ਅਦਾਲਤ ਨੇ ਨਵਾਜ਼ ਪਰਿਵਾਰ ਵਿਰੁੱਧ ਦਾਇਰ ਮਾਣਹਾਨੀ ਪਟੀਸ਼ਨ ਕੀਤੀ ਰੱਦ

0

ਇਸਲਾਮਾਬਾਦ – ਆਵਾਜ਼ ਬਿੳੂਰੋ
ਪਾਕਿਸਤਾਨ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਨ੍ਹਾਂ ਦੇ ਭਰਾ ਸ਼ਹਿਬਾਜ਼ ਸ਼ਰੀਫ ਅਤੇ ਕੈਪਟਨ ਮੁਹੰਮਦ ਸਫਦਰ ਅਤੇ ਹੋਰ ਮੈਂਬਰਾਂ ਵਿਰੁੱਧ ਦਾਇਰ ਮਾਣਹਾਨੀ ਪਟੀਸ਼ਨ ਰੱਦ ਕਰ ਦਿੱਤੀ ਹੈ। ਇਕ ਅੰਗਰੇਜੀ ਅਖਬਾਰ ਮੁਤਾਬਕ ਪਾਕਿਸਤਾਨ ਦੇ ਮੁੱਖ ਜੱਜ ਮੀਆਂ ਸਾਕਿਬ ਨਿਸਾਰ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਨਿਆਂਪਾਲਿਕਾ ਵਿਰੁੱਧ ਦਿੱਤੇ ਗਏ ਬਿਆਨਾਂ ਦੀ ਸਹੀ ਸਮੇਂ ’ਤੇ ਜਾਂਚ ਕੀਤੀ ਜਾਵੇਗੀ। ਮਾਣਹਾਨੀ ਪਟੀਸ਼ਨਾਂ ਮਹਿਮੂਦ ਅਖਤਰ ਨਕਵੀ ਨੇ ਦਾਇਰ ਕੀਤੀਆਂ ਸਨ। ਸੁਣਵਾਈ ਦੌਰਾਨ ਪਟੀਸ਼ਨ ਕਰਤਾ ਨੇ ਕਿਹਾ ਕਿ ਸ਼ਰੀਫ ਨੂੰ ਹਟਾਉਣ ਦਾ ਫੈਸਲਾ ਆਉਣ ਮਗਰੋਂ ਸਾਬਕਾ ਪ੍ਰਧਾਨ ਮੰਤਰੀ ਨੇ ਕਈ ਸਿਆਸੀ ਰੈਲੀਆਂ ਵਿਚ ਅਦਾਲਤਾਂ ਦਾ ਜ਼ਬਾਨੀ ਅਪਮਾਨ ਕੀਤਾ ਸੀ। ਇਸ ਬਿਆਨ ’ਤੇ ਮੁੱਖ ਜੱਜ ਨੇ ਜਵਾਬ ਦਿੱਤਾ ਕਿ ਵੱਖ-ਵੱਖ ਬਿਆਨ ਅਦਾਲਤ ਦੇ ਰਿਕਾਰਡ ਵਿਚ ਪਹਿਲਾਂ ਹੀ ਮੌਜੂਦ ਹਨ। ਸਹੀ ਸਮਾਂ ਆਉਣ ’ਤੇ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ। ਅਦਾਲਤ ਨੇ ਡੈਨੀਅਲ ਅਜੀਜ਼, ਤਲਾਲ ਚੌਧਰੀ, ਖਵਾਜ਼ਾ ਸਾਦ ਰਫੀਕ, ਨੈਯਰ ਭੁਕਾਰੀ, ਫਿਰਦੌਸ ਆਸ਼ਿਕ ਅਵਾਨ ਅਤੇ ਯੂਸੁਫ ਰਜ਼ਾ ਗਿਲਾਨੀ ਵਿਰੁੱਧ ਅਦਾਲਤ ਦੀਆਂ ਸਾਰੀਆਂ ਮਾਣਹਾਨੀ ਪਟੀਸ਼ਨਾਂ ਨੂੰ ਵੀ ਰੱਦ ਕਰ ਦਿੱਤਾ। ਨਕਵੀ ਨੇ ਸਾਲ 2017 ਵਿਚ ਸ਼ਰੀਫ ਦੇ ਭਰਾਵਾਂ, ਜਾਵੇਦ ਹਾਸ਼ਮੀ, ਰੇਲ ਮੰਤਰੀ ਸਾਦ ਰਫੀਕ, ਡੈਨੀਅਲ ਅਜੀਜ਼ ਅਤੇ ਹੋਰਾਂ ਵਿਰੁੱਧ ਮਾਣਹਾਨੀ ਪਟੀਸ਼ਨ ਸੀਨੀਅਰ ਅਦਾਲਤ ਵਿਚ ਦਾਇਰ ਕੀਤੀ ਸੀ। ਦੂਜੇ ਪਾਸੇ ਸੀਨੀਅਰ ਅਦਾਲਤ ਨੇ ਸਾਲ 2012 ਵਿਚ ਐੱਨ. ਆਰ. ਓ. ਮਾਮਲੇ ਵਿਚ ਸਵਿਸ ਅਧਿਕਾਰੀਆਂ ਨੂੰ ਪੱਤਰ ਲਿਖਣ ਲਈ ਦੋਸ਼ੀ ਠਹਿਰਾਏ ਜਾਣ ਵਿਰੁੱਧ ਯੂਸੁਫ ਰਜ਼ਾ ਗਿਲਾਨੀ ਦੀ ਮੁੜ ਵਿਚਾਰ ਪਟੀਸ਼ਨ ਨੂੰ ਸੁਣਵਾਈ ਲਈ ਸੁਰੱਖਿਅਤ ਰੱਖ ਲਿਆ ਸੀ। ਬੈਂਚ ਨੇ ਪੀ. ਟੀ. ਆਈ. ਪ੍ਰਮੁੱਖ ਇਮਰਾਨ ਖਾਨ ਵਿਰੁੱਧ ਇਸੇ ਪਟੀਸ਼ਨਰ ਦੀ ਮਾਣਹਾਨੀ ਪਟੀਸ਼ਨ ਸੁਣਵਾਈ ਲਈ ਰੱਖ ਲਈ। ਦਿਲਚਸਪ ਗੱਲ ਇਹ ਹੈ ਕਿ ਇਸੇ ਬੈਂਚ ਨੇ ਸਾਬਕਾ ਮੁੱਖ ਜੱਜ ਇਖਤਿਆਰ ਮੁਹੰਮਦ ਚੌਧਰੀ ਦੀ ਆਲੋਚਨਾ ਕਰਨ ਲਈ ਨਸੀਰ ਕਯਾਨੀ ਵੱਲੋਂ ਦਾਇਰ ਇਕ ਹੋਰ ਮਾਣਹਾਨੀ ਪਟੀਸ਼ਨ ਨੂੰ ਸੁਣਵਾਈ ਲਈ ਸੁਰੱਖਿਅਤ ਰੱਖ ਲਿਆ ਹੈ।

Share.

About Author

Leave A Reply