ਸਬਜ਼ੀ ਖਰੀਦਣੀ ਹੋਵੇ ਜਾਂ ਤੋਪ, ਸੌਦੇਬਾਜ਼ੀ ਰਾਹੀਂ ਧਨ ਬਚਾਉਣ ਵਿੱਚ ਹੀ ਸਿਆਣਪ : ਸੀਤਾਰਮਣ

0


ਨਵੀਂ ਦਿੱਲੀ (ਆਵਾਜ਼ ਬਿਊਰੋ)-ਭਾਰਤ ਦੀ ਪਹਿਲੀ ਔਰਤ ਰੱੱਖਿਆ ਮੰਤਰੀ ਸੀਤਾਰਮਣ ਨੇ ਔਰਤ ਦਿਵਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਦੀ ਰੱਖਿਆ ਮੰਤਰੀ ਹੋਣ ਦੇ ਬਾਵਜੂਦ ਉਹ ਜਿਸ ਤਰ੍ਹਾਂ ਆਪਣੇ ਘਰ ਵਿੱਚ ਸਬਜ਼ੀ ਅਤੇ ਹੋਰ ਸਮਾਨ ਖਰੀਦਣ ਲਈ ਸੌਦੇਬਾਜ਼ੀ ਕਰਦੀ ਹੈ। ਇਸੇ ਤਰ੍ਹਾਂ ਹੀ ਦੇਸ਼ ਦੀ ਰੱਖਿਆ ਖਾਤਰ ਤੋਪਾਂ ਤੋਂ ਲੈ ਕੇ ਹੋਰ ਫੌਜੀ ਸਾਜੋ-ਸਮਾਨ ਖਰੀਦਣ ਦੇ ਮਾਮਲੇ ਵਿੱਚ ਵੀ ਉਹ ਸੌਦੇਬਾਜੀ ਕਰਨ ਨੂੰ ਪਹਿਲ ਦਿੰਦੀ ਹੈ।  ਸੀਤਾਰਮਣ ਦਾ ਕਹਿਣਾ ਹੈ ਕਿ ਘਰ ਹੋਵੇ ਜਾਂ ਦੇਸ਼ ਕਿਸੇ ਵੀ ਤਰ੍ਹਾਂ ਦੀ ਸੌਦੇਬਾਜ਼ੀ ਵਿਚ ਬਚਾਇਆ ਗਿਆ ਪੈਸਾ ਔਖੇ ਸਮੇਂ ਕੰਮ ਆਉਂਦਾ ਹੈ। ਸੀਤਾਰਮਣ ਨੇ ਇਹ ਵੀ ਕਿਹਾ ਕਿ ਜਦੋਂ ਮੈਨੂੰ ਦੇਸ਼ ਦੀ ਰੱਖਿਆ ਮੰਤਰੀ ਬਣਾਇਆ ਜਾ ਰਿਹਾ ਸੀ ਤਾਂ ਰੱਖਿਆ ਵਿਭਾਗ ਵਿੱਚ ਅਫਸਰ ਮੁਸ਼ਕਲ ਮਹਿਸੂਸ ਕਰ ਰਹੇ ਸਨ ਕਿ ਉਹ ਇੱਕ ਔਰਤ ਤੋਂ ਹੁਕਮ ਕਿਵੇਂ ਲੈਣਗੇ? ਸੀਤਾਰਮਣ ਨੇ ਕਿਹਾ ਕਿ ਰੱਖਿਆ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਮੈਂ ਜਿਸ ਤਰੀਕੇ ਨਾਲ ਚੀਨ ਦੀ ਸਰਹੱਦ ਤੇ ਜਾ ਕੇ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਤਣਾਅ ਨੂੰ ਖਤਮ ਕੀਤਾ ਉਸ ਨਾਲ ਫੌਜ ਦੇ ਅਧਿਕਾਰੀ ਮੇਰੇ ਪ੍ਰਤੀ ਵਤੀਰਾ ਬਦਲਣ ਲੱਗੇ।

Share.

About Author

Leave A Reply