500 ਗ੍ਰਾਮ ਹੈਰੋਇਨ ਸਮੇਤ ਦੋਸ਼ੀ ਗਿ੍ਰਫਤਾਰ

0


ਲੁਧਿਆਣਾ / ਸੁਰੇਸ਼/ਅਸ਼ੋਕ ਪੁਰੀ
ਸਪੈਸ਼ਲ ਟਾਸ੍ਕ ਫੋਰਸ ਇੰਚਾਰਜ ਹਰਬੰਸ ਸਿੰਘ ਦੀ ਅਗਵਾਈ ਵਿੱਚ ਐਸ.ਆਈ.ਜਸਪਾਲ ਸਿੰਘ ਅਤੇ ਸਾਥੀ ਕਰਮਚਾਰੀਆਂ ਵੱਲੋਂ ਨਸ਼ਾ ਤਸਕਰਾਂ ਦੀ ਭਾਲ ਲਈ 1ਵਿਅਕਤੀ ਨੂੰ ਗਿ੍ਰਫਤਾਰ ਕੀਤਾ।ਗਿ੍ਰਫਤਾਰ ਦੋਸ਼ੀ ਪਾਸੋਂ 500ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਪਰ ਦੋਸ਼ੀ ਖਿਲਾਫ ਐਨ.ਡੀ. ਪੀ.ਐਸ.ਐਕਟ ਅਧੀਨ ਥਾਣਾ ਸਲੇਮ ਟਾਬਰੀ ਮਾਮਲਾ ਦਰਜ ਕਰਵਾਇਆ ਗਿਆ। ਕਥਿਤ ਦੋਸ਼ੀ ਦੀ ਪਛਾਣ ਜਸਵਿੰਦਰ ਸਿੰਘ ਉਰਫ ਸੁੱਚਾ ਵਾਸੀ ਮੱਗੇ ਪੱਟੀ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਐਸ.ਟੀ. ਐਫ ਪੁਲਿਸ ਨੇ ਗਸ਼ਤ ਦੌਰਾਨ ਬੁੱਢਾ ਨਾਲਾ ਪੁਲੀ ਬਾਬਾ ਘੋਰੀ ਸ਼ਾਹ ਮਜਾਰ ਕੋਲੋਂ ਦੋਸ਼ੀ ਨੂੰ ਗਿ੍ਰਫਤਾਰ ਕੀਤਾ। ਜਦੋਂ ਉਹ ਪੈਦਲ ਆ ਰਿਹਾ ਸੀ।ਅਤੇ ਪੁਲਿਸ ਪਾਰਟੀ ਨੂੰ ਵੇਖ ਸਬਜ਼ੀ ਮੰਡੀ ਵੱਲ ਭੱਜ ਲਿਆ।ਜਿਸ ਪਰ ਪੁਲਿਸ ਨੇ ਪਿੱਛਾ ਕਰਦੇ ਹੋਏ ਇਸਨੂੰ ਕਾਬੂ ਕੀਤਾ।ਅਤੇ ਇਸਦੀ ਤਲਾਸ਼ੀ ਦੌਰਾਨ ਇਸ ਪਾਸੋਂ 500 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ।
ਇੰਚਾਰਜ ਹਰਬੰਸ ਸਿੰਘ ਨੇ ਕਿਹਾ ਕਿ ਜਸਵਿੰਦਰ ਸਿੰਘ ਪਹਿਲਾਂ ਮਿਹਨਤ ਮਜਦੂਰੀ ਕਰਦਾ ਸੀ।ਅਤੇ ਇਸ ਖਿਲਾਫ ਕਰੀਬ 2 ਸਾਲ ਪਹਿਲਾਂ ਭੁੱਕੀ ਵੇਚਣ ਦਾ ਮਾਮਲਾ ਦਰਜ ਸੀ।ਜਿਸ ਵਿੱਚ ਇਹ ਜਮਾਨਤ ਤੇ ਬਾਹਰ ਆ ਗਿਆ ਸੀ।ਅਤੇ ਇਸਨੂੰ ਹੈਰੋਇਨ ਸੇਵਨ ਕਰਨ ਦੀ ਆਦਤ ਪੈ ਗਈ।ਹੈਰੋਇਨ ਦਾ ਨਸ਼ਾ ਮਹਿੰਗਾ ਹੋਣ ਕਾਰਨ ਇਸਨੇ ਆਪਣਾ ਅਤੇ ਹੈਰੋਇਨ ਪੀਣ ਦਾ ਖਰਚਾ ਚਲਾਉਣ ਲਈ ਸਸਤੇ ਭਾਅ ਹੈਰੋਇਨ ਖਰੀਦ ਮਹਿੰਗੇ ਭਾਅ ਵੇਚਣੀ ਵੀ ਸ਼ੁਰੂ ਕਰ ਦਿੱਤੀ।ਤਾਂ ਉਸਦਾ ਖਰਚ ਪੁਰਾ ਹੁੰਦਾ।ਦੋਸ਼ੀ ਨੇ ਦੱਸਿਆ ਕਿ ਉਹ 2 ਸਾਲ ਤੋਂ ਹੈਰੋਇਨ ਵੇਚਣ ਦਾ ਧੰਦਾ ਕਰਦਾ ਆ ਰਿਹਾ ਸੀ।ਪੁਲਿਸ ਵੱਲੋਂ ਦੋਸ਼ੀ ਦਾ ਰਿਮਾਂਡ ਹਾਸਲ ਕਰ ਪੁੱਛਗਿੱਛ ਰਾਹੀਂ ਇਸਦੇ ਗਾਹਕਾਂ ਅਤੇ ਸਾਥੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਏਗੀ।ਮਾਮਲੇ ਦੀ ਤਫਤੀਸ਼ ਜਾਰੀ ਹੈ।

Share.

About Author

Leave A Reply