30 ਪੇਟੀਆਂ ਸ਼ਰਾਬ ਸਮੇਤ 1 ਵਿਅਕਤੀ ਗਿ੍ਰਫਤਾਰ

0


ਲੁਧਿਆਣਾ / ਸੁਰੇਸ਼/ਰਾਮ ਕਿ੍ਰਸ਼ਨ
ਥਾਣਾ ਮੋਤੀ ਨਗਰ ਇੰਸਪੈਕਟਰ ਹਰਜਿੰਦਰ ਸਿੰਘ ਭੱਟੀ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ 30 ਪੇਟੀਆਂ ਸ਼ਰਾਬ ਸਮੇਤ 1 ਵਿਅਕਤੀ ਨੂੰ ਗਿ੍ਰਫਤਾਰ ਕੀਤਾ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਏ. ਐਸ.ਆਈ.ਬਲਦੇਵ ਰਾਜ ਨੇ ਦੱਸਿਆ ਕਿ ਐਵਰੇਸ਼ਟ ਪੱਬਲਿਕ ਸਕੂਲ ਮੋਤੀ ਨਗਰ ਟੀ. ਪੁਆਇੰਟ ਕੋਲ ਨਾਕਾਬੰਦੀ ਦੌਰਾਨ ਚੈਕਿੰਗ ਕਰ ਰਹੇ ਸਨ।ਤਾਂ ਵਰਧਮਾਨ ਸਾਈਡ ਇੱਕ ਛੋਟਾ ਹਾਥੀ ਆ ਰਿਹਾ ਸੀ।ਜਿਸ ਪਰ ਡਰਾਈਵਰ ਨੇ ਪੁਲਿਸ ਦੇਖ ਗੱਡੀ ਨਾਕੇ ਪਿੱਛੋਂ ਰੋਕ ਲਈ।ਜਿਸ ਪਰ ਸ਼ੱਕ ਦੇ ਆਧਾਰ ਪੁਲਿਸ ਪਾਰਟੀ ਗੱਡੀ ਕੋਲ ਪੁੱਜੀ ਤਾਂ ਗੱਡੀ ਦਾ ਡਰਾਈਵਰ ਗੱਡੀ ਛੱਡ ਭੱਜਣ ਲੱਗਾ ਤਾਂ ਪੁਲਿਸ ਪਾਰਟੀ ਨੇ ਪਿੱਛਾ ਕਰ ਡਰਾਇਵਰ ਨੂੰ ਗਿ੍ਰਫਤਾਰ ਕੀਤਾ।ਅਤੇ ਗੱਡੀ ਦੀ ਤਲਾਸ਼ੀ ਦੌਰਾਨ 30ਪੇਟੀ ਸ਼ਰਾਬ ਡਾਲਰ ਮਾਰਕਾ ਰਮ ਪਊਏ ਬ੍ਰਾਮਦ ਹੋਈਆਂ।ਜਿਸ ਪਰ ਥਾਣਾ ਮੋਤੀ ਨਗਰ ਪੁਲਿਸ ਨੇ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰ ਗਿ੍ਰਫਤਾਰ ਕੀਤਾ।ਗਿ੍ਰਫਤਾਰ ਦੀ ਪਛਾਣ ਰਵੀ ਸ਼ੰਕਰ ਵਾਸੀ ਈ.ਡਬਲਯੂ.ਐਸ.ਕਲੋਨੀ ਜਮਾਲਪੁਰ ਵਜੋਂ ਹੋਈ ਹੈ।ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।

Share.

About Author

Leave A Reply