ਰਿਆਤ ਬਾਹਰਾ ਫ਼ਾਰਮੇਸੀ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

0

ਹੁਸ਼ਿਆਰਪੁਰ / ਦਲਜੀਤ ਅਜਨੋਹਾ
ਰਿਆਤ ਬਾਹਰਾ ਫ਼ਾਰਮੇਸੀ ਕਾਲਜ ਦੀਆਂ ਤਿੰਨ ਵਿਦਿਆਰਥਣਾਂ ਨੇ ਆਪਣੇ ਖ਼ੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਨਾ ਕੇਵਲ ਕਾਲਜ ਦਾ ਬਲਕਿ ਰਿਆਤ ਬਾਹਰਾ ਗਰੁੱਪ ਦਾ ਨਾਮ ਰੌਸ਼ਨ ਕੀਤਾ । ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪ੍ਰੋ. ਮਨੋਜ ਕੋਤਵਾਲ ਨੇ ਦੱਸਿਆ ਕਿ ਆਰਤੀ ਅਰੋੜਾ ਅਤੇ ਸੰਦੀਪ ਕੌਰ ਬੰਸਲ ਦਾ ਜਨਵਰੀ 2018 ਵਿਚ ਆਯੋਜਿਤ ਜੀਪੈਟ (ਗਰੈਜੂਏੇਟ ਫ਼ਾਰਮੇਸੀ ਐਪਟੀਚਿਊਟ ਟੈਸਟ -2018 ਦੀ  ਪ੍ਰੀਖ਼ਿਆ ਵਿਚ ਚੋਣ ਹੋਈ । ਉਨ੍ਹਾਂ ਨੇ ਦੱਸਿਆ ਕਿ ਜੀਪੈਟ ਦੀ ਪ੍ਰੀਖ਼ਿਆ ਵਿਚ ਸਫ਼ਲ ਹੋਣ ਵਾਲੇ ਵਿਦਿਆਰਥੀਆਂ ਨੂੰ ਉੱਚ ਸਿੱਖ਼ਿਆ ਜਿਸ ਤਰ੍ਹਾਂ ਐਮ.ਫਾਰਮਾ ਵਿਚ ਪ੍ਰਵੇਸ਼ ਲੈਣ ਲਈ ਏਆਈਸੀਟੀਈ ਦੁਆਰਾ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਂਦੀ ਹੈ। ਇਸੀ ਦੌਰਾਨ ਪ੍ਰੋ. ਮਨੋਜ ਨੇ ਦੱਸਿਆ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਬੀ.ਫਾਰਮਾ -2013-17 ਵਿਚ ਰਮਨੀਤ ਕੌਰ ਸੈਣੀ ਨੇ ਯੂਨੀਵਰਸਿਟੀ ਦੇ ਓਵਰਆਲ ਰੈਕਿੰਗ ‘ਚ ਸੱਤਵਾਂ ਸਥਾਨ ਹਾਸਿਲ ਕੀਤਾ । ਇਸ ਵਿਸ਼ੇਸ ਉਪਲਬਧੀ ਤੇ ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਨੇ ਚੁਣੇ ਗਏ ਵਿਦਿਆਰਥੀਆਂ ਦੇ ਉਜਵੱਲ ਭਵਿੱਖ਼ ਲਈ ਸ਼ੁਭਕਾਮਨਾਵਾਂ ਦਿੱਤੀਆਂ । ਉਨ੍ਹਾਂ ਸਮੂਹ ਫ਼ਾਰਮੇਸੀ ਸਟਾਫ਼ ਅਤੇ ਮੈਂਬਰਾਂ ਨੂੰ ਇਸ ਪ੍ਰਾਪਤੀ ਦੇ ਲਈ ਅਤੇ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਫ਼ਲ ਦੱਸਦੇ ਹੋਏ ਖੁਸ਼ੀ ਦਾ ਇਜ਼ਹਾਰ ਕੀਤਾ ।

Share.

About Author

Leave A Reply