ਟਰੰਪ ਤੋਂ ਵਧੇਰੇ ਅਮੀਰ ਹੈ ਦੁੱਬਈ ਵਿੱਚ ਰਹਿਣ ਵਾਲਾ ਭਾਰਤੀ ਕਾਰੋਬਾਰੀ

0


ਦੁੱਬਈ (ਆਵਾਜ਼ ਬਿਊਰੋ)-ਕੇਰਲ ਵਿੱਚ ਜਨਮੇ ਅਤੇ ਦੁੱਬਈ ਵਿੱਚ ਕਾਰੋਬਾਰ ਕਰ ਰਹੇ ਐੱਮ.ਏ.ਯੂਸਫ ਅਲੀ ਨੇ ਖਾੜੀ ਦੇਸ਼ਾਂ ਵਿੱਚ ਪ੍ਰਭਾਵਸ਼ਾਲੀ ਭਾਰਤੀਆਂ ਦੀ ਸੂਚੀ ਵਿੱਚ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ। ਫੋਬਰਜ਼ ਮੈਗਜ਼ੀਨ ਵੱਲੋਂ 2018 ਵਿੱਚ ਜਾਰੀ ਕੀਤੀ ਗਈ ਅਮੀਰ ਲੋਕਾਂ ਦੀ ਸੂਚੀ ਵਿੱਚ ਅਲੀ ਦਾ 388ਵਾਂ ਸਥਾਨ ਹੈ। ਜਦੋਂ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ  ਟਰੰਪ ਇਸ ਸੂਚੀ ਵਿੱਚ 766ਵੇਂ ਸਥਾਨ ‘ਤੇ ਹਨ। ਅਲੀ ਦੀ ਕੁੱਲ ਜਾਇਦਾਦ 5 ਬਿਲੀਅਨ ਡਾਲਰ ਦੱਸੀ ਗਈ ਹੈ, ਜਦੋਂ ਕਿ ਟਰੰਪ ਦੀ ਕੁੱਲ ਜਾਇਦਾਦ 3.1 ਬਿਲੀਅਨ ਅਮਰੀਕੀ ਡਾਲਰ ਦੱਸੀ ਗਈ ਹੈ। ਭਾਰਤ ਦੇ 8 ਖਰਬਪਤੀਆਂ ਦਾ ਦੁੱਬਈ ਵਿੱਚ ਲੱਗਭੱਗ 22.7 ਬਿਲੀਅਨ ਡਾਲਰ ਜਾਇਦਾਦ ਉੱਪਰ ਕਬਜ਼ਾ ਹੈ।

Share.

About Author

Leave A Reply