ਇਤਿਹਾਸ ਵਿੱਚ ਯਾਦ ਰੱਖੀ ਜਾਵੇਗੀ ਭਾਜਪਾ ਦੀ ਤ੍ਰਿਪੁਰਾ ਜਿੱਤ : ਮੋਦੀ

0


ਅਗਰਤਲਾ (ਆਵਾਜ ਬਿਊਰੋ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤ੍ਰਿਪੁਰਾ ਵਿੱਚ ਕਾਮਰੇਡਾਂ ਦਾ 25 ਸਾਲ ਦਾ ਰਾਜ ਪ੍ਰਬੰਧ ਫੇਲ੍ਹ ਕਰਕੇ ਪਹਿਲੀ ਵਾਰ ਇੱਥੇ ਬਣ ਰਹੀ ਭਾਜਪਾ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਅਤੇ ਵਿਦੇਸ਼ ਦੇ ਇਤਿਹਾਸ ਵਿੱਚ ਭਾਜਪਾ ਦੀ ਤ੍ਰਿਪੁਰਾ ਜਿੱਤ ਹਮੇਸ਼ਾਂ ਯਾਦ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਇੱਥੇ ਅਸੀਂ ਇਹੋ ਜਿਹਾ ਪ੍ਰਸ਼ਾਸਨ ਦੇਵਾਂਗੇ ਕਿ ਤ੍ਰਿਪੁਰਾ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵਾਂਗੇ। ਅੱਜ ਇੱਥੇ ਮੋਦੀ ਦੀ ਹਾਜ਼ਰੀ ਵਿੱਚ ਤ੍ਰਿਪੁਰਾ ਦੇ ਮੁੱਖ ਮੰਤਰੀ ਵਿਲੰਬ ਕੁਮਾਰ ਦੇਵ ਨੇ ਅਹੁਦੇ ਦੀ ਸਹੁੰ ਚੁੱਕੀ। ਉਸ ਦੇ ਨਾਲ ਹੋਰ ਵੀ ਕਈ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਮੋਦੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਤ੍ਰਿਪੁਰਾ ਵਿੱਚ ਦੀਵਾਲੀ ਵਰਗੀਆਂ ਖੁਸ਼ੀਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਸਾਨੂੰ ਵੋਟ ਨਹੀਂ ਦਿੱਤੀ, ਉਹ ਵੀ ਸਾਡੀ ਸਰਕਾਰ ਉੱਪਰ ਆਪਣਾ ਹੱਕ ਜਿਤਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਲੋਕ ਜੋ ਲੰਬਾ ਸਮਾਂ ਇੱਥੇ ਸੱਤਾ ਵਿੱਚ ਰਹੇ ਹਨ, ਉਹ ਨਵੇਂ ਸੱਤਾ ਵਿੱਚ ਆਏ ਲੋਕਾਂ ਨੂੰ ਆਪਣੇ ਤਜ਼ਰਬਿਆਂ ਦਾ ਲਾਭ ਜਰੂਰ ਦੇਣ। ਪਿਛਲੀਆਂ ਕਾਂਗਰਸ ਸਰਕਾਰਾਂ ਵੱਲੋਂ ਉੱਤਰ ਪੂਰਬੀ ਸੂਬਿਆਂ ਦੀ ਅਣਦੇਖੀ ਕੀਤੇ ਜਾਣ ਦੇ ਦੋਸ਼ ਲਗਾਉਂਦਿਆਂ ਮੋਦੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਜਿੰਨੇ ਵੀ ਪ੍ਰਧਾਨ ਮੰਤਰੀ ਹੋਏ ਹਨ, ਉਹ ਸਾਰੇ ਵੀ ਇੱਥੇ ਓਨੀ ਵਾਰ ਨਹੀਂ ਆਏ ਹੋਣਗੇ, ਜਿੰਨੀ ਵਾਰ ਮੈਂ ਇਕੱਲਾ ਇੱਥੇ ਆਇਆ ਹਾਂ। ਉਨ੍ਹਾਂ ਕਿਹਾ ਕਿ ਮੈਂ 25 ਵਾਰ ਇਨ੍ਹਾਂ ਸੂਬਿਆਂ ਵਿੱਚ ਆਇਆ ਅਤੇ ਇੱਥੇ ਵਿਕਾਸ ਦੀ ਨਵੀਂ ਲਹਿਰ ਤੋਰੀ।

Share.

About Author

Leave A Reply