ਦੂਜਾ ਕਬੱਡੀ ਕੱਪ ਸੂਰਯਾ ਐਨਕਲੇਵ ਦੀ ਗਰਾਊਂਡ ਵਿਖੇ ਕਰਵਾਇਆ

0

ਜਲੰਧਰ / ਦਲਬੀਰ ਸਿੰਘ
ਸ਼ਹੀਦ ਭਗਤ ਸਿੰਘ ਯੂਥ ਕਲੱਬ ਲੰਮਾ ਪਿੰਡ ਵੱਲੋਂ ਦੂਜਾ ਕਬੱਡੀ ਕੱਪ ਐਤਵਾਰ ਨੂੰ ਸੂਰਯਾ ਐਨਕਲੇਵ ਦੀ ਗਰਾਊਂਡ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਮੁੱਖ ਮਹਿਮਾਨ ਵਜੋਂ ਮਸ਼ਹੂਰ ਬਾਡੀ ਬਿਲਡਰ ਅਤੇ ਅਭਿਨੇਤਾ ਵਰਿੰਦਰ ਘੁੰਮਣ, ਹਲਕਾ ਵਿਧਾਇਕ ਸ਼੍ਰੀ ਰਜਿੰਦਰ ਬੇਰੀ, ਸ਼੍ਰੀ ਬਾਵਾ ਹੈਨਰੀ, ਆਪ ਨੇਤਾ ਸੁਖਪਾਲ ਸਿੰਘ ਖਹਿਰਾ, ਕਰਤਾਰਪੁਰ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਕਾਂਗਰਸੀ ਨੇਤਾ ਅਰਵਿੰਦ ਮਿਸ਼ਰਾ, ਜਨਜਾਗ੍ਰਿਤੀ ਮੰਚ ਦੇ ਚੇਅਰਮੈਨ ਕਿਸ਼ਨ ਲਾਲ ਸ਼ਰਮਾ, ਪਰਮਿੰਦਰ ਸਿੰਘ ਕਾਲਾ ਅਤੇ ਹੋਰ ਬਹੁਤ ਸਾਰੇ ਦੇਸ਼ ਵਿਦੇਸ਼ ਤੋਂ ਕਬੱਡੀ ਦੇ ਸਪੋਰਟਰ ਅਤੇ ਪ੍ਰਮੋਟਰ ਪਹੁੰਚੇ ਹੋਏ ਸਨ। ਇਸ ਟੂਰਨਾਮੈਂਟ ਵਿਚ ਕੁਲ 8 ਟੀਮਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚੋਂ ਫਾਈਨਲ ਮੁਕਾਬਲਾ ਲੰਮਾ ਪਿੰਡ ਅਤੇ ਦੋਗਾਵਾਲ ਦੀ ਟੀਮ ਵਿਚਾਲੇ ਹੋਇਆ। ਲੰਬਾ ਪਿੰਡ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਬੜੀ ਹੀ ਸ਼ਾਨਦਾਰ ਜਿੱਤ ਹਾਸਲ ਕੀਤੀ। ਜੇਤੂ ਟੀਮ ਨੂੰ ਟਰਾਫੀ ਅਤੇ 51000 ਰੁਪਏ ਨਕਦ ਇਨਾਮ ਵਜੋਂ ਦਿੱਤੇ ਗਏ। ਦੂਜੇ ਨੰਬਰ ‘ਤੇ ਆਈ ਦੋਗਾਵਾਲ ਦੀ ਟੀਮ ਨੂੰ 41000 ਰੁਪਏ ਅਤੇ ਟਰਾਫੀ ਦੇ ਨਾਲ ਸਨਮਾਨਤ ਕੀਤਾ ਗਿਆ। ਇਸ ਕਬੱਡੀ ਕੱਪ ਵਿਚ ਬੈਸਟ ਜਾਫੀ ਦਾ ਇਨਾਮ ਲੰਮਾ ਪਿੰਡ ਦੀ ਟੀਮ ਦੇ ਹਰਨੇਕ ਸਿੰਘ ਸੋਢੀ  ਦੇ ਨਾਂ ਰਿਹਾ ਅਤੇ ਬੈਸਟ ਰੇਡਰ ਹਰਜੀਤ ਸਿੰਘ ਅਤੇ ਗੱਗੂ ਰਹੇ। ਇਸ ਮੌਕੇ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਬੱਗਾ ਅਤੇ ਚੇਅਰਮੈਨ ਮਨੀ ਬਿਰਲਾ ਨੇ ਇਸ ਕਬੱਡੀ ਕੱਪ ਨੂੰ ਕਰਵਾਉਣ ਲਈ ਸਹਿਯੋਗ ਦੇਣ ਵਾਲੇ ਸਾਰੇ ਹੀ ਸਹਿਯੋਗੀਆਂ ਅਤੇ ਆਪਣੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਏ ਹੋਏ ਸਾਰੇ ਹੀ ਮੁੱਖ ਮਹਿਮਾਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ।

Share.

About Author

Leave A Reply