ਅਮਰੀਕੀ ਜੰਗੀ ਜਹਾਜ਼ ਵੀਅਤਨਾਮ ਪੁੱਜਾ, ਚੀਨ ਚੌਕਸ

0


ਡਾਨਿੰਗ, ਆਵਾਜ਼ ਬਿਊਰੋ-ਵੀਅਤਨਾਮ ਜੰਗ ਤੋਂ ਬਾਅਦ ਪਹਿਲੀ ਵਾਰ ਅਮਰੀਕੀ ਫੌਜ ਦੇ ਜੰਗੀ ਜਹਾਜ਼ ਵੀਅਤਨਾਮ ਪਹੁੰਚਦਿਆਂ ਹੀ ਪੂਰੀ ਦੁਨੀਆ ਵਿੱਚ ਚਰਚਾ ਛਿੜ ਗਈ ਹੈ। ਇਨ੍ਹਾਂ ਜਹਾਜ਼ਾਂ ਦੇ ਇੱਥੇ ਪਹੁੰਚਣ ਨਾਲ ਚੀਨ ਅਤੇ ਅਮਰੀਕਾ ਵਿਚਾਲੇ ਰਿਸ਼ਤੇ ਮੁੜ ਤਣਾਅ ਵਾਲੇ ਬਣ ਸਕਦੇ ਹਨ। ਅਮਰੀਕੀ ਜੰਗੀ ਜਹਾਜ਼ਾਂ ਦੀ ਵੀਅਤਨਾਮ ਆਮਦ ਨੂੰ ਦੋ ਪੁਰਾਣੇ ਦੁਸ਼ਮਣ ਦੇਸ਼ਾਂ ਵਿਚਾਲੇ  ਉੱਭਰਦੀ ਹੋਈ ਦੋਸਤੀ ਨੂੰ ਹੋਰ ਡੂੰਘਾ ਕੀਤੇ ਜਾਣ ਦਾ ਮੌਕਾ ਕਰਾਰ ਦਿੱਤਾ ਜਾ ਰਿਹਾ ਹੈ। ਵੀਅਤਨਾਮ ਦੇ ਡਾਰਨਿੰਗ ਸ਼ਹਿਰ ਵਿੱਚ ਅਮਰੀਕੀ ਕਾਰਨ ਵਿਨਸਨ ਆਪਣੇ 5500 ਜਲ ਸੈਨਿਕਾਂ ਦੋ ਜਹਾਜਾਂ ਨਾਲ ਪੰਜ ਦਿਨਾਂ ਦੇ ਦੌਰੇ ‘ਤੇ ਪਹੁੰਚ ਚੁੱਕਾ ਹੈ। ਵੀਅਤਨਾਮ ਯੁੱਧ ਤੋਂ ਬਾਅਦ ਪਹਿਲੀ ਵਾਰ ਅਮਰੀਕਾ ਨੇ ਆਪਣੇ ਜਹਾਜ ਨੂੰ ਵੀਅਤਨਾਮ ਭੇਜਿਆ ਹੈ। ਇਸ ਦੇ ਚੱਲਦਿਆਂ ਦੱਖਣੀ ਚੀਨੀ ਸਮੁੰਦਰ ਖੇਤਰ ਵਿੱਚ ਚੱਲ ਰਹੇ ਵਿਵਾਦ ਦੇ ਕਾਰਨ ਅਮਰੀਕਾ ਨੂੰ ਚੀਨ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੂਸਰੇ ਪਾਸੇ ਵੀਅਤਨਾਮ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਇਨ੍ਹਾਂ ਅਮਰੀਕੀ ਜਹਾਜ਼ਾਂ ਦਾ ਉਦੇਸ਼ ਇਸ ਖੇਤਰ ਵਿੱਚ ਸ਼ਾਂਤੀ, ਸੁਰੱਖਿਆ, ਵਿਕਾਸ ਅਤੇ ਸਥਿਰਤਾ ਨੂੰ ਯਕੀਨੀ ਬਣਾਉਣਾ ਹੈ।   ਵੀਅਤਨਾਮ ਨਾਲ ਜੰਗ ਤੋਂ ਲੰਬੇ ਸਮੇਂ ਬਾਅਦ ਅਮਰੀਕਾ ਅਤੇ ਵੀਅਤਨਾਮ ਦੇ ਰਿਸ਼ਤਿਆਂ ਵਿੱਚ ਮਿਠਾਸ ਆਈ ਹੈ। ਦੂਸਰੇ ਪਾਸੇ ਇਸ ਨੂੰ ਲੈ ਕੇ ਚੀਨ ਦਾ ਸਵਾਦ  ਕੌੜਾ ਹੋ ਗਿਆ ਹੈ। ਅਮਰੀਕਾ ਨੇ ਕਿਹਾ ਹੈ ਕਿ ਦੱਖਣ ਏਸ਼ੀਆ ਵਿੱਚ ਚੀਨ ਦੀ ਦਾਦਾਗਿਰੀ ਬਰਦਾਸ਼ਤਨ ਨਹੀਂ ਕੀਤੀ ਜਾਵੇਗੀ।

Share.

About Author

Leave A Reply