ਅਮਰੀਕੀ ਭਾਰਤੀ ਹਾਈ ਕਮਿਸ਼ਨ ਦੀ ਫੋਨ ਲਾਈਨ ਹੈਕ ਕਰ ਲੋਕਾਂ ਨਾਲ ਮਾਰੀ ਜਾ ਰਹੀ ਹੈ ਠੱਗੀ

0


ਵਾਸ਼ਿੰਗਟਨ (ਆਵਾਜ਼ ਬਿਊਰੋ)-ਅਮਰੀਕਾ ਵਿੱਚ ਭਾਰਤੀ ਦੂਤਾਵਾਸ ਦੀ ਟੈਲੀਫੋਨ ਲਾਈਨ ਹੈਕ ਕਰਕੇ ਕੁੱਝ ਲੋਕ ਫਰਜੀ ਕਾਲਾਂ ਰਾਹੀਂ ਲੋਕਾਂ ਤੋਂ ਪਾਸਪੋਰਟ ਅਤੇ ਵੀਜੇ ਦੇ ਨਾਂਅ ਉੱਪਰ ਠੱਗੀ ਮਾਰ ਚੁੱਕੇ ਹਨ। ਭਾਰਤੀ ਅਧਿਕਾਰੀਆਂ ਅਨੁਸਾਰ ਅਮਰੀਕਾ ਸਥਿਤ ਦੂਤਾਵਾਸ ਵਿੱਚ ਹੋ ਰਹੀ ਇਸ ਗੜਬੜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੇਸ਼-ਵਿਦੇਸ਼ ਦੇ ਲੋਕਾਂ ਨੂੰ ਸੁਚੇਤ ਵੀ ਕੀਤਾ ਗਿਆ ਹੈ ਕਿ ਅਮਰੀਕਾ ਵਿੱਚ ਸਥਿਤ ਭਾਰਤੀ ਦੂਤਾਵਾਸ ਦੇ ਨਾਂਅ ਉੱਪਰ ਆਉਣ ਵਾਲੀਆਂ  ਫੋਨ ਕਾਲਾਂ ਤੋਂ ਸੁਚੇਤ ਰਿਹਾ ਜਾਵੇ।  ਅਮਰੀਕਾ ਸਥਿਤ ਭਾਰਤੀ ਦੂਤਾਵਾਸ ਦੇ ਨਾਂਅ ਉੱਪਰ ਲੋਕਾਂ ਨੂੰ ਫੋਨ ਕਰਕੇ ਲੁੱਟਣ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਉਨ੍ਹਾਂ ਦੀ ਲੁੱਟ ਦੇ ਸ਼ਿਕਾਰ ਲੋਕਾਂ ਤੋਂ ਬੈਂਕ ਖਾਤਿਆਂ ਦੇ ਵੇਰਵੇ ਅਤੇ ਵੈਸਟਰਨ ਯੂਨੀਅਨ ਟਰਾਂਸਫਰ ਖਾਤਾ ਨੰਬਰ ਲੈ ਕੇ ਲੁੱਟ-ਖਸੁੱਟ ਕਰਨ ਵਾਲਿਆਂ ਤੱਕ ਪਹੁੰਚਿਆ ਜਾਵੇਗਾ। ਇਸੇ ਤਰ੍ਹਾਂ ਦੇ ਘਪਲੇ ਯੂਰਪੀ ਦੂਤਾਵਾਸਾਂ ਵਿੱਚ ਵੀ ਸਾਹਮਣੇ ਆ ਚੁੱਕੇ ਹਨ।

Share.

About Author

Leave A Reply