ਗੁਰਵਿੰਦਰ ਸਿੰਘ ਵੱਲੋਂ ਸਰਕਾਰੀ ਸਕੂਲ ਨੂੰ ਕੰਪਿੳੂਟਰ ਦਾਨ

0

ਧਰਮਕੋਟ ਦਵਿੰਦਰ ਬਿੱਟੂ
ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਆਰ.ਆਰ.ਆਈ ਵੀਰਾਂ ਦਾ ਵੱਡਾ ਯੋਗਦਾਨ ਰਿਹਾ ਹੈ, ਇਸੇ ਤਰ੍ਹਾਂ ਹੀ ਸਰਕਾਰੀ ਮਿਡਲ ਸਕੂਲ ਕੋਕਰੀ ਵਹਿਣੀਵਾਲ ਦੇ ਸਕੂਲ ਮੁਖੀ ਅਮਨਦੀਪ ਸਿੰਘ ਲੋਹਗੜ੍ਹ ਦੀ ਪ੍ਰੇਰਨਾਂ ਸਦਕਾ ਐਨ.ਆਰ.ਆਈ ਗੁਰਵਿੰਦਰ ਸਿੰਘ ਪੁੱਤਰ ਚਮਕੌਰ ਸਿੰਘ ਵੱਲੋਂ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਸਰਕਾਰੀ ਮਿਡਲ ਸਕੂਲ ਕੋਕਰੀ ਵਹਿਣੀਵਾਲ ਨੂੰ ਛੇ ਕੰਪਿੳੂਟਰ ਦਾਨ ਕੀਤੇ ਗਏ ਅਤੇ ਹੋਰ ਵਿਤੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਸਕੂਲ ਮੁਖੀ, ਐਸ.ਐਮ.ਸੀ ਕਮੇਟੀ ਅਤੇ ਪਿੰਡ ਦੇ ਪਤਵੰਤੇ ਸੱਜਣਾ ਵੱਲੋਂ ਐਨ.ਆਰ.ਆਈ ਗੁਰਵਿੰਦਰ ਸਿੰਘ ਅਤੇ ਉਹਨਾਂ ਦੇ ਪਿਤਾ ਚਮਕੌਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸੇ ਮੌਕੇ ਹਾਜਰ ਸਾਬਕਾ ਮੈਂਬਰ ਪੰਚਾਇਤ ਅਮਰਜੀਤ ਸਿੰਘ ਨੇ ਸਕੂਲ ਨੂੰ ਦਸ ਹਜਾਰ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਬਲਵਿੰਦਰ ਸਿੰਘ, ਰਾਜਿੰਦਰ ਸਿੰਘ, ਤਰਸੇਮ ਸਿੰਘ, ਬਲਜੀਤ ਸਿੰਘ, ਲਖਵੀਰ ਕੌਰ ਸਕੂਲ ਸਟਾਫ ਤੋਂ ਇਲਾਵਾ ਹਰਫੂਲ ਸਿੰਘ, ਸ਼ਿੰਗਾਰਾ ਸਿੰਘ, ਜਗਸੀਰ ਸਿੰਘ, ਅਮਰਜੀਤ ਸਿੰਘ, ਬਾਗ ਸਿੰਘ, ਚੇਅਰਮੈਨ ਜਗਸੀਰ ਸਿੰਘ, ਗੁਰਜੰਟ ਸਿੰਘ, ਗੁਰਚੈਨ ਸਿੰਘ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ, ਸੁਰਿੰਦਰ ਸਿੰਘ ਸਿੱਧੂ ਆਦਿ ਪਿੰਡ ਦੇ ਪਤਵੰਤੇ ਹਾਜਰ ਸਨ।

Share.

About Author

Leave A Reply