ਲੁਧਿਆਣਾ ਪੁਲਿਸ ਨੇ ਮੋਬਾਇਲ ਖੋਹਾਂ ਕਰਨ ਵਾਲਾ ਦਬੋਚਿਆ

0


ਲੁਧਿਆਣਾ / ਸੁਰੇਸ਼/ਅਸ਼ੋਕ ਪੁਰੀ
ਥਾਣਾ ਬਸਤੀ ਜੋਧੇਵਾਲ ਮੁੱਖੀ ਮੋਹੰਮਦ ਜਮੀਲ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਮੋਬਾਇਲ ਛੀਨਾ ਝਪਟੀ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕਾਬੂ ਕੀਤਾ।ਕਾਬੂ ਕੀਤੇ ਹੋਏ ਦੋਸ਼ੀ ਦੀ ਪਛਾਣ ਤੁਸ਼ਾਰ ਕੱਕੜ ਵਾਸੀ ਸਟਾਰ ਸਿਟੀ ਕਲੋਨੀ ਟਿੱਬਾ ਰੋਡ ਵਜੋਂ ਹੋਈ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਮੋਹੰਮਦ ਜਮੀਲ ਨੇ ਦੱਸਿਆ ਕਿ ਪੁਲਿਸ ਨੂੰ ਰਕੇਸ਼ ਕੁਮਾਰ ਵਾਸੀ ਨਿਊ ਵਿਸ਼ਾਲ ਕਲੋਨੀ ਕਾਕੋਵਾਲ ਰੋਡ ਨੇ ਬਿਆਨ ਦਰਜ ਕਰਵਾਇਆ ਕਿ ਉਹ ਸਾਇਕਲ ਪਰ ਸਵਾਰ ਹੋ ਰਾਹੋਂ ਰੋਡ ਵੱਲੋਂ ਗੁਰੂ ਵਿਹਾਰ ਵੱਲ ਜਾ ਰਿਹਾ ਸੀ।ਤਾਂ ਕਰੀਬ ਰਾਤ 10:15 ਵਜੇ ਮੋਟਰਸਾਈਕਲ ਸਵਾਰ ਨੇ ਰਸਤੇ ਵਿੱਚ ਰੋਕ ਸੱਟਾਂ ਮਾਰਿਆ ਅਤੇ ਉਸਦਾ ਮੋਬਾਇਲ ਫੋਨ ਅਤੇ 7000/ਰੁਪਏ ਖੋਹ ਕਰ ਲਏ।ਜਿਸ ਪਰ ਬਸਤੀ ਜੋਧੇਵਾਲ ਪੁਲਿਸ ਨੇ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਨੂੰ ਗਿ੍ਰਫਤਾਰ ਕਰ ਥਾਣਾ ਜੋਧੇਵਾਲ ਮਾਮਲਾ ਦਰਜ ਕਰ 379-,34 ਆਈ ਪੀ ਸੀ ਅਧੀਨ ਮਾਮਲਾ ਦਰਜ ਕੀਤਾ ਗਿਆ।ਇਸਦੇ ਬਾਕੀ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।

Share.

About Author

Leave A Reply