ਟਲ ਗਿਆ ਵਿਸ਼ਵ ਜੰਗ ਦਾ ਖਤਰਾ! ਟਰੰਪ ਅਤੇ ਕਿੰਮ ਜਾਂਗ ਮਈ ਮਹੀਨੇ ਮਿਲਣਗੇ

0


*ਉੱਤਰ ਕੋਰੀਆ ਪ੍ਰਮਾਣੂ ਤਜ਼ਰਬੇ ਵੀ ਬੰਦ ਕਰਨ ਲਈ ਤਿਆਰ
ਵਾਸ਼ਿੰਗਟਨ (ਆਵਾਜ਼ ਬਿਊਰੋ)-ਦੁਨੀਆ ਵਿੱਚ ਅਮਨ ਚਾਹੁੰਣ ਵਾਲਿਆਂ ਲਈ ਇਹ ਖੁਸ਼ੀ ਵਾਲੀ ਖਬਰ ਹੈ ਕਿ ਅਮਰੀਕਾ ਅਤੇ ਉੱਤਰ ਕੋਰੀਆ ਵਿਚਾਲੇ ਚੱਲ ਰਹੇ ਟਕਰਾਅ ਦੌਰਾਨ ਜੋ ਪ੍ਰਮਾਣੂ ਹੱਥਿਆਰਾਂ ਵਾਲੀ ਵਿਸ਼ਵ ਜੰਗ ਦੇ ਖਤਰੇ ਮੰਡਰਾ ਰਹੇ ਸਨ, ਉਹ ਛੱਟਦੇ ਹੋਏ ਦਿਖਾਈ ਦੇ ਰਹੇ ਹਨ। ਆਈਆਂ ਖਬਰਾਂ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰ ਕੋਰੀਆ ਦੇ ਤਾਨਾਸ਼ਾਹ ਕਿੰਮ ਜਾਂਗ ਮਈ ਮਹੀਨੇ ਮੁਲਾਕਾਤ ਲਈ ਤਿਆਰ ਹੋ ਗਏ ਹਨ। ਦੋਵਾਂ ਨੇਤਾਵਾਂ ਵਿਚਾਲੇ ਇਹ ਪਹਿਲੀ ਮੁਲਾਕਾਤ ਹੋਵੇਗੀ।  ਕਿੰਮ ਜਾਂਗ ਨੇ ਖੁਦ ਹੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਮੁਲਾਕਾਤ ਲਈ ਸੱਦਾ ਭੇਜਿਆ ਸੀ ਅਤੇ ਟਰੰਪ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ।  ਇਸੇ ਦੌਰਾਨ ਉੱਤਰ ਕੋਰੀਆ ਨੇ ਇਹ ਵੀ ਮਹੱਤਵਪੂਰਨ ਐਲਾਨ ਕੀਤਾ ਹੈ ਕਿ ਉਹ ਵਿਸ਼ਵ ਅਮਨ ਨੂੰ ਮੁੱਖ ਰੱਖਦਿਆਂ ਪ੍ਰਮਾਣੂ ਤਜ਼ਰਬੇ ਬੰਦ ਕਰਨ ਲਈ ਤਿਆਰ ਹੈ। ਟਰੰਪ ਅਤੇ ਕਿੰਮ ਜਾਂਗ ਵਿਚਾਲੇ ਮੁਲਾਕਾਤ ਉੱਤਰ ਕੋਰੀਆ ਵਿੱਚ ਹੋਵੇਗੀ ਇਸ ਬਾਰੇ ਸਮਾਂ ਅਤੇ ਸਥਾਨ ਤੈਅ ਕੀਤਾ ਜਾਣਾ ਹੈ।  ਵਾਈਟ ਹਾਊਸ ਦੇ ਬੁਲਾਰੇ ਨੇ ਦੋਵਾਂ ਨੇਤਾਵਾਂ ਦੀ ਮੁਲਾਕਾਤ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਸੀਂ ਕਿੰਮ ਜਾਂਗ ਦਾ ਸੱਦਾ ਪ੍ਰਵਾਨ ਕਰ ਲਿਆ ਹੈ। ਨਾਲ ਹੀ ਅਮਰੀਕਾ ਨੇ ਕਿਹਾ ਹੈ ਕਿ ਉੱਤਰ ਕੋਰੀਆ ਪ੍ਰਮਾਣੂ ਤਜਰਬੇ ਬੰਦ ਕਰਨ ‘ਤੇ ਪਾਬੰਦ ਰਹੇਗਾ ਤਾਂ ਇਸ ਮੁਲਾਕਾਤ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ।

Share.

About Author

Leave A Reply