿਊਟਰ ਵਿਭਾਗ ਵੱਲੋਂ ਵਿਦਿਆਰਥੀਆਂ ਦਾ ਇਕ ਰੋਜ਼ਾ ਵਿਦਿਅਕ ਟੂਰ ਦਾ ਆਯੋਜਿਤ ਕੀਤਾ ਗਿਆ। ਇਹ ਟੂਰ ਬੁਢਲਾਡਾ ਤੋਂ ਐਮ.ਜੀ. ਹੈਰੀਟੇਜ਼ ਵੀਲੇਜ਼, ਹਿਸਾਰ ਵਿਖੇ ਲਿਜਾਇਆ ਗਿਆ। ਹੈਰੀਟੇਜ਼ ਵੀਲੇਜ਼ ਵਿੱਚ ਪਪਿੱਟ ਸ਼ੋਅ, ਝੂਲੇ, ਪੁਰਾਣੀਆਂ ਖੇਡਾਂ ਦੀ ਪ੍ਰਦਰਸ਼ਨੀ ਅਤੇ ਪੁਰਤਨ ਵਸਤਾਂ ਤੋਂ ਇਲਾਵਾ ਰਾਜਸਥਾਨ, ਪੰਜਾਬ ਅਤੇ ਹਰਿਆਣਾ ਨਾਲ ਸਬੰਧਤ ਸੱਭਿਚਾਰਕ ਪ੍ਰੋਗਰਾਮ ਦਿਖਾਇਆ ਗਿਆ। ਇਸ ਟੂਰ ਮੌਕੇ ਵਿਦਿਆਰਥੀਆਂ ਨੇ ਪੁਰਾਤਨ ਖੇਡਾਂ ਖੇਡੀਆਂ ਅਤੇ ਉਨ੍ਹਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਵਿਚਕਾਰ ਰੱਸਾਕਸੀ ਦੇ ਮੁਕਾਬਲੇ ਦਾ ਆਯੋਜਨ ਕਰਵਾਇਆ ਗਿਆ ਜਿਸ ਦਾ ਵਿਦਿਆਰਥੀਆਂ ਨੇ ਭਰਪੂਰ ਆਨੰਦ ਮਾਣਿਆ। ਇਸ ਤੋਂ ਇਲਾਵਾ ਵੱਖ ਵੱਖ ਰਾਜਾਂ ਦੇ ਖਾਣੇ ਦਾ ਵੀ ਵਿਦਿਆਰਥੀ ਨੇ ਆਨੰਦ ਮਾਣਿਆ। ਇਸ ਮੌਕੇ ਪ੍ਰੋ. ਨਰਿੰਦਰ ਸਿੰਘ, ਸੰਦੀਪ ਸਿੰਘ, ਬੂਟਾ ਸਿੰਘ, ਸ਼ਬੀਨਾ, ਪਰਮੀਤ ਕੌਰ, ਲਵਜੀਤ ਕੌਰ, ਅਮਨਪ੍ਰੀਤ ਸਿੰਘ, ਮੋਹਿਤ ਹਾਜਿਰ ਸਨ।

Share.

About Author

Leave A Reply