ਲਗਾਤਾਰ ਹਾਰਾਂ ਤੋਂ ਨਿਰਾਸ਼ ਹੋਏ ਕਾਂਗਰਸੀਆਂ ਨੂੰ ਸੋਨੀਆ ਗਾਂਧੀ ਨੇ ਦਿੱਤਾ ਹੌਂਸਲਾ

0


*2019 ਵਿੱਚ ਮੋਦੀ ਨੂੰ ਨਹੀਂ ਜਿੱਤਣ ਦਿਆਂਗੇ
ਨਵੀਂ ਦਿੱਲੀ (ਆਵਾਜ਼ ਬਿਊਰੋ)-ਲਗਾਤਾਰ ਹਾਰਾਂ ਦਾ ਸਾਹਮਣਾ ਕਰਦੀ ਆ ਰਹੀ ਕਾਂਗਰਸ ਦੇ ਨੇਤਾਵਾਂ ਅਤੇ ਵਰਕਰਾਂ ਵਿੱਚ ਫੈਲਦੀ ਜਾ ਰਹੀ ਨਿਰਾਸ਼ਾ ਨੂੰ ਦੂਰ ਕਰਨ ਲਈ ਆਖਿਰ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੂੰ ਹੀ ਅੱਗੇ ਆਉਣਾ ਪਿਆ। ਅੱਜ ਇੱਕ ਟੀ.ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਭਾਜਪਾ ਨੂੰ ਆਪਣੀ ਤਾਕਤ ਦਿਖਾ ਦੇਵੇਗੀ। ਕਾਂਗਰਸੀਆਂ ਨੂੰ ਹੌਂਸਲਾ ਦੇਣ ਲਈ ਸੋਨੀਆ ਗਾਂਧੀ ਖੁਦ ਵੀ ਐਨੇ ਜੋਸ਼ ਵਿੱਚ ਸੀ ਕਿ ਇੱਕ ਸਵਾਲ ਦੇ ਜਵਾਬ ਵਿੱਚ ਉਸ ਨੇ ਕਿਹਾ ਕਿ ਮੈਂ ਨਹੀਂ ਜਾਣਦੀ ਨਰਿੰਦਰ ਮੋਦੀ ਕੌਣ ਹੈ? ਮੈਂ ਮੋਦੀ ਨੂੰ ਬਤੌਰ ਪ੍ਰਧਾਨ ਮੰਤਰੀ ਅਤੇ ਸੰਸਦ ਮੈਂਬਰ ਹੋਣ ਦੇ ਨਾਤੇ ਸਦਨ ਵਿੱਚ ਅਤੇ ਮੀਡੀਆ ਦੀਆਂ ਖਬਰਾਂ ਵਿੱਚ ਹੀ ਦੇਖਦੀ ਹਾਂ। ਮੋਦੀ ਵੱਲੋਂ ਦੇਸ਼ ਦੇ ਰਿਕਾਰਡ ਤੋੜ ਕੀਤੇ ਜਾ ਰਹੇ ਵਿਕਾਸ ਦੇ ਦਾਅਵਿਆਂ ਸਬੰਧੀ ਵੀ ਸੋਨੀਆ ਗਾਂਧੀ ਨੇ ਸਵਾਲ ਕੀਤਾ ਕਿ ਕੀ 2014 ਤੋਂ ਪਹਿਲਾਂ ਭਾਰਤ ਵਿੱਚ ਸਿਰਫ ਹਨ੍ਹੇਰਾ ਹੀ ਸੀ। ਸੋਨੀਆ ਗਾਂਧੀ ਨੇ ਕਿਹਾ ਕਿ 2014 ਤੋਂ ਪਹਿਲਾਂ ਦੇਸ਼ ਦਾ ਕੋਈ ਵਿਕਾਸ ਨਾ ਹੋਣ ਦੀਆਂ ਗੱਲਾਂ ਕਰਕੇ ਮੋਦੀ ਵੱਲੋਂ ਭਾਰਤ ਦੇ ਹੋਣਹਾਰ ਲੋਕਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ।
ਸੋਨੀਆ ਗਾਂਧੀ ਨੇ ਇਹ ਵੀ ਕਿਹਾ ਕਿ ਭਾਜਪਾ ਨੇ ਕਾਂਗਰਸ ਉੱਪਰ ਮੁਸਲਮਾਨਾਂ ਦੀ ਹਮਾਇਤੀ ਹੋਣ ਦਾ ਠੱਪਾ ਲਗਾ ਦਿੱਤਾ ਹੈ। ਇਸ ਤਰ੍ਹਾਂ ਕਰਨ ਨਾਲ ਭਾਜਪਾ ਹਿੰਦੂ ਵੋਟਰਾਂ ਨੂੰ ਆਪਣੇ ਨਾਲ ਜੋੜਨ ਵਿੱਚ ਸਫਲ ਰਹੀ ਹੈ ਅਤੇ ਕਾਂਗਰਸ ਨੂੰ ਇਸ ਦਾ ਭਾਰੀ ਨੁਕਸਾਨ ਹੈ। ਆਪਣੇ ਆਪ ਨੂੰ ਹਿੰਦੂਆਂ ਦੀ ਹਮਦਰਦ ਕਰਾਰ ਦਿੰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਮੈਂ ਜਦੋਂ ਵੀ ਕਦੀ ਕਿਸੇ ਧਾਰਮਿਕ ਸਥਾਨ ਤੇ ਜਾਂਦੀ ਹਾਂ ਤਾਂ ਮੰਦਰ ਵੀ ਜ਼ਰੂਰ ਜਾਂਦੀ ਹਾਂ। ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਉਣ ਸਬੰਧੀ ਸੋਨੀਆ ਗਾਂਧੀ ਨੇ ਕਿਹਾ ਕਿ ਇਸ ਦਾ ਫੈਸਲਾ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਸਲਾਹ ਨਾਲ ਹੀ ਕੀਤਾ ਜਾਵੇਗਾ।
ਪ੍ਰਿਯੰਕਾ ਗਾਂਧੀ ਸਬੰਧੀ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਉਹ ਆਪਣੇ ਬੱਚਿਆਂ ਦੀ ਸਾਂਭ ਸੰਭਾਲ ਵਿੱਚ ਰੁਝੀ ਹੋਈ ਹੈ। ਭਵਿੱਖ ਵਿੱਚ ਕੀ ਛੁਪਿਆ ਹੈ? ਇਸ ਬਾਰੇ ਕੋਈ ਨਹੀਂ ਜਾਣਦਾ? ਜਦੋਂ ਪੱਤਰਕਾਰਾਂ ਨੇ ਇੱਕ ਵਾਰ ਫਿਰ ਸੋਨੀਆ ਗਾਂਧੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਪੁੱਛਿਆ ਤਾਂ ਉਨ੍ਹਾਂ ਆਪਣੇ ਹੀ ਅੰਦਾਜ ਵਿੱਚ ਮੁਸਕੁਰਾਉਂਦਿਆਂ ਕਿਹਾ ਕਿ ਮੈਂ ਪਹਿਲਾਂ ਹੀ ਪੂਰੀ ਰਮਾਇਣ ਪੜ੍ਹ ਦਿੱਤੀ ਹੈ ਅਤੇ ਤੁਸੀਂ ਫਿਰ ਪੁੱਛ ਰਹੇ ਹੋ ਕਿ ਸੀਤਾ ਕੌਣ ਸੀ?  ਉਸ ਨੇ ਕਿਹਾ ਕਿ ਮੈਂ ਸਿਰਫ ਸਮਾਗਮਾਂ ਵਿੱਚ ਪ੍ਰਧਾਨ ਮੰਤਰੀ ਨੂੰ ਮਿਲਦੀ ਰਹਿੰਦੀ ਹਾਂ, ਪਰ ਮੈਂ ਨਰਿੰਦਰ ਮੋਦੀ ਬਾਰੇ ਨਿੱਜੀ ਤੌਰ ਤੇ ਕੁੱਝ ਨਹੀਂ ਜਾਣਦੀ। ਸੋਨੀਆ ਗਾਂਧੀ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਅਟੱਲ ਬਿਹਾਰੀ ਵਾਜਪਾਈ ਦੀ ਸ਼ਾਈਨਿੰਗ ਇੰਡੀਆ ਮੁਹਿੰਮ ਲੋਕਾਂ ਨੇ ਨਕਾਰ ਕੇ ਸਾਨੂੰ 10 ਸਾਲ ਕੇਂਦਰ ਵਿੱਚ ਸਰਕਾਰ ਚਲਾਉਣ ਦਾ ਮੌਕਾ ਦਿੱਤਾ ਸੀ, ਉਸੇ ਤਰ੍ਹਾਂ ਮੋਦੀ ਦੀ ”ਚੰਗੇ ਦਿਨ ਆਉਣਗੇ” ਦੀ ਮੁਹਿੰਮ ਵੀ ਲੋਕ ਨਕਾਰ ਦੇਣਗੇ ਅਤੇ 2019 ਵਿੱਚ ਕਾਂਗਰਸ ਨੂੰ ਕੇਂਦਰੀ ਸੱਤਾ ਤੇ ਮੁੜ ਲਿਆਉਣ।

Share.

About Author

Leave A Reply