ਕਰਜੇ ਮੁਆਫੀ ਦੇ ਨਾਂ ਤੇ ਸਰਕਾਰ ਨੇ ਕੀਤਾ ਹੈ ਸਿਰਫ ਉੱਠ ਦੇ ਮੂੰਹ ਵਿੱਚ ਜੀਰੇ ਵਾਲਾ ਕੰਮ: ਮਾਨ

0


ਲਹਿਰਾਗਾਗਾ (ਗਗਨਦੀਪ ਖੁਡਾਲ)-ਅਕਾਲੀ ਦਲ ਵਾਲੇ ਸਰਕਾਰ ਦੀ ਕੀ ਪੋਲ ਖੋਲਣਗੇ ਜਦੋ ਕਿ ਉਨਾਂ ਦੇ ਹੀ ਕੀਤੇ ਕੰਮਾਂ ਦੀ ਪੋਲ ਖੁਲ ਰਹੀ ਹੈ। ਕਿਵੇ ਉਨਾਂ ਦੇ ਰਾਜ ਵਿੱਚ ਧੀਆਂ ਭੈਣਾਂ ਦੀਆਂ ਇੱਜਤਾਂ ਉੱਡੀਆਂ ਹੁਣ ਰਹਿੰਦੀ ਪੋਲ ਰਵੀ ਦਿਉਲ ਨੇ ਖੋਲ ਕੇ ਰੱਖ ਦਿੱਤੀ ਹੈ।ਇਹ  ਵਿਚਾਰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਨੇੜਲੇ ਪਿੰਡ ਲਦਾਲ ਵਿੱਚ ਇਕੱੱਤਰ ਹੋਏ ਲੋਕਾਂ ਨੂੰ ਅਕਾਲੀ ਦਲ ਵੱਲੋਂ ਲਹਿਰਾਗਾਗਾ ਵਿਖੇ 12 ਮਾਰਚ ਨੂੰ ਪੋਲ ਖੋਲ ਰੈਲੀ ਦੇ ਸਬੰਧ ਵਿੱਚ ਪ੍ਰਗਟ ਕਰਦਿਆ ਕਹੇ।ਉਨਾਂ ਕਿਹਾ ਕਿ ਅਕਾਲੀ ਭਾਜਪਾ ਦੇ ਰਾਜ ਵਿੱਚ ਵੀ ਲੋਕ ਦੁਖੀ ਸਨ ਤੇ ਡਾਂਗਾਂ ਖਾਂਦੇ ਸਨ, ਧਰਨੇ ਲਾਉਂਦੇ ਸਨ।ਹੁਣ ਕਾਂਗਰਸ ਸਰਕਾਰ ਵੇਲੇ ਵੀ ਉਹੀ ਡੰਡੇ ਉਹੀ ਝੰਡੇ ਤੇ ਉਹੀ ਡਾਂਗਾਂ, ਫਰਕ ਸਿਰਫ ਇਹ ਹੈ ਕਿ ਪਹਿਲਾਂ ਡਾਂਗਾ ਖਾਣ ਬਠਿੰਡੇ ਜਾਣਾ ਪੈਂਦਾ ਸੀ ਹੁਣ ਪਟਿਆਲੇ ਹੀ ਸਰ ਜਾਂਦਾ ਹੈ।ਉਨਾ ਕੈਪਟਨ ਸਰਕਾਰ ਵਿਰੱਧ ਭੜਾਸ ਕੱਢਦਿਆਂ ਕਿਹਾ ਕਿ ਸਰਕਾਰ ਨੇ ਇੱਕ ਸਾਲ ਦਾ ਕਾਰਜਕਾਲ ਪੂਰਾ ਕਰ ਲਿਆ ਹੈ ਪਰ ਸ਼ਗਨ ਸਕੀਮਾਂ,  ਪੈਨਸ਼ਨਾਂ ਤੇ ਹੋਰ ਵੀ ਅਨੇਕਾਂ ਭਲਾਈ ਸਕੀਮਾ ਬੰਦ ਪਈਆਂ ਹਨ।ਨੌਕਰੀਆਂ ਦੇਣ ਦੀ ਥਾਂ ਨੌਕਰੀਆਂ ਖੋਹੀਆਂ ਜਾ ਰਹੀਆ ਹਨ।ਸਮਾਰਟਫੋਟ ਦੇਣ ਦੇ ਵਾਅਦੇ ਹਵਾ ਹੋ ਚੁੱਕੇ ਹਨ।ਕਰਜੇ ਮੁਆਫੀ ਦੇ ਮੁੱਦੇ ਤੇ ਬੋਲਦਿਆਂ ਉਨਾਂ ਕਿਹਾ ਕਿ ਸਰਕਾਰ ਨੇ ਕਰਜੇ ਦੇ ਨਾਮ ਤੇ ਸਿਰਫ ਉੱਠ ਦੇ ਮੂਹ ਵਿੱਚ ਜੀਰੇ ਦਾ ਕੰਮ ਕੀਤਾ ਹੈ ਜੇਕਰ ਕਿਸਾਨਾਂ ਦਾ ਸਮੁੱਚਾ ਕਰਜਾ ਮੁਆਫ ਹੋਇਆ ਹੁੰਦਾ ਤਾਂ ਅੱਜ ਵੀ 5-6 ਕਿਸਾਨ  ਹਰ ਰੋਜ ਖੁਦਕੁਸ਼ੀਆਂ ਨਾ ਕਰਦੇ।ਇਸ ਸਮੇਂ ਹੋਰਨਾਂ ਤੋਂ ਇਲਾਵਾ ਵਿਧਾਇਕ ਹਰਪਾਲ ਚੀਮਾਂ, ਕੰਵਰਜੀਤ ਕੁੱਕੀ ਲਦਾਲ, ਦਲਜੀਤ ਸਿੰਘ ਜੇਜੀ, ਮਦਨ ਲਾਲ ਬਖੋਰਾ ਆਦਿ ਹਾਜ਼ਰ ਸਨ।

Share.

About Author

Leave A Reply