ਔਰਤ ਕੋਲੋਂ ਲੁਟੇਰਿਆਂ ਨੇ ਖੋਹਿਆ ਪਰਸ

0


ਜਲਾਲਾਬਾਦ / ਸਚਿਨ ਮਿੱਢਾ
ਬੀਤੀ ਰਾਤ ਸਥਾਨਕ ਸ਼ਹੀਦ ੳੂਧਮ ਸਿੰਘ ਪਾਰਕ ਨਜਦੀਕ ਇੱਕ ਬਾਈਕ ਸਵਾਰ ਲੁਟੇਰਿਆਂ ਨੇ ਐਕਟਿਵਾ ਤੇ ਆਪਣੇ ਘਰ ਜਾ ਰਹੀ ਮਹਿਲਾ ਕੋਲੋਂ ਪਰਸ ਖੋਹ ਲਿਆ ਅਤੇ ਫਰਾਰ ਹੋ ਗਏ। ਪਰਸ ਵਿੱਚ ਨਗਦੀ ਅਤੇ ਹੋਰ ਘਰੇਲੂ ਦਸਤਾਵੇਜ ਮੋਜੂਦ ਸਨ। ਉਧਰ ਘਟਨਾਂ ਨੰੂ ਦੇਖ ਆ ਪਾਸ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਤੁਰੰਤ ਪੁਲਿਸ ਨੰੂ ਸੂਚਿਤ ਕੀਤਾ।
ਜਾਨਕਾਰੀ ਦਿੰਦਿਆਂ ਰੇਖਾ ਸਚਦੇਵਾ ਧਰਮਪਤਨੀ ਸੋਨੰੂ ਸਚਦੇਵਾ ਵਾਸੀ ਮੰਨੇਵਾਲਾ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 8 ਵਜੇ ਆਪਣੀ ਬੇਟੀ ਨਾਲ ਐਕਟਿਵਾ ਤੇ ਸਵਾਰ ਹੋ ਕੇ ਆਈ ਸੀ ਅਤੇ ਮੈਡੀਕਲ ਤੋਂ ਦਵਾਈ ਲੈਣ ਤੋਂ ਬਾਅਦ ਜਿਵੇਂ ਹੀ ਉਹ ਵਾਪਿਸ ਘਰ ਪਰਤੀ ਤਾਂ ਸਥਾਨਕ ਸ਼ਹੀਦ ੳੂਧਮ ਸਿੰਘ ਪਾਰਕ ਨਜਦੀਕ ਬਾਈਕ ਸਵਾਰ ਲੁਟੇਰਿਆਂ ਨੇ ਝਪਟਾ ਮਾਰ ਕੇ ਉਸਦਾ ਪਰਸ ਖੋਲ ਲਿਆ ਅਤੇ ਫਰਾਰ ਹੋ ਗਏ। ਪਰਸ ਵਿੱਚ 1800 ਰੁਪਏ ਦੀ ਨਗਦੀ, ਡਰਾਇਵਿੰਗ ਲਾਇਸੈਂਸ, ਆਧਾਰ ਕਾਰਡ ਅਤੇ ਹੋਰ ਘਰੇਲੂ ਦਸਤਾਵੇਜ ਮੌਜੂਦ ਸਨ। ਉਧਰ ਇਸ ਮਾਮਲੇ ਸੰਬੰਧੀ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।

Share.

About Author

Leave A Reply