ਪੰਜਾਬ ਦੀ ਪੁਰਾਤਨ ਵਿਲੱਖਣਤਾ ਦਰਸਾਉਂਦਾ ਸਮਾਗਮ 18 ਨੂੰ

0

ਬਰਨਾਲਾ / ਬੰਧਨ ਤੋੜ ਸਿੰਘ
ਪੰਜਾਬੀ ਲੋਕਧਾਰਾ ਗਰੁੱਪ ਪ੍ਰਬੰਧਕਾਂ ਦੀ ਹੋਈ 18 ਮਾਰਚ ਨਕੋਦਰ ਵਿਖੇ ਹੋਣ ਵਾਲੇ ਪੁਰਾਤਨ ਪੰਜਾਬ ਦੀ ਵਿਲੱਖਣਤਾ ਦਰਸਾਉੋਂਦੇ  ਪ੍ਰੋਗਰਾਮ ਕਰਨ ਦੇ ਪ੍ਰਬੰਧਾ ਸਬੰਧੀ ਮੀਟਿੰਗ। ਇਸ ਸਮੇਂ ਗੱਲਬਾਤ ਕਰਦਿਆਂ ਗੁਰਸੇਵਕ ਸਿੰਘ ਧੌਲਾ ਮੁੱਖ ਪ੍ਰਬੰਧਕ ਪੰਜਾਬੀ ਲੋਕਧਾਰਾ ਗਰੁੱਪ ਅਤੇ ਗੁਰਪੀ੍ਰਤ ਸਿੰਘ ਕਾਹਨੇਕੇ ਨੇ ਕਿਹਾ ਕਿ ਪੰਜਾਬੀ ਲੋਕਧਾਰਾ ਗਰੁੱਪ ਦੇ ਕਰੀਬ ਗਿਆਰਾਂ ਹਜਾਰ ਮੈਂਬਰ ਹਨ ਜੋ ਵੱਖ-ਵੱਖ ਪੁਰਾਤਨ ਪੰਜਾਬ ਦੀ ਵਿਲੱਖਣਤਾ-ਖੂਬਸੂਰਤੀ ਨੂੰ ਜਿੰਦਾ ਰੱਖਣ ਲਈ ਵੱਖੋ-ਵੱਖਰੇ ਖੇਤਰਾਂ ਨਾਲ ਜੁੜੇ ਹੋਏ ਹਨ ਅਤੇ ਪੰਜਾਬੀ ਬੋਲੀ ਦੇ Àਥਾਨ ਲਈ ਆਪਣਾ ਯੋਗਦਾਨ ਕਿਸੇ ਨਾ ਕਿਸੇ ਰੂਪ ਵਿਚ ਪਾਉਂਦੇ ਰਹਿੰਦੇ ਹਨ । ਤਿੰਨ ਸਮਾਗਮ ਇਹ ਵਿਲੱਖਣਤਾ ਦਿਖਾਉਂਦੇ ਸਮਾਗਮ ਮਾਲਵੇ ਦੀ ਧਰਤੀ ਤੇ ਪਹਿਲਾਂ ਹੋ ਚੁੱਕੇ ਹਨ ਹੁਣ ਇਹ ਚੌਥਾ ਸਮਾਗਮ ਦੁਆਬੇ ਦੀ ਧਰਤੀ ਤੇ ਨਕੋਦਰ ਵਿਖੇ ਪੰਜਾਬ ਪੈਲੇਸ ਵਿਚ ਅਠਾਰਾਂ ਮਾਰਚ ੨੦੧੮ ਨੂੰ ਕਤਾ ਜਾਣਾ ਹੈ ਜਿਸ ਸਬੰਧੀ ਅੱਜ ਉਚੇਚੀ ਮੀਟਿੰਗ ਸੱਦੀ ਗਈ ਸੀ ਜਿਸ ਵਿਚ ਉੱਥੇ ਹੋਣ ਵਾਲੇ ਸਮਾਗਮ ਦੇ ਪ੍ਰਬੰਧਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ ਹਨ ਅਤੇ ਜਿੰਮੇਵਾਰੀਆਂ ਵੀ ਲਾਈਆਂ ਹਨ। ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿਚ ਪੰਜਾਬੀ ਲੋਕਧਾਰਾ ਪ੍ਰਬੰਧਕਾਂ ਵੱਲੋਂ ਲਿਖੀਆਂ ਦੋ ਕਿਤਾਬਾਂ ਸਮੇਤ ਕੁੱਲ ਪੰਜ ਕਿਤਾਬਾਂ ਰਿਲੀਜ ਕੀਤੀਆਂ ਜਾਣਗੀਆਂ ਅਤੇ ਇਸ ਸਮੇਂ ਪੰਜਾਬ ਵਿਚ ਪੁਰਾਤਨ ਮੌਕੇ ਵਰਤੇ ਜਾਂਦੇ ਸੰਦਾਂ ਦੀ ਪ੍ਰਦਰਸਨੀ ਲਗਾਈ ਜਾਵੇਗੀ ਅਤੇ ਨਿਰੋਲ ਪੰਜਾਬੀ ਪਹਿਰਾਵੇ ਅਤੇ ਲੱਚਰਤਾ ਤੋਂ ਰਹਿਤ ਪੰਜਾਬੀ ਲੋਕ ਤੱਥ ਵੀ ਪੇਸ਼ ਕੀਤੇ ਜਾਣਗੇ ਜੋ ਇੱਕ ਵੱਖਰੀ ਮਿਸਾਲ ਪੇਸ਼ ਕਰਨਗੇ ਉਨ੍ਹਾਂ ਸੱਦਾ ਦਿੱਤਾ ਕਿ ਆਪਣੇ ਬੱਚਿਆਂ ਨੂੰ ਇਹ ਪ੍ਰੌਗਰਾਮ ਜਰੂਰ ਦਿਖਾਇਆ ਜਾਵੇ ਤਾਂ ਜੋ ਉਹ ਆਪਣੇ ਭੁਲਦੇ ਜਾ ਰਹੇ ਵਿਰਸੇ ਦੀ ਚਾਤ ਪਾ ਸਕਣ। ਇਸ ਮੌਕੇ ਗੁਰਜੀਤ ਸਿੰਘ ਖੁੱਡੀ,ਕੁਲਦੀਪ ਸਿੰਘ ਰਾਮਗੜੀਆ,ਲਿਆਕਤ ਅਲੀ,ਕਰਨ ਬਾਵਾ,ਮੁਖਤਾਰ ਸਿੰਘ ਪੱਖੋ,ਅੰਮ੍ਰਿਤਪਾਲ ਸਿੰਘ,ਬੂਟਾ ਸਿੰਘ ਰਾਗੀ,ਮਨਜਿੰਦਰ ਸਿੰਘ,ਸਦੀਕ ਖਾਨ, ਡਾ ਬਦਰਾ ਆਦਿ ਸਮੇਤ ਹੋਰ ਪੰਜਾਬੀ ਲੋਕਧਾਰਾ ਗਰੁੱਪ ਦੇ ਮੈਂਬਰ ਹਾਜਰ ਸਨ।

Share.

About Author

Leave A Reply