ਐਲ ਬੀ ਐਸ ਕਾਲਜ ਵਿਖੇ ਹੈਲਥ ਯੂਥ ਫਾਰ ਹੈਲਥ ਇੰਡੀਆ ਤਹਿਤ ਕਰਵਾਇਆ ਲੈਕਚਰ

0

ਬਰਨਾਲਾ – ਰਜਿੰਦਰ ਪ੍ਰਸ਼ਾਦ ਸਿੰਗਲਾ
ਸ੍ਰੀ ਲਾਲ ਬਹਾਦਰ ਸਾਸਤਰੀ ਆਰੀਆ ਮਹਿਲਾ ਕਾਲਜ ਵਿਖੇ ਕਾਲਜ ਦੇ ਐਨ ਅੇਸ ਐਸ ਵਿਭਾਗ ਵਲੋਂ ਹੈਲਥ ਯੂਥ ਫਾਰ ਹੈਲਥ ਇੰਡੀਆ ਤਹਿਤ ਡਾ: ਅਨੂ ਸਿੰਘਲ ਸਕਿਨ ਸਪੈਸਲਿਸਟ ਦਾ ਲੈਕਚਰ ਕਰਵਾਇਆ ਗਿਆ।ਕਾਲਜ ਪਿ੍ਰੰਸੀਪਲ ਡਾ: ਨੀਲਮ ਸ਼ਰਮਾ ਨੇ ਦਸਿਆ ਕਿ ਅਜ ਕਲ ਸਕਿਨ ਦੀਆਂ ਸਮਸਿਆਵਾਂ ਯੁਵਾਵਾਂ ਵਿਚ ਆਮਮ ਹਨ ਜਿਹੜੀਆਂ ਅਣਗਹਿਲੀ ਕਰਨ ਵਧ ਰਹੀਆਂ ਹਨ। ਇਸ ਲਈ ਵਿਦਿਆਰਥੀਆਂ ਨੰੂ ਜਾਣਕਾਰੀ ਦੇਣ ਲਈ ਡਾ: ਅਨੂ ਸਿੰਘਲਲ ਵਿਸੇਸ ਤੌਰ ਤੇ ਕਾਲਜ ਪਹੰੁਚੇ। ਮੈਡਮ ਅਰਚਨਾ ਨੇ ਡਾ: ਅਨੂ ਸਿੰਘਲ ਨਾਲ ਜਾਣ ਪਹਿਚਾਣ ਕਰਵਾਈ ਅਤੇ ਕਿਹਾ ਕਿ ਸਕਿਨ ਦੀਆਂ ਸਮਸਿਆਵਾਂ ਨੰੂ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਕਈ ਵਾਰ ਇਹ ਕੈਂਸਰ ਦਾ ਕਾਰਨ ਵੀ ਬਣਦਾ ਹੈਉ ਡਾ: ਅਨੂ ਸਿੰਘਲ ਨੇ ਆਪਣੇ ਲੈਕਚਰ ਵਿਚ ਕਿਹਾ ਕਿ ਸਕਿਨ ਦੀਆਂ ਕਈ ਸਮਸਿਆਵਾਂ ਜਿਵੇਂ ਮੁਹਾਸੇ,ਕਿਲ ਛਾਹੀਆਂ, ਕਾਲੇ ਦਾਗ ਧੱਬੇ, ਵਾਲਾਂ ਦਾ ਝੜਨਾ ਫੰਗਲ ਇਨਫੈਕਸ਼ਨ ਆਦਿ ਦੀਆਂ ਸਮਸਿਆਵਾਂ ਆਮ ਹਨ। ਉਨ੍ਹਾਂ ਸੰਤੁਲਿਤ ਭੋਜਨ ਤੇ ਜੋਰ ਦਿਤਾ ਅਤੇ ਬਿਮਾਰੀਆਂ ਦੇ ਕਾਰਣ ਅਤੇ ਉਨਾਂ ਦੇ ਉਪਚਾਰ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਐਸਇਸਟ ਪ੍ਰੋ: ਮੈਡਮ ਅਨੀਤਾ ਸਿੰਘਲ ਨੇ ਕਿਹਾ ਕਾਲਜ ਵਿਚ ਇਕ ਦਿਨ ਦਾ ਫਰੀ ਮੈਡੀਕਲ ਚੈਕਅਪ ਕੈਂਪ ਐਨ ਐਸ ਐਸ ਦੇ ਸਹਿਯੌਗ ਨਾਲ ਜਰੂਰ ਲਾਇਆ ਜਾਵੇ। ਜਿਸ ਵਿਚ ਲੋੜ ਅਨੁਸਾਰ ਦਵਾਈਆਂ ਵੀ ਮੁਡਤ ਦਿਤੀਆਂ ਜਾਣ। ਇਸ ਮੌਕੇ ਸਕੂਲ ਪਿ੍ਰੰਸੀਪਲ ਮੈਡਮ ਰੰਜਨਾ ਮੈਨਨ,ਮੈਡਮ ਅੰਜਨਾ ਬਾਂਸਲ, ਮੈਡਮ ਸ਼ਾਰਦਾ ਅੱਤਰੀ, ਸਮੂਹ ਕਾਲਜ ਸਟਾਫ ਅਤੇ ਵਿਦਿਆਰਥਣਾਂ ਮੌਜੂਦ ਸਨ।

Share.

About Author

Leave A Reply