ਭਾਰਤੀ ਬੈਂਕਾਂ ਦੇ ਪੈਸੇ ਮਾਰ ਨੀਰਵ ਮੋਦੀ ਨੇ ਵਿਦੇਸ਼ਾਂ ਵਿੱਚ ਬਣਾਈ ਅਥਾਹ ਜਾਇਦਾਦ : ਜਾਂਚ ਏਜੰਸੀ

0


ਮੁੰਬਈ (ਆਵਾਜ਼ ਬਿਊਰੋ)-ਪੰਜਾਬ ਨੈਸ਼ਨਲ ਬੈਂਕ ਅਤੇ ਹੋਰ ਭਾਰਤੀ ਸਰਕਾਰੀ ਬੈਂਕਾਂ ਤੋਂ ਧੋਖੇ ਨਾਲ ਵੱਡੇ ਕਰਜ਼ੇ ਲੈ ਕੇ ਵਾਪਸ ਕਰਨੋਂ ਮੁਕਰ ਗਏ ਨੀਰਵ ਮੋਦੀ ਨੇ ਇਸ ਧਨ ਨਾਲ ਵਿਦੇਸ਼ਾਂ ਵਿੱਚ ਵੱਡੀਆਂ ਜਾਇਦਾਦਾਂ ਬਣਾ ਲਈਆਂ ਹਨ। ਇਹ ਪ੍ਰਗਟਾਵਾ ਜਾਂਚ ਏਜੰਸੀਆਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨੀਰਵ ਮੋਦੀ ਖਿਲਾਫ ਤਿਆਰ ਕੀਤੀ ਜਾ ਰਹੀ ਚਾਰਜਸ਼ੀਟ ਵਿੱਚ ਸ਼ਾਮਲ ਕੀਤੇ ਜਾ ਰਹੇ ਸਬੂਤਾਂ ਵਿੱਚ ਕੀਤਾ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੀਰਵ ਮੋਦੀ ਨੇ ਪੰਜਾਬ ਨੈਸ਼ਨਲ ਬੈਂਕ ਵੱਲੋਂ ਦਿੱਤੀ ਗਰੰਟੀ ਦੀ ਨਜਾਇਜ ਵਰਤੋਂ ਕਰਦਿਆਂ ਭਾਰਤੀ ਬੈਂਕਾਂ ਦੀਆਂ ਵਿਦੇਸ਼ੀ ਸ਼ਾਖਾਵਾਂ ਵਿੱਚੋਂ ਭਾਰੀ ਰਕਮਾਂ ਹਾਸਲ ਕਰ ਲਈਆਂ। ਇਹ ਵੀ ਕਿਹਾ ਗਿਆ ਹੈ ਕਿ ਨੀਰਵ ਮੋਦੀ ਨੇ ਭਾਰਤੀ ਬੈਂਕਾਂ ਤੋਂ ਲਏ ਕਰਜੇ ਦਾ ਪੈਸਾ ਵਿਦੇਸ਼ੀ ਬੈਂਕਾਂ ਦੇ ਕਰਜੇ ਲਾਹੁਣ ਲਈ ਵੀ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਸਾਡੇ ਕੋਲ ਇਨ੍ਹਾਂ ਮਾਮਲਿਆਂ ਦੇ ਠੋਸ ਸਬੂਤ ਹਨ।

Share.

About Author

Leave A Reply