ਮਹਿਲਾ ਚੋਰ ਗਿਰੋਹ ਸਾਥੀ ਸਣੇ ਚੜਿਆ ਪੁਲਿਸ ਹੱਥ

0


ਲੁਧਿਆਣਾ / ਸੁਰੇਸ਼/ਅਸ਼ੋਕ ਪੁਰੀ
ਕ੍ਰਾਈਮ ਬ੍ਰਾਂਚ 1ਇੰਚਾਰਜ ਪ੍ਰੇਮ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਭੀੜ ਭੜੱਕੇ ਵਾਲੀ ਥਾਵਾਂ ਤੋਂ ਚੋਰੀ ਕਰਨ ਵਾਲਿਆਂ 4ਔਰਤਾਂ ਅਤੇ ਇਹਨਾਂ ਦਾ 1ਸਾਥੀ ਗਿ੍ਰਫਤਾਰ ਕੀਤਾ।ਗਿ੍ਰਫਤਾਰ ਔਰਤਾਂ ਅਤੇ ਇਹਨਾਂ ਦੇ ਸਾਥੀ ਥ੍ਰੀਵਹਿਲਰ ਚਾਲਕ ਦੀ ਪਛਾਣ ਸੋਨੀਕਾ ਹਾਲੀਆ ਵਾਸੀ ਢੰਡਾਰੀ,ਪ੍ਰੇਮਾ ਬਾਈ ਹਾਲੀਆ ਵਾਸੀ ਢੰਡਾਰੀ,ਅਨਮੋਲ ਹਾਲੀਆ ਵਾਸੀ ਢੰਡਾਰੀ,ਸਵਿਤਾ ਹਾਲੀਆ ਵਾਸੀ ਢੰਡਾਰੀ,ਥ੍ਰੀ ਵਹਿਲਰ ਚਾਲਕ ਵਿਕਾਸ ਰਾਏ ਹਾਲੀਆ ਵਾਸੀ ਸ਼ਿਮਲਾਪੁਰੀ ਵਜੋਂ ਹੋਈ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰੇਮ ਸਿੰਘ ਨੇ ਦੱਸਿਆ ਕਿ ਇਹ ਔਰਤਾਂ ਮੱਧਪ੍ਰਦੇਸ਼ ਦੀ ਰਹਿਣ ਵਾਲਿਆਂ ਹਨ।ਅਤੇ ਹਾਲੀਆ ਢੰਡਾਰੀ ਵਿੱਚ ਰਹਿ ਰਹੀਆਂ ਹਨ।ਅਤੇ ਇਹ ਔਰਤਾਂ ਪੰਜਾਬ ਅਤੇ ਹਿਮਾਚਲ,ਅੰਬਾਲਾ ਵਿੱਚ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੀਆਂ ਹਨ।ਇਹਨਾਂ ਖਿਲਾਫ ਪਹਿਲਾਂ ਵੀ ਵੱਖ-ਵੱਖ ਸ਼ਹਿਰਾਂ ਦੇ ਥਾਣਿਆਂ ਵਿੱਚ ਮਾਮਲੇ ਦਰਜ ਹਨ।ਕਥਿਤ ਦੋਸ਼ੀ ਔਰਤਾਂ ਪਹਿਲਾਂ ਭੀੜ ਭੜੱਕੇ ਵਾਲੀ ਥਾਵਾਂ ਤੇ ਔਰਤਾਂ ਦੇ ਪਰਸ ਚੋਰੀ ਕਰ ਉਸ ਵਿੱਚੋਂ ਨਕਦੀ ਅਤੇ ਮੋਬਾਇਲ ਫੋਨ ਕੱਢ ਲੈਂਦੀਆਂ ਸਨ।ਅਤੇ ਆਪਣੇ ਸਾਥੀ ਜੋ ਥ੍ਰੀ ਵ੍ਹੀਲਰ ਚਲਾਉਂਦਾ ਸੀ।
ਉਸ ਨਾਲ ਬੈਠ ਵਾਰਦਾਤ ਵਾਲੀ ਥਾਂ ਤੋਂ ਫਰਾਰ ਹੋ ਜਾਂਦੀਆਂ ਸਨ।ਗਿ੍ਰਫਤਾਰ ਔਰਤਾਂ ਪਾਸੋਂ 2ਲੱਖ ਰੁਪਏ ਦੀ ਨਕਦੀ,4 ਮੋਬਾਇਲ ਫੋਨ ਅਤੇ ਵਾਰਦਾਤ ਵਿੱਚ ਇਸਤੇਮਾਲ ਥ੍ਰੀਵਹਿਲਰ ਬ੍ਰਾਮਦ ਕੀਤਾ ਗਿਆ।ਗਿ੍ਰਫਤਾਰ ਔਰਤਾਂ ਅਤੇ ਇਹਨਾਂ ਦੇ ਸਾਥੀ ਥ੍ਰੀ-ਵਹਿਲਰ ਚਾਲਕ ਖ਼ਿਲਾਫ਼ ਥਾਣਾ ਡਵੀਜਨ ਨੰਬਰ 1 ਵਿੱਚ ਆਈ.ਪੀ.ਸੀ. ਅਧੀਨ ਮਾਮਲਾ ਦਰਜ ਕੀਤਾ ਗਿਆ।ਪੁਲਿਸ ਵੱਲੋਂ ਕਥਿਤ ਦੋਸ਼ੀਆਂ ਦਾ ਰਿਮਾਂਡ ਹਾਸਲ ਕਰ ਪੁੱਛਗਿੱਛ ਕੀਤੀ ਜਾ ਰਹੀ ਹੈ।

Share.

About Author

Leave A Reply